ਗੁਜਰਾਤ ਚੋਣਾਂ: ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ 'ਚ ਪਾਈ ਵੋਟ, ਭਾਜਪਾ ਵੱਲੋਂ ਉਮੀਦਵਾਰ ਹੈ ਪਤਨੀ ਰਿਵਾਬਾ
Thursday, Dec 01, 2022 - 03:58 PM (IST)
ਜਾਮਨਗਰ (ਏਜੰਸੀ)- ਕ੍ਰਿਕਟਰ ਰਵਿੰਦਰ ਜਡੇਜਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਵੀਰਵਾਰ ਨੂੰ ਜਾਮਨਗਰ ਵਿੱਚ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿੱਚ ਵੋਟ ਪਾਈ। ਰਵਿੰਦਰ ਜਡੇਜਾ ਨੇ ਕਿਹਾ, ''ਮੈਂ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟ ਪਾਉਣ ਦੀ ਅਪੀਲ ਕਰਦਾ ਹਾਂ।'
ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਜਾਮਨਗਰ ਉੱਤਰੀ ਤੋਂ ਭਾਜਪਾ ਦੀ ਉਮੀਦਵਾਰ ਹੈ, ਜਦਕਿ ਉਸ ਦੇ ਪਿਤਾ ਅਨਿਰੁਧ ਸਿੰਘ ਜਡੇਜਾ ਅਤੇ ਉਸ ਦੀ ਭੈਣ ਨੈਨਾ ਜਡੇਜਾ ਨੇ ਕਾਂਗਰਸ ਉਮੀਦਵਾਰ ਲਈ ਪ੍ਰਚਾਰ ਕੀਤਾ ਸੀ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਿਵਾਬਾ ਜਡੇਜਾ ਨੇ ਕਿਹਾ ਕਿ ਭਾਜਪਾ ਚੰਗੇ ਫਰਕ ਨਾਲ ਜਿੱਤੇਗੀ। ਭਾਜਪਾ ਨੇ ਰਿਵਾਬਾ ਨੂੰ ਉੱਤਰੀ ਜਾਮਨਗਰ ਸੀਟ ਤੋਂ ਉਮੀਦਵਾਰ ਬਣਾਇਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ VR ਹੈੱਡਸੈੱਟ ਨੂੰ ਲੈ ਕੇ ਪਿਆ ਬਖੇੜਾ, 10 ਸਾਲਾ ਬੱਚੇ ਨੇ ਕੀਤਾ ਮਾਂ ਦਾ ਕਤਲ
ਕੱਛ, ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਦੇ 19 ਜ਼ਿਲ੍ਹਿਆਂ ਵਿੱਚ ਫੈਲੇ 89 ਹਲਕਿਆਂ ਵਿੱਚ ਵੋਟਾਂ ਪੈ ਰਹੀਆਂ ਹਨ। ਅੱਜ ਸ਼ਾਮ 5 ਵਜੇ ਤੱਕ ਕੁੱਲ 2,39,76,670 ਵੋਟਰ ਆਪਣੀ ਵੋਟ ਪਾਉਣਗੇ ਜੋ ਪਹਿਲੇ ਗੇੜ ਲਈ ਚੋਣ ਮੈਦਾਨ ਵਿੱਚ ਉਤਰੇ 788 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਕੁੱਲ ਵੋਟਰਾਂ ਦੀ ਗਿਣਤੀ ਵਿੱਚੋਂ 1,24,33,362 ਪੁਰਸ਼, 1,1,5,42,811 ਔਰਤਾਂ ਅਤੇ 497 ਤੀਜੇ ਲਿੰਗ ਦੇ ਹਨ। PWD ਦੇ 4 ਲੱਖ ਤੋਂ ਵੱਧ ਵੋਟਰ ਆਪਣੀ ਵੋਟ ਪਾਉਣ ਦੇ ਯੋਗ ਹਨ। ਤਕਰੀਬਨ 9.8 ਲੱਖ ਸੀਨੀਅਰ ਸਿਟੀਜ਼ਨ ਵੋਟਰ (80+) ਅਤੇ ਲਗਭਗ 10,000 ਵੋਟਰ ਜੋ 100 ਜਾਂ ਇਸ ਤੋਂ ਵੱਧ ਹਨ, ਵੋਟ ਪਾਉਣ ਦੇ ਯੋਗ ਹਨ। ਚੋਣ ਕਮਿਸ਼ਨ ਅਨੁਸਾਰ 5,74,560 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 18 ਤੋਂ 19 ਸਾਲ ਦੇ ਵਿਚਕਾਰ ਹੈ, ਜਦਕਿ 4,945 ਵੋਟਰਾਂ ਦੀ ਉਮਰ 99 ਸਾਲ ਤੋਂ ਵੱਧ ਹੈ। ਇੱਥੇ 163 ਐੱਨ.ਆਰ.ਆਈ. ਵੋਟਰ ਹਨ, ਜਿਨ੍ਹਾਂ ਵਿੱਚ 125 ਪੁਰਸ਼ ਅਤੇ 38 ਔਰਤਾਂ ਹਨ। ਇੱਥੇ 14,382 ਵੋਟਿੰਗ ਕੇਂਦਰ ਹਨ, ਜਿਨ੍ਹਾਂ ਵਿੱਚੋਂ 3,311 ਸ਼ਹਿਰੀ ਖੇਤਰਾਂ ਵਿੱਚ ਅਤੇ 11,071 ਪੇਂਡੂ ਖੇਤਰਾਂ ਵਿੱਚ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।