ਬੰਦੂਕ ਨਾਲ ਸੈਲਫੀ ਲੈਣ ਦੇ ਚੱਕਰ ''ਚ ਗਈ ਵਿਅਕਤੀ ਦੀ ਜਾਨ
Friday, Mar 16, 2018 - 05:37 PM (IST)
ਨਵੀਂ ਦਿੱਲੀ— ਸੈਲਫੀ ਦਾ ਕਰੇਜ਼ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਆਏ ਦਿਨ ਬਹੁਤ ਸਾਰੀਆਂ ਸੈਲਫੀਆਂ ਦੇਖਣ ਨੂੰ ਮਿਲਦੀਆਂ ਹਨ ਪਰ ਕਈ ਲੋਕ ਇਸ ਦੇ ਚੱਕਰ 'ਚ ਆਪਣੀ ਜਾਨ ਨੂੰ ਖਤਰੇ 'ਚ ਪਾ ਲੈਂਦੇ ਹਨ। ਅਜਿਹਾ ਹੀ ਦਿੱਲੀ ਦੇ ਵਿਜੈ ਵਿਹਾਰ ਇਲਾਕੇ 'ਚ ਦੇਖਿਆ ਗਿਆ, ਜਿੱਥੇ ਦੋ ਗੁਆਂਢੀ ਵਿਜੈ ਅਤੇ ਛੋਟੂ ਕਮਰੇ 'ਚ ਸਨ ਅਤੇ ਵਿਜੈ ਦੀ ਲਾਇਸੈਂਸੀ ਬੰਦੂਕ ਨਾਲ ਸੈਲਫੀ ਲੈ ਰਹੇ ਸਨ, ਉਦੋਂ ਗਲਤੀ ਨਾਲ ਗੋਲੀ ਚੱਲੀ ਅਤੇ 22 ਸਾਲ ਦੇ ਵਿਜੈ ਦੀ ਮੌਤ ਹੋ ਗਈ।
ਵਿਜੈ 22 ਸਾਲ ਦਾ ਸੀ ਅਤੇ ਕੁਝ ਹੀ ਦਿਨ ਪਹਿਲੇ ਰਾਜਸਥਾਨ ਦੇ ਝੁੰਝੁਨੂੰ ਤੋਂ ਦਿੱਲੀ 'ਚ ਆਪਣੇ ਚਾਚਾ-ਚਾਚੀ ਕੋਲ ਕੰਮ ਕਰਨ ਲਈ ਆਇਆ ਸੀ। ਅਜਿਹੇ 'ਚ ਅਚਾਨਕ ਵਿਜੈ ਦੀ ਮੌਤ ਹੋ ਜਾਣ ਨਾਲ ਉਸ ਦੇ ਚਾਚਾ-ਚਾਚੀ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਦੇ ਮਾਤਾ-ਪਿਤਾ ਨੂੰ ਕੀ ਜਵਾਬ ਦਿੱਤਾ ਜਾਵੇ। ਦੂਜੇ ਪਾਸੇ ਵਿਜੈ ਦੇ ਚਾਚਾ-ਚਾਚੀ ਦਾ ਦੋਸ਼ ਹੈ ਕਿ ਮੌਤ ਹਾਦਸੇ 'ਚ ਨਹੀਂ ਹੋਈ ਸਗੋਂ ਗੁਆਂਢ ਦੇ ਵਿਅਕਤੀ ਮੋਨੂੰ ਨੇ ਉਸ ਦਾ ਕਤਲ ਕੀਤਾ ਹੈ। ਪੁਲਸ ਹੁਣ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।
