UP ਰੋਡਵੇਜ਼ ਦੀ ਬੱਸ 'ਚੋਂ ਗਾਇਬ ਹੋਈਆਂ 2 ਗੁਰਸਿੱਖ ਭੈਣਾਂ, ਮਾਪਿਆਂ ਦੀ ਨਿਕਲੀ ਜਾਨ (ਵੀਡੀਓ)
Friday, Nov 11, 2022 - 09:46 AM (IST)
ਉੱਤਰ ਪ੍ਰਦੇਸ਼ : ਯੂ. ਪੀ. ਰੋਡਵੇਜ਼ ਦੀ ਬੱਸ 'ਚ ਸਵਾਰ 2 ਗੁਰਸਿੱਖ ਭੈਣਾਂ ਦੇ ਰਾਹ 'ਚ ਗਾਇਬ ਹੋਣ ਤੋਂ ਮਾਪਿਆਂ ਦੀ ਜਾਨ ਨਿਕਲ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਕੁੜੀਆਂ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਨੂੰ ਲਿਖਵਾਈ। ਪੁਲਸ ਦੀਆਂ ਕਈ ਟੀਮਾਂ ਲਾ ਕੇ ਕੁੜੀਆਂ ਨੂੰ ਬਰੇਲੀ ਤੋਂ ਬਰਾਮਦ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਲਖਨਊ ਦੇ ਕ੍ਰਿਸ਼ਨਾਨਗਰ ਦੀਆਂ ਰਹਿਣ ਵਾਲੀਆਂ ਦੋਵੇਂ ਕੁੜੀਆਂ ਕਾਨਪੁਰ ਗਈਆਂ ਸਨ। ਦੋਹਾਂ ਨੂੰ ਫੀਨਿਕਸ ਮਾਲ ਤੋਂ ਬਰਾਮਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਫਿਰ ਦਿਖਿਆ ਪਾਕਿਸਤਾਨੀ ਡਰੋਨ, ਕੁੱਝ ਸਮੇਂ ਬਾਅਦ ਵਾਪਸ ਪਰਤਿਆ
ਪੁਲਸ ਦੋਹਾਂ ਕੁੜੀਆਂ ਨੂੰ ਲੈ ਕੇ ਇੱਜਤ ਨਗਰ ਥਾਣੇ 'ਚ ਪਹੁੰਚੀ ਹੈ ਅਤੇ ਉਨ੍ਹਾਂ ਨੂੰ ਵਾਪਸ ਲਖਨਊ ਲਿਜਾਇਆ ਗਿਆ ਹੈ। ਇਸ ਤੋਂ ਬਾਅਦ ਪੁਲਸ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ 'ਚ ਉਨ੍ਹਾਂ ਨਾਲ ਕੀ ਹੋਇਆ ਸੀ। ਉਹ ਕਾਨਪੁਰ ਤੋਂ ਲਖਨਊ ਪੁੱਜਣ ਦੀ ਬਜਾਏ ਬਰੇਲੀ ਕਿਵੇਂ ਪੁੱਜ ਗਈਆਂ। ਨਾਲ ਹੀ ਉਹ ਫੀਨਿਕਸ ਪਲਾਜ਼ਾ 'ਚ ਕੀ ਕਰ ਰਹੀਆਂ ਸਨ ਅਤੇ ਉਨ੍ਹਾਂ ਦਾ ਮੋਬਾਇਲ ਕਿਉਂ ਬੰਦ ਹੋ ਗਿਆ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ASI ਨੇ ਖ਼ੁਦ ਨੂੰ ਮਾਰੀ ਗੋਲੀ, ਮਾਨਸਿਕ ਪਰੇਸ਼ਾਨੀ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਦੋਹਾਂ ਕੁੜੀਆਂ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਭੈਣਾਂ ਆਪਣੀ ਮੂੰਹ ਬੋਲੀ ਭੈਣ ਦੇ ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਪਾਠ 'ਚ ਸ਼ਾਮਲ ਹੋਣ ਲਈ ਲਖਨਊ ਤੋਂ ਕਾਨਪੁਰ ਗਈਆਂ ਸਨ। ਇਸ ਤੋਂ ਬਾਅਦ 9 ਨਵੰਬਰ ਨੂੰ ਸ਼ਾਮ ਦੇ ਸਮੇਂ ਉਹ ਕਾਨਪੁਰ ਤੋਂ ਲਖਨਊ ਲਈ ਨਿਕਲੀਆਂ ਸਨ। ਦੋਹਾਂ ਨੇ ਵਟਸਐਪ 'ਤੇ ਬੱਸ 'ਚ ਬੈਠਣ ਤੋਂ ਬਾਅਦ ਦਾ ਵੀਡੀਓ ਵੀ ਭੇਜ ਦਿੱਤਾ ਸੀ। ਇਸ ਤੋਂ ਬਾਅਦ ਦੋਹਂ ਦੇ ਮੋਬਾਇਲ ਬੰਦ ਹੋ ਗਏ ਅਤੇ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪੁਲਸ ਨੇ ਪਰਿਵਾਰ ਦੀ ਸ਼ਿਕਾਇਤ 'ਤੇ ਟੀਮਾਂ ਬਣਾ ਕੇ ਦੋਹਾਂ ਕੁੜੀਆਂ ਨੂੰ ਲੱਭ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ