ਮੰਦਭਾਗੀ ਖ਼ਬਰ : ਕੈਨੇਡਾ ’ਚ ਭਾਰਤੀ  ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਹੋਈ ਮੌਤ

Saturday, Jul 20, 2024 - 04:14 PM (IST)

ਮੰਦਭਾਗੀ ਖ਼ਬਰ : ਕੈਨੇਡਾ ’ਚ ਭਾਰਤੀ  ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਹੋਈ ਮੌਤ

ਟੋਰਾਂਟੋ (ਰਾਜ ਗੋਗਨਾ) - ਕੈਨੇਡਾ 'ਚ ਇਕ ਗੁਜਰਾਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਦੀ ਪਹਿਚਾਣ ਉਰੇਨ ਪਟੇਲ ਦੇ ਵਜੋਂ ਹੋਈ ਹੈ। ਗੁਜਰਾਤੀ ਲੜਕਾ ਉਰੇਨ ਪਟੇਲ ਤੈਰਾਕੀ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ  ਉਸ ਦੀ ਮੌਤ ਹੋ ਗਈ ਹੈ।

ਦੱਸਿਆ ਜਾਂਦਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਲਈ ਪ੍ਰਿੰਸ ਐਲਬਰਟ ਵਿੱਚ ਵੋਸਕਾਸਿੳ ਨਾਂ ਦੀ ਝੀਲ ’ਤੇ  ਗਿਆ ਸੀ। ਉਹ ਤੈਰਨ ਲਈ ਬਹੁਤ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਆਪਣਾ ਸੰਤੁਲਨ ਨਾ ਬਣਾ ਸਕਿਆ ਅਤੇ ਡੁੱਬਣ ਲੱਗਾ। ਉਹ ਮਦਦ ਲਈ ਆਪਣੇ ਦੋਸਤਾਂ ਨੂੰ ਬੁਲਾਂਦਾ ਰਿਹਾ ਕਿ ਪਾਣੀ ਮੈਨੂੰ ਅੰਦਰ ਨੂੰ ਖਿੱਚ ਰਿਹਾ ਹੈ, ਮੈਨੂੰ ਬਚਾਓ, ਪਰ ਉਰੇਨ ਪਟੇਲ ਦੋਸਤਾਂ ਵੱਲੋਂ ਮਦਦ ਮਿਲਣ ਤੋਂ ਪਹਿਲਾਂ ਹੀ ਡੁੱਬ ਗਿਆ। ਬਾਅਦ ਵਿੱਚ  ਉਸ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਪੈਰਾਮੈਡਿਕਸ ਨੇ ਵੀ ਜਾਂਚ ਕੀਤੀ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।


author

Harinder Kaur

Content Editor

Related News