ਗੁਜਰਾਤ: ਮੋਰਬੀ ਪੁਲ ਹਾਦਸੇ ’ਚ 1262 ਪੰਨਿਆਂ ਦੀ ਚਾਰਜਸ਼ੀਟ ਦਾਖਲ, ਓਰੇਵਾ ਗਰੁੱਪ ਦੇ ਮਾਲਕ ਦਾ ਨਾਂ ਵੀ ਸ਼ਾਮਲ
Friday, Jan 27, 2023 - 05:28 PM (IST)

ਨੈਸ਼ਨਲ ਡੈਸਕ– ਗੁਜਰਾਤ ਦੇ ਮੋਰਬੀ ਸ਼ਾਹਿਰ ’ਚ ਪਿਛਲੇ ਸਾਲ ਅਕਤੂਬਰ ’ਚ ਇਕ ਝੂਲਾ ਪੁਲ ਟੁੱਟਣ ਦੀ ਘਟਨਾ ’ਚ ਪੁਲਸ ਨੇ ਸ਼ੁੱਕਰਵਾਰ ਨੂੰ ਦੋਸ਼ ਪੱਤਰ ਦਾਖਲ ਕਰ ਦਿੱਤਾ। ਇਸ ਹਾਦਸੇ ’ਚ 135 ਲੋਕ ਮਾਰੇ ਗਏ ਸਨ। ਪੁਲਿਸ ਸਬ-ਇੰਸਪੈਕਟਰ ਪੀ.ਐੱਸ. ਜਾਲਾ ਨੇ ਮੋਹਬੀ ਸੈਸ਼ਲ ਅਦਾਲਤ ’ਚ 1,200 ਪੰਨਿਆਂ ਦਾ ਦੋਸ਼ ਪੱਤਰ ਦਾਇਰ ਕੀਤਾ। ਜਾਲਾ ਮਾਮਲੇ ਦੇ ਜਾਂਚ ਅਧਿਕਾਰੀ ਹਨ।
ਸੂਤਰਾਂ ਮੁਤਾਬਕ, ਮੋਰਬੀ ’ਚ ਝੂਲਾ ਪੁਲ ਡਿੱਗਣ ਦੀ ਘਟਨਾ ਦੇ ਮਾਮਲੇ ’ਚ ਜੇਲ੍ਹ ’ਚ ਬੰਦ 9 ਦੋਸ਼ੀਆਂ ਤੋਂ ਇਲਾਵਾ ਓਰੇਵਾ ਗਰੁੱਪ ਦੇ ਮਾਲਕ ਜੈਸੁਖ ਪਟੇਲ ਨੂੰ ਦੋਸ਼ ਪੱਤਰ ’ਚ 10ਵੇਂ ਦੋਸ਼ੀ ਦੇ ਰੂਪ ’ਚ ਨਾਮਜ਼ਦ ਕੀਤਾ ਗਿਆ ਹੈ। ਅਜੰਤਾ ਮੈਨੂਫੈਕਚਰਿੰਗ ਲਿਮਟਿਡ (ਓਰੇਵਾ ਗਰੁੱਪ) ਮੋਰਬੀ ’ਚ ਮੱਛੂ ਨਦੀ ’ਤੇ ਬਣੇ ਬ੍ਰਿਟਿਸ਼ ਕਾਲ ਦੇ ਇਸ ਝੂਲਾ ਪੁਲ ਦਾ ਸੰਚਾਲਨ ਕਰਦੀ ਸੀ। ਮੈਜਿਸਟ੍ਰੇਟ ਅਦਾਲਤ 30 ਅਕਤੂਬਰ 2022 ਨੂੰ ਹੋਏ ਇਸ ਹਾਦਸੇ ਨੂੰ ਲੈ ਕੇ ਜੈਸੁਖ ਪਟੇਲ ਖਿਲਾਫ ਪਹਿਲਾਂ ਹੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਚੁੱਕੀ ਹੈ। ਪਟੇਲ ਦੀ ਜ਼ਮਾਨਤ ਪਟੀਸ਼ਨ ’ਤੇ ਇਕ ਫਰਵਰੀ ਨੂੰ ਸੁਣਵਾਈ ਹੋਵੇਗੀ।