ਪੀ. ਐੱਮ. ਮੋਦੀ ਨੇ ਪੰਜਾਬੀਆਂ ਦਾ ਹੱਕ ਖੋਹ ਕੇ ਗੁਜਰਾਤ ਨੂੰ ਦਿੱਤਾ : ਔਜਲਾ

01/07/2019 1:35:23 PM

ਨਵੀਂ ਦਿੱਲੀ (ਕਮਲ ਕਾਂਸਲ)— ਅੰਮ੍ਰਿਤਸਰ ਤੋਂ ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੋਮਵਾਰ ਨੂੰ ਸੰਸਦ ਦੇ ਬਾਹਰ ਮੋਦੀ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀਆਂ ਦਾ ਹੱਕ ਖੋਹ ਕੇ ਗੁਜਰਾਤ ਨੂੰ ਦਿੱਤਾ ਹੈ। ਔਜਲਾ ਨੇ ਇੱਥੇ ਅੰਮ੍ਰਿਤਸਰ ਤੋਂ ਏਅਰ ਇੰਡੀਆ ਦੀਆਂ ਫਲਾਈਟਸ ਅੰਮ੍ਰਿਤਸਰ-ਲੰਡਨ ਤੇ ਅੰਮ੍ਰਿਤਸਰ-ਲੰਡਨ-ਟੋਰਾਂਟੋ ਫਲਾਈਟਸ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਸਮੇਂ ਪਹਿਲਾਂ ਇਹ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ, ਜੋ ਕਿ ਅੰਮ੍ਰਿਤਸਰ ਦੇ ਟੂਰਿਜ਼ਮ ਲਈ ਬਹੁਤ ਜ਼ਰੂਰੀ ਹਨ। 

PunjabKesari

ਔਜਲਾ ਨੇ ਕਿਹਾ ਕਿ ਮੋਦੀ ਨੇ ਅਹਿਮਦਾਬਾਦ-ਲੰਡਨ-ਟੋਰਾਂਟੋ ਫਲਾਈਟਾਂ ਸ਼ੁਰੂ ਕਰਵਾਈਆਂ। ਉਨ੍ਹਾਂ ਨੇ ਗੁਜਰਾਤ ਦੇ ਲੋਕਾਂ ਨਾਲ ਵਾਅਦਾ ਪੂਰਾ ਕਰਨ ਲਈ ਪੰਜਾਬ ਦੀਆਂ ਫਲਾਈਟਾਂ ਰੱਦ ਕਰਵਾਈਆਂ। ਇਹ ਉਨ੍ਹਾਂ ਨੇ ਪੰਜਾਬੀਆਂ ਦਾ ਹੱਕ ਖੋਹ ਕੇ ਗੁਜਰਾਤ ਨੂੰ ਦਿੱਤਾ ਹੈ, ਜੋ ਕਿ ਪੰਜਾਬੀਆਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ-ਲੰਡਨ ਦੀ ਫਲਾਈਟ ਸਭ ਤੋਂ ਸਫਲਤਾਪੂਰਵਕ ਸੀ, ਜੋ ਕਿ ਸਭ ਤੋਂ ਵਧ ਯਾਤਰੀ ਲੈ ਕੇ ਜਾਂਦੀ ਸੀ। ਮੈਂ ਮੰਗ ਕਰ ਰਿਹਾ ਹਾਂ ਕਿ ਮੋਦੀ ਜੀ ਤੋਂ ਅਤੇ ਏਵੀਏਸ਼ਨ ਮੰਤਰੀ ਤੋਂ ਕਿ ਇਹ ਸਾਡਾ ਪੰਜਾਬੀਆਂ ਦਾ ਹੱਕ ਹੈ। ਸਭ ਤੋਂ ਵਧ ਵੱਡੀ ਗੱਲ ਸ੍ਰੀ ਹਰਿਮੰਦਰ ਸਾਹਿਬ ਜਿੱਥੇ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਕਰਤਾਰਪੁਰ ਸਾਹਿਬ ਕਾਰੀਡੋਰ ਜਿਸ ਦਾ ਡੰਕਾ ਇਹ ਵਜਾਉਂਦੇ ਹਨ ਕਿ ਅਸੀਂ ਖੋਲ੍ਹਿਆ ਹੈ ਪਰ ਉਨ੍ਹਾਂ ਦੇ ਆਉਣ-ਜਾਣ ਲਈ ਅੰਮ੍ਰਿਤਸਰ-ਲੰਡਨ, ਅੰਮ੍ਰਿਤਸਰ-ਟੋਰਾਂਟੋ ਫਲਾਈਟ ਨੂੰ ਮੁੜ ਬਹਾਲ ਕੀਤੀ ਜਾਵੇ।


Tanu

Content Editor

Related News