ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼

Saturday, Apr 29, 2023 - 10:11 AM (IST)

ਨੇਵੀ ਦੇ ਸਾਬਕਾ ਰਸੋਈਏ ਨੇ ਪਤਨੀ ਦਾ ਕਤਲ ਕਰ ਕੀਤੇ ਟੁਕੜੇ, ਪਾਲੀਥੀਨ ਨੇ ਖੋਲ੍ਹਿਆ ਬਲਾਈਂਡ ਮਰਡਰ ਦਾ ਰਾਜ਼

ਗੁਰੂਗ੍ਰਾਮ (ਗੌਰਵ)- ਕਰੀਬ ਇਕ ਹਫ਼ਤਾ ਪਹਿਲਾਂ ਮਾਨੇਸਰ ਦੇ ਕੁੱਕਦੌਲਾ ਪਿੰਡ ਦੇ ਖੇਤਾਂ ’ਚੋਂ ਮਿਲੀ ਇਕ ਔਰਤ ਦੇ ਅੱਧ ਸੜੇ ਧੜ ਦਾ ਪੁਲਸ ਨੇ ਭੇਤ ਖੋਲ੍ਹ ਦਿੱਤਾ ਹੈ। ਪੁਲਸ ਨੇ ਇਕ ਪਾਲੀਥੀਨ ਰਾਹੀਂ ਮਾਮਲੇ ਦੀ ਗੁੱਥੀ ਸੁਲਝਾਈ ਹੈ। ਮਾਨੇਸਰ ਕ੍ਰਾਈਮ ਬ੍ਰਾਂਚ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਔਰਤ ਦਾ ਸਿਰ ਅਤੇ ਇਕ ਪੈਰ ਵੀ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਲਾਸ਼ ਦੇ ਹੱਥ ਪੁਲਸ ਨੂੰ ਅਜੇ ਨਹੀਂ ਲੱਭੇ ਹਨ। ਪੁਲਸ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਤਿੰਨ ਦਿਨ ਦੇ ਰਿਮਾਂਡ 'ਤੇ ਲਿਆ ਹੈ।

ਇਹ ਵੀ ਪੜ੍ਹੋ- ਆਪ੍ਰੇਸ਼ਨ ਕਾਵੇਰੀ: 246 ਹੋਰ ਭਾਰਤੀਆਂ ਦੀ ਵਤਨ ਵਾਪਸੀ, ਮੁੰਬਈ ਪੁੱਜਾ ਹਵਾਈ ਫ਼ੌਜ ਦਾ ਜਹਾਜ਼

ਪੁਲਸ 'ਚ ਦਿੱਤੀ ਸੀ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ

ਮੁਲਜ਼ਮ ਕੁਝ ਸਮਾਂ ਪਹਿਲਾਂ ਹੀ ਨੇਵੀ ਤੋਂ ਸੇਵਾਮੁਕਤ ਹੋਇਆ ਸੀ। ਆਪਣੀ ਧੀ ਦੇ ਸਕੂਲ ਜਾਣ ਤੋਂ ਬਾਅਦ ਸਿਰਫ਼ 3 ਘੰਟਿਆਂ ਅੰਦਰ ਹੀ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਦੇ ਟੁਕੜੇ-ਟੁਕੜੇ ਕਰ ਕੇ ਇਕ ਬੈਗ 'ਚ ਭਰ ਕੇ ਵੱਖ-ਵੱਖ ਥਾਵਾਂ ’ਤੇ ਸੁੱਟ ਦਿੱਤੇ। ਇਸ ਤੋਂ ਬਾਅਦ ਉਸ ਨੇ ਖੁਦ ਹੀ ਮਾਨੇਸਰ ਥਾਣੇ ’ਚ ਪਤਨੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ- ਨਕਸਲੀ ਹਮਲਾ; 50 ਕਿਲੋ ਵਿਸਫੋਟਕ ਨਾਲ ਧਮਾਕਾ ਅਤੇ ਕਿਰਾਏ ਦੀ ਵੈਨ, ਇੰਝ ਗਈ 10 ਜਵਾਨਾਂ ਦੀ ਜਾਨ

ਪਾਲੀਥੀਨ ਨੇ ਖੋਲ੍ਹਿਆ ਸਾਰਾ ਦਾ ਰਾਜ਼

ਡੀ. ਸੀ. ਪੀ. ਕ੍ਰਾਈਮ ਵਿਜੇ ਪ੍ਰਤਾਪ ਨੇ ਦੱਸਿਆ ਕਿ ਜਾਂਚ ਦੌਰਾਨ ਦੋਵਾਂ ਥਾਵਾਂ ਤੋਂ ਇਕ ਹੀ ਤਰ੍ਹਾਂ ਦਾ ਪਾਲੀਥੀਨ ਬਰਾਮਦ ਹੋਇਆ, ਜਿਸ ’ਤੇ ‘ਮੇਡ ਇਨ ਵਿਸ਼ਾਖਾਪਟਨਮ’ ਲਿਖਿਆ ਹੋਇਆ ਸੀ। ਜਦੋਂ ਕ੍ਰਾਈਮ ਬ੍ਰਾਂਚ ਮਾਨੇਸਰ ਦੀ ਟੀਮ ਵਿਸ਼ਾਖਾਪਟਨਮ ਪਹੁੰਚੀ ਤਾਂ ਉਥੋਂ ਪਤਾ ਲੱਗਾ ਕਿ ਇਹ ਪਾਲੀਥੀਨ ਸਿਰਫ ਨੇਵੀ ਨੂੰ ਹੀ ਸਪਲਾਈ ਕੀਤਾ ਜਾਂਦਾ ਹੈ। ਇਸ ਦੌਰਾਨ ਹੀ ਪਤਾ ਲੱਗਾ ਕਿ ਨੇਵੀ ਦੇ ਇਕ ਸੇਵਾਮੁਕਤ ਰਸੋਈਏ ਨੇ ਆਪਣੀ ਪਤਨੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਜਾਂਚ ਦੌਰਾਨ ਜਦੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੇਖੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮ 2 ਬੈਗਾਂ ’ਚ ਕੁਝ ਲੈ ਕੇ ਬਾਈਕ ’ਤੇ ਜਾ ਰਿਹਾ ਸੀ ਪਰ ਖਾਲੀ ਹੱਥ ਵਾਪਸ ਆ ਰਿਹਾ ਹੈ। ਜਦੋਂ ਇਸ ਸਬੰਧੀ ਪੁੱਛਗਿੱਛ ਕੀਤੀ ਗਈ ਤਾਂ ਸਾਰੀ ਘਟਨਾ ਦਾ ਖੁਲਾਸਾ ਹੋਇਆ। 

ਇਹ ਵੀ ਪੜ੍ਹੋ- ਸੂਡਾਨ ਤੋਂ 'ਆਪ੍ਰੇਸ਼ਨ ਕਾਵੇਰੀ' ਤਹਿਤ ਨਾਗਰਿਕਾਂ ਦੀ ਨਿਕਾਸੀ ਜਾਰੀ, ਹੁਣ ਤੱਕ 1100 ਭਾਰਤੀਆਂ ਨੂੰ ਕੱਢਿਆ ਗਿਆ

ਕਿਸੇ ਔਰਤ ਨਾਲ ਸੀ ਰਸੋਈਏ ਦੇ ਨਾਜਾਇਜ਼ ਸਬੰਧ

ਦੋਸ਼ੀ ਨੇ ਪੁੱਛਗਿੱਛ ਵਿਚ ਦੱਸਿਆ ਹੈ ਕਿ ਉਸ ਦੀ ਮੁਲਾਕਾਤ ਟਰੇਨ ਵਿਚ ਬਿਹਾਰ ਦੀ ਰਹਿਣ ਵਾਲੀ ਇਕ ਔਰਤ ਨਾਲ ਹੋਈ ਸੀ, ਜਿਸ ਨਾਲ ਉਸ ਦੇ ਨਾਜਾਇਜ਼ ਸਬੰਧ ਬਣ ਗਏ ਸਨ। ਉਸ ਤੋਂ ਉਸ ਦਾ ਇਕ ਪੁੱਤਰ ਵੀ ਹੈ। ਇਸ ਬਾਰੇ ਉਸ ਦੀ ਪਤਨੀ ਨੂੰ ਪਤਾ ਲੱਗ ਗਿਆ, ਜਿਸ ਕਾਰਨ ਆਏ ਦਿਨ ਝਗੜਾ ਹੁੰਦਾ ਸੀ। ਇਸ ਝਗੜੇ ਤੋਂ ਤੰਗ ਆ ਕੇ ਉਸ ਨੇ ਪਤਨੀ ਸੋਨੀਆ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਟੁਕੜੇ-ਟੁਕੜੇ ਕਰ ਕੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਉਸ ਨੇ ਆਪਣੀ ਧੀ ਦੇ ਸਕੂਲ ਜਾਣ ਮਗਰੋਂ ਦਿੱਤਾ ਅਤੇ ਤਿੰਨ ਘੰਟੇ ਵਿਚ ਹੀ ਲਾਸ਼ ਨੂੰ ਟਿਕਾਣੇ ਲਾ ਦਿੱਤਾ। ਫ਼ਿਲਹਾਲ ਪੁਲਸ ਨੇ ਦੋਸ਼ੀ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News