ਮਾਸੂਮ ਬੱਚੀਆਂ ਨੂੰ ਬਣਾਉਂਦਾ ਸੀ ਸ਼ਿਕਾਰ, ਦੋਸ਼ੀ ਨੇ ਕੀਤੇ ਰੂਹ ਕੰਬਾਊੁ ਖੁਲਾਸੇ
Wednesday, Nov 21, 2018 - 12:04 PM (IST)
ਗੁਰੂਗ੍ਰਾਮ (ਬਿਊਰੋ)— ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ-66 'ਚ ਮਾਸੂਮ ਬੱਚੀਆਂ ਨੂੰ ਪਹਿਲਾ ਅਗਵਾ ਅਤੇ ਫਿਰ ਬਲਾਤਕਾਰ ਕਰ ਕੇ ਹੱਤਿਆ ਦੀਆਂ 9 ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਦਰਿੰਦਾ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ 9 ਮਾਸੂਮ ਬੱਚੀਆਂ ਨਾਲ ਬਲਾਤਕਾਰ ਅਤੇ ਹੱਤਿਆ ਕਰਨ ਦੀ ਗੱਲ ਕਬੂਲੀ ਹੈ। ਇਨ੍ਹਾਂ ਬੱਚੀਆਂ ਦੀ ਉਮਰ 3 ਤੋਂ 8 ਸਾਲ ਦਰਮਿਆਨ ਸੀ। ਇਨ੍ਹਾਂ ਵਿਚ 3 ਮਾਮਲੇ ਗੁਰੂਗ੍ਰਾਮ ਦੇ, 1 ਗਵਾਲੀਅਰ, 1 ਝਾਂਸੀ ਅਤੇ 4 ਦਿੱਲੀ ਦੀਆਂ ਬੱਚੀਆਂ ਸ਼ਾਮਲ ਹਨ। ਗੁਰੂਗ੍ਰਾਮ ਪੁਲਸ ਦੀ ਐੱਸ. ਆਈ. ਟੀ. ਟੀਮ ਨੇ ਦੋਸ਼ੀ ਨੂੰ ਮੱਧ ਪ੍ਰਦੇਸ਼ ਦੇ ਝਾਂਸੀ ਤੋਂ ਗ੍ਰਿ੍ਰਫਤਾਰ ਕੀਤਾ ਹੈ। ਪੁਲਸ ਮੁਤਾਬਕ ਦੋਸ਼ੀ ਭੰਡਾਰੇ 'ਚੋਂ ਬੱਚੀਆਂ ਨੂੰ ਅਗਵਾ ਕਰ ਲੈਂਦਾ ਅਤੇ ਬਲਾਤਕਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿੰਦਾ ਸੀ।
ਜ਼ਿਕਰਯੋਗ ਹੈ ਕਿ 12 ਨਵੰਬਰ ਦੀ ਸਵੇਰੇ ਨੂੰ ਸੈਕਟਰ-66 ਏਰੀਆ ਵਿਚ 3 ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਸੜਕ ਕਿਨਾਰੇ ਮਿਲੀ ਸੀ। ਮਾਸੂਮ ਬੱਚੀ 11 ਨਵੰਬਰ ਤੋਂ ਗਾਇਬ ਸੀ। ਬਲਾਤਕਾਰ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਵਾਰਦਾਤ ਦਾ ਦੋਸ਼ ਨੇੜੇ ਦੀ ਹੀ ਝੁੱਗੀ ਵਿਚ ਰਹਿਣ ਵਾਲੇ ਨੌਜਵਾਨ ਸੁਨੀਲ 'ਤੇ ਲੱਗਾ ਸੀ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਉਹ ਫਰਾਰ ਹੋ ਗਿਆ ਸੀ। ਜਾਂਚ ਵਿਚ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਸੜਕ ਕਿਨਾਰੇ ਕਿਤੇ ਵੀ ਸੌਂ ਜਾਂਦਾ ਤੇ ਕਦੇ ਮਜ਼ਦੂਰੀ ਕਰ ਕੇ ਸ਼ਰਾਬ ਪੀ ਲੈਂਦਾ। ਉਸ ਨੂੰ ਭੰਡਾਰੇ ਵਿਚ ਖਾਣਾ ਖਾਣ ਦਾ ਸ਼ੌਕ ਹੈ। ਉਹ ਅਕਸਰ ਹੀ ਇੰਝ ਹੀ ਕਰਦਾ।
9 ਬੱਚੀਆਂ ਨਾਲ ਬਲਾਤਕਾਰ ਤੋਂ ਬਾਅਦ ਹੱਤਿਆ ਕਰਨ ਵਾਲੇ ਦਰਿੰਦੇ ਸੁਨੀਲ ਦਾ ਵਾਰਦਾਤ ਨੂੰ ਅੰਜਾਮ ਦੇਣ ਦਾ ਤਰੀਕਾ ਰੂਹ ਕੰਬਾ ਦੇਣ ਵਾਲਾ ਹੈ। ਉਸ ਨੇ ਦੱਸਿਆ ਕਿ ਭੰਡਾਰੇ ਜਾਂ ਹੋਰ ਸੁੰਨਸਾਨ ਥਾਂ ਤੋਂ ਉਹ ਬੱਚੀਆਂ ਨੂੰ ਚਾਕਲੇਟ ਦਿਵਾਉਣ ਦੀ ਬਹਾਨੇ ਨਾਲ ਲੈ ਜਾਂਦਾ ਸੀ ਅਤੇ ਸੁੰਨਸਾਨ ਥਾਂ 'ਤੇ ਲਿਜਾ ਕੇ ਸਭ ਤੋਂ ਪਹਿਲਾਂ ਬੱਚੀ ਦੀ ਲੱਤ ਤੋੜ ਦਿੰਦਾ ਸੀ, ਤਾਂ ਕਿ ਉਹ ਦੌੜ ਨਾ ਸਕੇ। ਇਸ ਤੋਂ ਬਾਅਦ ਬਲਾਤਕਾਰ ਕਰਦਾ ਅਤੇ ਫਿਰ ਸਿਰ 'ਤੇ ਪੱਥਰ ਮਾਰ-ਮਾਰ ਕੇ ਹੱਤਿਆ ਕਰ ਦਿੰਦਾ। ਲਾਸ਼ ਨੂੰ ਉਹ ਨੇੜੇ-ਤੇੜੇ ਹੀ ਸੁੰਨਸਾਨ ਥਾਂ 'ਤੇ ਸੁੱਟ ਦਿੰਦਾ ਸੀ।