ਹੁਣ ਗੁਆਨਾ ਤੇ ਬਾਰਬਾਡੋਸ ਭਾਰਤੀ PM ਨੂੰ ਦੇਣਗੇ ਆਪਣਾ ਸਰਵਉੱਚ ਪੁਰਸਕਾਰ

Wednesday, Nov 20, 2024 - 01:11 PM (IST)

ਹੁਣ ਗੁਆਨਾ ਤੇ ਬਾਰਬਾਡੋਸ ਭਾਰਤੀ PM ਨੂੰ ਦੇਣਗੇ ਆਪਣਾ ਸਰਵਉੱਚ ਪੁਰਸਕਾਰ

ਨਵੀਂ ਦਿੱਲੀ (ਏਜੰਸੀ)- ਗੁਆਨਾ ਅਤੇ ਬਾਰਬਾਡੋਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਦੇਸ਼ ਦਾ ਸਰਵਉੱਚ ਪੁਰਸਕਾਰ ਪ੍ਰਦਾਨ ਕਰਨਗੇ, ਜਿਸ ਨਾਲ ਮੋਦੀ ਨੂੰ ਮਿਲੇ ਅੰਤਰਰਾਸ਼ਟਰੀ ਸਨਮਾਨਾਂ ਦੀ ਗਿਣਤੀ 19 ਹੋ ਗਈ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਗੁਆਨਾ ਪੀ.ਐੱਮ. ਮੋਦੀ ਨੂੰ ਆਪਣਾ ਸਰਵਉੱਚ ਰਾਸ਼ਟਰੀ ਪੁਰਸਕਾਰ ‘ਦਿ ਆਰਡਰ ਆਫ਼ ਐਕਸੀਲੈਂਸ’ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਬਾਰਬਾਡੋਸ ਉਨ੍ਹਾਂ ਨੂੰ ਵੱਕਾਰੀ ਆਨਰੇਰੀ 'ਆਰਡਰ ਆਫ ਫਰੀਡਮ ਆਫ ਬਾਰਬਾਡੋਸ' ਨਾਲ ਸਨਮਾਨਿਤ ਕਰੇਗਾ।

ਇਹ ਵੀ ਪੜ੍ਹੋ: ਯੂਕ੍ਰੇਨ ਨੇ ਜੰਗ ਦਾ ਇਕ ਨਵਾਂ ਦੌਰ ਕੀਤਾ ਸ਼ੁਰੂ , ਰੂਸ ’ਤੇ ਪਹਿਲੀ ਵਾਰ ਅਮਰੀਕੀ ਮਿਜ਼ਾਈਲਾਂ ਨਾਲ ਹਮਲਾ

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਡੋਮਿਨਿਕਾ ਨੇ ਮੋਦੀ ਨੂੰ ਆਪਣਾ ਸਰਵਉੱਚ ਰਾਸ਼ਟਰੀ ਪੁਰਸਕਾਰ - 'ਡੋਮਿਨਿਕਾ ਅਵਾਰਡ ਆਫ ਆਨਰ' ਦੇਣ ਦਾ ਐਲਾਨ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦਾ ਗੁਆਨਾ ਪਹੁੰਚਣ 'ਤੇ ਬੇਮਿਸਾਲ ਸਵਾਗਤ ਕੀਤਾ ਗਿਆ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਖੁਦ ਰਾਸ਼ਟਰਪਤੀ ਡਾਕਟਰ ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਐਂਥਨੀ ਫਿਲੀਪਸ, ਸੀਨੀਅਰ ਮੰਤਰੀ ਅਤੇ ਹੋਰ ਪਤਵੰਤੇ ਮੌਜੂਦ ਸਨ। ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਦੌਰਾ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਨੂੰ ਹੋਰ ਗੂੜ੍ਹਾ ਕਰੇਗਾ।

ਇਹ ਵੀ ਪੜ੍ਹੋ: ਟਰੰਪ ਨੇ ਪੇਸ਼ੇਵਰ ਪਹਿਲਵਾਨ ਲਿੰਡਾ ਮੈਕਮੋਹਨ ਨੂੰ ਸਿੱਖਿਆ ਸਕੱਤਰ ਵਜੋਂ ਕੀਤਾ ਨਾਮਜ਼ਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News