ਬਜ਼ੁਰਗ ਔਰਤ ਤੇ ਬੱਚੇ ਨੂੰ ਰੱਸੀ ਨਾਲ ਬੰਨ੍ਹ ਕੇ ਬਦਮਾਸ਼ਾਂ ਨੇ ਲੁੱਟੇ 2 ਕਰੋੜ ਦੇ ਗਹਿਣੇ

Saturday, Mar 07, 2020 - 06:57 PM (IST)

ਗੁਰੂਗ੍ਰਾਮ—ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਸ਼ਹਿਰ ਗੁਰੂਗ੍ਰਾਮ ਦੇ ਸੈਕਟਰ-45 'ਚ ਅੱਜ ਭਾਵ ਸ਼ਨੀਵਾਰ ਦਿਨ-ਦਿਹਾੜੇ ਕੁਝ ਬਦਮਾਸ਼ਾਂ ਨੇ ਇਕ ਬਜ਼ੁਰਗ ਔਰਤ ਅਤੇ ਬੱਚੇ ਨੂੰ ਰੱਸੀ ਨਾਲ ਬੰਨ੍ਹ ਕੇ 2 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਮੁਤਾਬਕ 3 ਬਦਮਾਸ਼ ਲੁੱਟ ਮਾਰ ਪਿੱਛੋਂ ਫਰਾਰ ਹੁੰਦੇ ਨਜ਼ਰ ਆਉਂਦੇ ਹਨ। 2 ਬਦਮਾਸ਼ਾਂ ਦੇ ਹੱਥਾਂ 'ਚ ਬੈਗ ਹਨ, ਜਦਕਿ ਇਕ ਬਦਮਾਸ਼ ਖਾਲੀ ਹੱਥ ਜਾਂਦਾ ਨਜ਼ਰ ਆਉਂਦਾ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਵਪਾਰੀ ਦੇ ਪਿਤਾ ਪ੍ਰਦੀਪ ਗੁਪਤਾ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਆਪਣੇ ਪਰਿਵਾਰ ਨਾਲ ਸੈਕਟਰ 45 'ਚ ਰਹਿੰਦਾ ਹੈ। ਉਨ੍ਹਾਂ ਦਾ ਦਿੱਲੀ ਦੇ ਆਸਫ ਅਲੀ ਰੋਡ 'ਤੇ ਜੇਮਜ਼ ਐਂਡ ਜਿਊਲਰੀ ਦਾ ਕਾਰੋਬਾਰ ਹੈ। ਸ਼ੁੱਕਰਵਾਰ ਨੂੰ ਘਰ 'ਚ ਉਨ੍ਹਾਂ ਦੀ ਪਤਨੀ ਸੁਨੇਹਾ ਗੁਪਤਾ, 6 ਸਾਲਾ ਬੱਚਾ ਅਤੇ ਨੌਕਰੀ ਜਗਦੀਸ਼ ਉਰਫ ਰਾਜੂ ਸੀ। ਸ਼ਾਮ ਜਦੋਂ ਉਹ ਦਿੱਲੀ ਤੋਂ ਵਾਪਸ ਪਰਤਿਆਂ ਤਾਂ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਅੰਦਰੋ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਫਿਰ ਪ੍ਰਦੀਪ ਗੁਪਤਾ ਖੁਦ ਕੋਸ਼ਿਸ਼ ਕਰਨ ਤੋਂ ਬਾਅਦ ਘਰ 'ਚ ਦਾਖਲ ਹੋਇਆ ਤਾਂ ਉਸ ਨੂੰ ਦੇਖਿਆ ਕਿ ਉਸ ਦੀ ਪਤਨੀ ਅਤੇ ਪੋਤਾ ਰੱਸੀਆ ਨਾਲ ਬੰਨ੍ਹੇ ਹੋਏ ਹਨ। ਮੌਕੇ 'ਤੇ ਪਹੁੰਚੀ ਪੁਲਸ ਨੂੰ ਪੀੜਤਾਂ ਨੇ ਦੱਸਿਆ ਕਿ ਨੌਕਰ ਜਗਦੀਸ਼ ਉਰਫ ਰਾਜੂ ਨੇ ਉਨ੍ਹਾਂ ਦੇ ਹੱਥ ਪੈਰ ਬੰਨ੍ਹ ਦਿੱਤੇ ਤੇ ਘਰ 'ਚ ਰੱਖੇ ਸਾਰੇ ਨਗਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ। ਇਹ ਵੀ ਦੱਸਿਆ ਜਾਂਦਾ ਹੈ ਕਿ ਦੋਸ਼ੀ ਨੌਕਰੀ ਜਗਦੀਸ਼ ਕਾਨਪੁਰ ਦਾ ਰਹਿਣ ਵਾਲਾ ਹੈ। ਲਗਭਗ 3 ਦਿਨ ਪਹਿਲਾਂ ਦੋਸ਼ੀ ਨੂੰ ਵਪਾਰੀ ਨੇ ਘਰ ਦਾ ਕੰਮ ਕਰਨ ਲਈ ਰੱਖਿਆ ਸੀ। ਉਨ੍ਹਾਂ ਕੋਲ ਨਾ ਤਾਂ ਉਸ ਦਾ ਆਈ.ਡੀ ਪਰੂਫ ਹੈ ਅਤੇ ਹੀ ਨਾ ਹੀ ਉਸ ਬਾਰੇ ਪੁਲਸ ਕੋਲ ਵੈਰੀਫਿਕੇਸ਼ਨ ਕਰਵਾਈ। ਫਿਲਹਾਲ ਇਸ ਸਬੰਧੀ ਪੁਲਸ ਦੀ ਜਾਂਚ ਜਾਰੀ ਹੈ।


Iqbalkaur

Content Editor

Related News