ਕਲਯੁੱਗੀ ਨੂੰਹ ਨੇ ਸੱਸ ’ਤੇ ਢਾਹਿਆ ਤਸ਼ੱਦਦ, ਪਤੀ ਦੇ ਸਾਹਮਣੇ ਜੜੇ ਥੱਪੜ, ਵੀਡੀਓ ਵਾਇਰਲ

Saturday, Sep 11, 2021 - 05:52 PM (IST)

ਕਲਯੁੱਗੀ ਨੂੰਹ ਨੇ ਸੱਸ ’ਤੇ ਢਾਹਿਆ ਤਸ਼ੱਦਦ, ਪਤੀ ਦੇ ਸਾਹਮਣੇ ਜੜੇ ਥੱਪੜ, ਵੀਡੀਓ ਵਾਇਰਲ

ਗੁਰੂਗ੍ਰਾਮ (ਮੋਹਿਤ ਕੁਮਾਰ)— ਹਰਿਆਣਾ ਦੇ ਗੁਰੂਗ੍ਰਾਮ ’ਚ ਕਲਯੁੱਗੀ ਨੂੰਹ ਵਲੋਂ ਬਜ਼ੁਰਗ ਸੱਸ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ’ਚ ਨੂੰਹ ਆਪਣੀ ਸੱਸ ਨਾਲ ਕੁੱਟਮਾਰ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਘਟਨਾ ਰਾਜਿੰਦਰ ਪਾਰਕ ਥਾਣਾ ਖੇਤਰ ਦੀ ਹੈ, ਜਿੱਥੇ ਡਾਕਟਰ ਅੰਸ਼ੁਲ ਮਿੱਤਲ ਆਪਣੀ ਪਤਨੀ ਕਵਿਤਾ ਜਿੰਦਲ ਅਤੇ ਮਾਂ ਨਾਲ ਰਹਿੰਦੇ ਹਨ।

ਇਹ ਵੀ ਪੜ੍ਹੋ :  ਕਰਨਾਲ ਧਰਨਾ ਖ਼ਤਮ, ਚਢੂਨੀ ਬੋਲੇ- ਜਿੱਤ ਦਾ ਮੂਲ ਮੰਤਰ- ‘ਸ਼ਾਂਤੀ ਨਾਲ ਡਟੇ ਰਹੋ’

 

ਦਰਅਸਲ ਡਾਕਟਰ ਅੰਸ਼ੁਲ ਮਿੱਤਲ ਚਾਹੁੰਦੇ ਹਨ ਕਿ ਘਰ ਦਾ ਕੰਮਕਾਜ ਕਰਦੀ ਉਨ੍ਹਾਂ ਦੀ ਮਾਂ ਕਾਫੀ ਬਜ਼ੁਰਗ ਹੋ ਗਈ ਹੈ। ਅਜਿਹੇ ਵਿਚ ਉਨ੍ਹਾਂ ਨੂੰ ਆਰਾਮ ਦੇਣ ਲਈ ਇਕ ਨੌਕਰਾਣੀ ਰੱਖ ਲਈ ਜਾਵੇ ਪਰ ਕਲਯੁੱਗੀ ਅਤੇ ਪੜ੍ਹੀ-ਲਿਖੀ ਨੂੰਹ ਨਹੀਂ ਚਾਹੁੰਦੀ ਸੀ ਕਿ ਘਰ ਵਿਚ ਨੌਕਰਾਣੀ ਰੱਖੀ ਜਾਵੇ। ਬਸ ਇਸੇ ਗੱਲ ਨੂੰ ਲੈ ਕੇ ਵਿਵਾਦ ਇੰਨਾ ਵਧ ਗਿਆ ਕਿ ਬੀ. ਏ. ਪਾਸ ਨੂੰਹ ਕਵਿਤਾ ਜਿੰਦਲ ਨੇ ਪਤੀ ਸਾਹਮਣੇ ਆਪਣੀ ਸੱਸ ਨੂੰ ਗਾਲ੍ਹਾਂ ਕੱਢਦੇ ਹੋਏ ਕੁੱਟਮਾਰ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਨੂੰ 4 ਤਖ਼ਤਾਂ ਨੂੰ ਜੋੜਨ ਵਾਲੀ 'ਸਰਕਿਟ ਰੇਲ' ਦਾ ਤੋਹਫ਼ਾ', RP ਸਿੰਘ ਨੇ PM ਮੋਦੀ ਦੀ ਕੀਤੀ ਸ਼ਲਾਘਾ

PunjabKesari

ਜਾਣਕਾਰੀ ਮੁਤਾਬਕ ਡਾ. ਅੰਸ਼ੁਲ ਅਤੇ ਸਿਰਸਾ ਦੀ ਰਹਿਣ ਵਾਲੀ ਕਵਿਤਾ ਦਾ ਵਿਆਹ 2014 ’ਚ ‘ਸ਼ਾਦੀ ਡਾਟ ਕਾਮ’ ਜ਼ਰੀਏ ਹੋਇਆ ਸੀ। ਡਾ. ਅੰਸ਼ੁਲ ਮਿੱਤਲ ਦੀ ਮੰਨੀਏ ਤਾਂ ਪਤਨੀ ਕਵਿਤਾ ਉਂਝ ਵੀ ਕਾਫੀ ਸਮੇਂ ਤੋਂ ਉਨ੍ਹਾਂ ਦੀ ਮਾਂ ਨਾਲ ਬਦਤਮੀਜ਼ੀ ਅਤੇ ਕੁੱਟਮਾਰ ਕਰਦੀ ਆ ਰਹੀ ਸੀ ਪਰ ਕੈਮਰੇ ਦੇ ਸਾਹਮਣੇ ਪੂਰੀ ਘਟਨਾ ਰਿਕਾਰਡ ਹੋਣ ਤੋਂ ਇਸ ਪੂਰੇ ਮਾਮਲੇ ਦਾ ਖ਼ੁਲਾਸਾ ਹੋਇਆ ਹੈ।

ਇਹ ਵੀ ਪੜ੍ਹੋ : ਮੁੰਬਈ ਰੇਪ ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ, ਹੋਈ ਸੀ ‘ਨਿਰਭਿਆ’ ਵਰਗੀ ਦਰਿੰਦਗੀ


author

Tanu

Content Editor

Related News