ਰਾਮ ਰਹੀਮ ਨੂੰ ਪੈਰੋਲ ਨਾ ਦੇਣ ਦੀ ਮੰਗ, ਪਿੰਡ ਵਾਸੀਆਂ ਨੇ ਕਿਹਾ- ਸ਼ਾਂਤੀ ਹੋ ਸਕਦੀ ਹੈ ਭੰਗ

Monday, Jul 01, 2019 - 03:19 PM (IST)

ਸਿਰਸਾ (ਵਾਰਤਾ)— ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵਿਰੋਧ ਲਗਾਤਾਰ ਜਾਰੀ ਹੈ। ਹਰਿਆਣਾ ਦੇ ਸਿਰਸਾ ਕਈ ਪਿੰਡਾਂ ਦੇ ਲੋਕ ਸੋਮਵਾਰ ਯਾਨੀ ਕਿ ਅੱਜ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਇਕ ਮੰਗ ਪੱਤਰ ਸੌਂਪ ਕੇ ਰਾਮ ਰਹੀਮ ਦੀ ਪੈਰੋਲ ਅਰਜ਼ੀ ਨੂੰ ਲੈ ਕੇ ਆਪਣਾ ਇਤਰਾਜ਼ ਦਰਜ ਕਰਵਾਇਆ ਅਤੇ ਕਿਹਾ ਕਿ ਉਸ ਨੂੰ ਪੈਰੋਲ ਨਹੀਂ ਮਿਲਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਸੌਂਪੇ ਮੰਗ ਪੱਤਰ 'ਚ ਪਿੰਡ ਵਾਸੀਆਂ ਨੇ ਕਿਹਾ ਕਿ ਰਾਮ ਰਹੀਮ ਨੂੰ 2017 'ਚ ਸਾਧਵੀ ਜਬਰ-ਜ਼ਨਾਹ ਮਾਮਲੇ 'ਚ ਹੋਈ ਸਜ਼ਾ ਦੌਰਾਨ ਸਿਰਸਾ 'ਚ ਹਿੰਸਾ ਭੜਕ ਗਈ ਸੀ ਅਤੇ ਪਿੰਡਾਂ 'ਚ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਸੀ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਡੇਰਾ ਮੁਖੀ ਨੂੰ ਪੈਰੋਲ ਮਿਲਦੀ ਹੈ ਤਾਂ ਸਿਰਸਾ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਸ਼ਾਂਤੀ ਭੰਗ ਹੋ ਸਕਦਾ ਹੈ। ਉਨ੍ਹਾਂ ਦਾ ਸ਼ਾਂਤੀ ਪਸੰਦ ਖੇਤਰ ਇਕ ਵਾਰ ਫਿਰ ਹਿੰਸਾ ਅੱਗ 'ਚ ਤਪੇਗਾ।

ਓਧਰ ਡਿਪਟੀ ਕਮਿਸ਼ਨਰ ਅਸ਼ੋਕ ਗਰਗ ਨੇ ਕਿਹਾ ਕਿ ਉਨ੍ਹਾਂ ਨੂੰ ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਪਿੰਡ ਵਾਸੀਆਂ ਦਾ ਵਫਦ ਮਿਲਿਆ ਹੈ, ਜਿਨ੍ਹਾਂ ਨੇ ਪੈਰੋਲ 'ਤੇ ਇਤਰਾਜ਼ ਦਰਜ ਕਰਵਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਡੇਰਾ ਮੁਖੀ ਦੀ ਪੈਰੋਲ ਨੂੰ ਲੈ ਕੇ ਰੋਹਤਕ ਪ੍ਰਸ਼ਾਸਨ ਵਲੋਂ ਮੰਗੀ ਗਈ ਰਿਪੋਰਟ ਅਜੇ ਤਕ ਤਿਆਰ ਨਹੀਂ ਹੋ ਸਕੀ ਹੈ। ਸਾਰੇ ਪਹਿਲੂਆਂ 'ਤੇ ਬਾਰੀਕੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਰਾਮ ਰਹੀਮ ਦੀ ਪੈਰੋਲ ਅਰਜ਼ੀ 'ਤੇ ਅਜੇ ਫੈਸਲਾ ਕੀਤਾ ਜਾਣਾ ਹੈ ਕਿ ਉਸ ਨੂੰ ਪੈਰੋਲ 'ਤੇ ਰਿਹਾਅ ਕੀਤਾ ਜਾਵੇ ਜਾਂ ਨਹੀਂ। ਦੱਸਣਯੋਗ ਹੈ ਕਿ ਰਾਮ ਰਹੀਮ ਸਾਧਵੀਆਂ ਨਾਲ ਜਬਰ-ਜ਼ਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋਸ਼ ਵਿਚ ਰੋਹਤਕ ਦੀ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਿਹਾ ਹੈ। ਉਸ ਨੇ ਹਾਲ ਹੀ 'ਚ 42 ਦਿਨਾਂ ਦੀ ਪੈਰੋਲ ਲਈ ਜੇਲ ਪ੍ਰਸ਼ਾਸਨ ਨੂੰ ਅਰਜ਼ੀ ਭੇਜੀ ਹੈ। ਇਸ ਅਰਜ਼ੀ 'ਚ ਉਸ ਨੇ ਆਪਣੇ ਖੇਤਾਂ 'ਚ ਖੇਤੀਬਾੜੀ ਕਰਨ ਦੀ ਗੱਲ ਆਖੀ ਹੈ।


Tanu

Content Editor

Related News