ਗੁਰਨਾਮ ਚਢੂਨੀ ਨੇ ਕਿਸਾਨ ਸੰਗਠਨਾਂ ਨੂੰ ਹੱਥ ਜੋੜ ਕੇ ਕੀਤੀ ਅਪੀਲ, ਜਾਣੋ ਕੀ ਕਿਹਾ (ਵੀਡੀਓ)

02/23/2024 6:34:14 PM

ਸ਼ੰਭੂ- ਕਿਸਾਨਾਂ ਦਾ ਦਿੱਲੀ ਚਲੋ ਅੰਦੋਲਨ 11ਵੇਂ ਦਿਨ ਵੀ ਜਾਰੀ ਹੈ। ਇਸ ਵਿਚਕਾਰ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ ਦੇਸ਼ 'ਚ ਜੋ ਘਟਨਾਕ੍ਰਮ ਚੱਲ ਰਿਹਾ ਹੈ ਉਸਨੂੰ ਦੇਖਦੇ ਹੋਏ ਅੱਜ ਸਾਡੇ ਕੋਰ ਗਰੁੱਪ ਦੀ ਮੀਟਿੰਗ ਹੋਈ ਹੈ ਇਸ ਵਿਚ ਫੈਸਲਾ ਲਿਆ ਗਿਆ ਹੈ ਕਿ ਐੱਸ.ਕੇ.ਐੱਮ. ਅਤੇ ਗੈਰ ਰਾਜਨੀਤਿਕ ਐੱਸ.ਕੇ.ਐੱਮ. ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਗਰੁੱਪ ਵੱਖ-ਵੱਖ ਹੋ ਕੇ ਕੰਮ ਕਰ ਰਹੇ ਹਨ ਜਿਸ ਨਾਲ ਕਿਸਾਨਾਂ 'ਚ ਨੈਗਟੀਵਿਟੀ ਫੈਲ ਰਹੀ ਹੈ। ਸਰਕਾਰ ਵੀ ਇਸ ਸਮੇਂ ਕਿਸਾਨ ਅੰਦੋਲਨ 'ਤੇ ਹੈਵੀ ਹੈ, ਸਰਕਾਰ ਵੀ ਇਸ ਸਮੇਂ ਕਿਸਾਨਾਂ ਦੀਆਂ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਹੈ। 

ਚਢੂਨੀ ਨੇ ਸਾਰੇ ਕਿਸਾਨ ਸੰਗਠਨਾਂ ਨੂੰ ਇਕੱਠੇ ਹੋ ਕੇ ਅੰਦੋਲਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ 11 ਮੈਂਬਰੀ ਟੀਮ ਬਣਾਈ ਹੈ ਜੋ ਦੋਵਾਂ ਗਰੁੱਪਾਂ ਐੱਸ.ਕੇ.ਐੱਮ. ਅਤੇ ਗੈਰ ਰਾਜਨੀਤਿਕ ਐੱਸ.ਕੇ.ਐੱਮ. ਨਾਲ ਸੰਪਰਕ ਕਰੇਗੀ। ਦੋਵਾਂ ਗਰੁੱਪਾਂ 'ਚੋਂ 2-3 ਮੈਂਬਰ ਟੀਮ ਨਾਲ ਜੋੜੇ ਜਾਣਗੇ। ਇਕ ਇਕੱਠੀ ਕਮੇਟੀ ਬਣਾਈ ਜਾਵੇਗੀ ਅਤੇ ਅੰਦੋਲਨ ਇਕੱਠੇ ਮਿਲ ਕੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਛੋਟੇ ਬਣ ਕੇ ਕੰਮ ਕਰਨ ਲਈ ਤਿਆਰ ਹਾਂ। ਜੋ ਓਧਰੋਂ ਹੁਕਮ ਆਏਗਾ ਅਸੀਂ ਉਸਨੂੰ ਮੰਨਾਗੇ। ਜੋ ਵੀ ਉਨ੍ਹਾਂ ਦੀ ਕਾਲ ਹੋਵੇਗੀ ਅਸੀਂ ਉਸਨੂੰ ਅਸੈਪਟ ਕਰਾਂਗੇ। ਚਢੂਨੀ ਨੇ ਬਾਕੀ ਸੰਗਠਨਾਂ ਨੂੰ ਵੀ ਇਕੱਠੇ ਹੋ ਕੇ ਅੰਦੋਲਨ ਕਰਨ ਦੀ ਅਪੀਲ ਕੀਤੀ। 


Rakesh

Content Editor

Related News