ਖ਼ੁਦ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਪਾਇਲਟ ਦੱਸ ਔਰਤ ਨਾਲ ਕੀਤੀ ਦੋਸਤੀ, ਫਿਰ ਇੰਝ ਕੀਤੀ 2 ਕਰੋੜ ਦੀ ਠੱਗੀ

Tuesday, Apr 11, 2023 - 05:48 PM (IST)

ਖ਼ੁਦ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਪਾਇਲਟ ਦੱਸ ਔਰਤ ਨਾਲ ਕੀਤੀ ਦੋਸਤੀ, ਫਿਰ ਇੰਝ ਕੀਤੀ 2 ਕਰੋੜ ਦੀ ਠੱਗੀ

ਗੁਰੂਗ੍ਰਾਮ (ਭਾਸ਼ਾ)- ਹਰਿਆਣਾ ਦੇ ਗੁਰੂਗ੍ਰਾਮ 'ਚ 61 ਸਾਲਾ ਔਰਤ ਨਾਲ ਇਕ ਵਿਅਕਤੀ ਨੇ ਕਸਟਮ ਡਿਊਟੀ ਭੁਗਤਾਨ ਦੇ ਹਾਨੇ 2 ਕਰੋੜ ਰੁਪਏ ਠੱਗ ਲਏ। ਪੀੜਤਾਂ ਨਾਲ ਦੋਸ਼ੀ ਦੀ ਦੋਸਤੀ ਸੋਸ਼ਲ ਮੀਡੀਆ ਰਾਹੀਂ ਹੋਈ ਸੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੁਨੀਤਾ ਕਪਾਗੁੰਤਾ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਦਸੰਬਰ 2022 'ਚ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਉਸ ਨੂੰ ਦੋਸਤੀ ਦੀ ਪੇਸ਼ ਕੀਤੀ, ਜਿਸ ਨੇ ਖੁਦ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਪਾਇਲਟ ਦੱਸਿਆ ਸੀ। ਸੁਨੀਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ 5 ਦਸੰਬਰ ਨੂੰ ਦੋਸ਼ੀ ਨੇ ਉਸ ਨੂੰ ਆਈਫੋਨ, ਨਕਲੀ ਗਹਿਣੇ, ਘੜੀ ਅਤੇ ਨਕਦੀ ਵਰਗੇ ਤੋਹਫ਼ੇ ਭੇਜਣ ਲਈ ਪਤਾ ਅਤੇ ਫ਼ੋਨ ਨੰਬਰ ਮੰਗਿਆ। ਪੁਲਸ ਅਨੁਸਾਰ ਧੋਖੇਬਾਜ਼ ਨੇ ਕਿਹਾ ਕਿ ਜੇਕਰ ਔਰਤ ਉਸ ਨੂੰ 35 ਹਜ਼ਾਰ ਰੁਪਏ ਦੇਵੇਗੀ ਤਾਂ ਉਹ ਪੈਕੇਜ ਉਸ ਨੂੰ ਭੇਜ ਦੇਵੇਗਾ।

ਪੁਲਸ ਨੇ ਦੱਸਿਆ ਕਿ ਸੁਨੀਤਾ ਵਲੋਂ ਪੈਸੇ ਦੇਣ ਤੋਂ ਬਾਅਦ ਉਸ ਨੂੰ ਹਵਾਈ ਅੱਡਾ ਅਥਾਰਟੀ ਦਾ ਅਧਿਕਾਰੀ ਬਣ ਕੇ ਇਕ ਹੋਰ ਵਿਅਕਤੀ ਨੇ ਫੋਨ ਕੀਤਾ ਅਤੇ ਉਸ ਨੇ ਇਕ ਲੱਖ ਰੁਪਏ ਦਾ ਜੁਰਮਾਨਾ ਭਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਨਾਲ ਪੀੜਤਾ ਨਾਲ 2 ਕਰੋੜ ਰੁਪਏ ਦੀ ਰਕਮ ਠੱਗ ਲਈ ਗਈ। ਪੀੜਤਾ ਅਨੁਸਾਰ ਜਦੋਂ ਉਸ ਨੇ ਆਪਣੇ ਸੰਯੁਕਤ ਖਾਤੇ ਤੋਂ ਰਕਮ ਕੱਢੀ ਤਾਂ ਉਸ ਦੇ ਬੇਟੇ ਨੂੰ ਇਸ ਦੀ ਜਾਣਕਾਰੀ ਹੋਈ, ਜਿਸ ਨੇ ਮੋਟੀ ਰਕਮ ਕੱਢਵਾਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪੂਰੀ ਆਪਬੀਤੀ ਬੇਟੇ ਨੂੰ ਸੁਣਾਈ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਪਤਾ ਲੱਗਾ ਕਿ ਸੁਨੀਤਾ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨੇਸਰ ਸਾਈਬਰ ਅਪਰਾਧ ਥਾਣੇ 'ਚ ਧੋਖਾਧੜੀ ਸਮੇਤ ਸੰਬੰਧਤ ਧਾਰਾਵਾਂ 'ਚ ਅਣਪਾਤੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ ਹੈ।


author

DIsha

Content Editor

Related News