ਗੁਰੂਗ੍ਰਾਮ : ਸ਼ਰਾਬ ਦੀ ਦੁਕਾਨ ''ਚ ਲੱਗੀ ਅੱਗ, 5 ਕਰੋੜ ਦੀ ਵਿਦੇਸ਼ੀ ਸ਼ਰਾਬ ਸੜ ਕੇ  ਹੋਈ ਸੁਆਹ

Monday, May 15, 2023 - 11:58 AM (IST)

ਗੁਰੂਗ੍ਰਾਮ : ਸ਼ਰਾਬ ਦੀ ਦੁਕਾਨ ''ਚ ਲੱਗੀ ਅੱਗ, 5 ਕਰੋੜ ਦੀ ਵਿਦੇਸ਼ੀ ਸ਼ਰਾਬ ਸੜ ਕੇ  ਹੋਈ ਸੁਆਹ

ਗੁਰੂਗ੍ਰਾਮ (ਏਜੰਸੀ)- ਗੁਰੂਗ੍ਰਾਮ 'ਚ ਗੋਲਫ਼ ਕੋਰਸ ਰੋਡ ਕੋਲ ਸੈਕਟਰ-55 'ਚ ਐਤਵਾਰ ਨੂੰ ਇਕ ਸ਼ਰਾਬ ਦੀ ਦੁਕਾਨ 'ਚ ਅੱਗ ਲੱਗ ਗਈ। ਇਸ ਭਿਆਨਕ ਅੱਗ 'ਚ 4-5 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਅਨੁਸਾਰ, ਉਨ੍ਹਾਂ ਨੂੰ ਸਵੇਰੇ ਕਰੀਬ 6.30 ਵਜੇ ਸੂਚਨਾ ਮਿਲੀ ਕਿ ਇਕ ਸ਼ਰਾਬ ਦੀ ਦੁਕਾਨ 'ਚ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਘਨਟਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਸ਼ਰਾਬ ਦੀ ਦੁਕਾਨ ਦੇ ਕਰਮਾਚਰੀਆਂ ਨੇ ਖ਼ੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ ਅਤੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ਹੈ।

ਸੈਕਟਰ-29 ਫਾਇਰ ਸਟੇਸ਼ਨ ਦੇ ਫਾਇਰਮੈਨ ਜਸਬੀਰ ਨੇ ਕਿਹਾ,''ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਸਵੇਰੇ 'ਦਿ ਲਿਕਰ ਫੋਰਟ' ਨਾਮ ਦੀ ਸ਼ਰਾਬ ਦੀ ਦੁਕਾਨ ਤੋਂ ਅੱਗ ਨਿਕਲਣੀ ਸ਼ੁਰੂ ਹੋ ਚੁੱਕੀ ਸੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ 4 ਤੋਂ 5 ਕਰੋੜ ਰੁਪਏ ਤੱਕ ਦਾ ਵਿਦੇਸ਼ੀ ਸ਼ਰਾਬ ਦਾ ਸਟਾਕ ਸੜ ਕੇ ਸੁਆਹ ਹੋ ਚੁੱਕਿਆ ਸੀ।'' ਇਸ ਘਟਨਾ 'ਚ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਦਾ ਇਸਤੇਮਾਲ ਕੀਤਾ ਗਿਆ ਅਤੇ ਟੀਮ ਨੂੰ ਅੱਗ 'ਤੇ ਕਾਬੂ ਪਾਉਣ 'ਚ ਕਰੀਬ ਇਕ ਘੰਟੇ ਦਾ ਸਮਾਂ ਲੱਗਾ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵਲੋਂ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਬਿਜਲੀ ਦੇ ਸ਼ਾਰਟ ਸਰਕਿਟ ਨੂੰ ਅੱਗ ਲੱਗਣ ਦਾ ਸਭ ਤੋਂ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।


author

DIsha

Content Editor

Related News