ਬੱਚਿਆਂ ਦੇ ਵਿਆਹ ਤੋਂ ਪਹਿਲਾਂ ਲਾੜੀ ਦੀ ਮਾਂ ਨਾਲ ਭੱਜਿਆ ਲਾੜੇ ਦਾ ਪਿਓ

01/21/2020 10:45:34 AM

ਸੂਰਤ— ਗੁਜਰਾਤ ਦੇ ਸੂਰਤ ਜ਼ਿਲੇ 'ਚ 2 ਪਰਿਵਾਰਾਂ ਦਰਮਿਆਨ ਹੋਏ ਵਿਵਾਦ ਤੋਂ ਬਾਅਦ ਵਿਆਹ ਟੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਫਰਵਰੀ 'ਚ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਲਾੜੇ ਦਾ ਪਿਤਾ (48) ਅਤੇ ਲਾੜੀ ਦੀ ਮਾਂ (46) ਲਾਪਤਾ ਹੋ ਗਏ। ਪਰਿਵਾਰ ਅਨੁਸਾਰ ਲਾੜੇ ਦੇ ਪਿਤਾ ਅਤੇ ਲਾੜੀ ਦੀ ਮਾਂ ਇਕ-ਦੂਜੇ ਨੂੰ ਕਾਫ਼ੀ ਪਹਿਲਾਂ ਤੋਂ ਜਾਣਦੇ ਸਨ ਅਤੇ ਇਹ ਸ਼ੱਕ ਹੈ ਕਿ ਇਕ-ਦੂਜੇ ਦੇ ਪਿਆਰ 'ਚ ਪੈ ਕੇ ਉਨ੍ਹਾਂ ਨੇ ਵਿਆਹ ਕਰ ਲਿਆ ਹੈ।

ਵਿਆਹ ਦੇ ਇਕ ਮਹੀਨੇ ਪਹਿਲਾਂ ਹੀ ਲਾਪਤਾ ਹੋਏ
ਸੂਰਤ ਦੇ ਕਾਟਰਗਾਮ ਇਲਾਕੇ ਦੇ ਰਹਿਣ ਵਾਲੇ ਲਾੜੇ ਦਾ ਵਿਆਹ ਨਵਸਾਰੀ ਦੀ ਇਕ ਕੁੜੀ ਨਾਲ ਹੋਣਾ ਸੀ। ਵਿਆਹ ਦੇ ਇਕ ਮਹੀਨੇ ਪਹਿਲਾਂ ਹੀ ਜਦੋਂ ਲਾੜੀ ਦੀ ਮਾਂ ਘਰੋਂ ਲਾਪਤਾ ਹੋ ਗਈ ਤਾਂ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਇਸ ਵਿਚ ਲਾੜੇ ਦੇ ਪਿਤਾ ਨੇ ਵੀ ਘਰ ਛੱਡ ਦਿੱਤਾ ਅਤੇ ਕੋਈ ਖਬਰ ਨਾ ਮਿਲਣ 'ਤੇ ਉਨ੍ਹਾਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ।

ਜਵਾਨੀ ਦੇ ਦਿਨਾਂ 'ਚ ਇਕ-ਦੂਜੇ ਨਾਲ ਕਰਨਾ ਚਾਹੁੰਦੇ ਸਨ ਵਿਆਹ
ਪਰਿਵਾਰਕ ਸੂਤਰਾਂ ਅਨੁਸਾਰ, ਲਾਪਤਾ ਹੋਣ ਤੋਂ ਪਹਿਲਾਂ ਹੀ ਦੋਵੇਂ ਇਕ-ਦੂਜੇ ਨੂੰ ਜਾਣਦੇ ਸਨ ਅਤੇ ਜਵਾਨੀ ਦੇ ਦਿਨਾਂ 'ਚ ਇਕ-ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ। 10 ਦਿਨ ਪਹਿਲਾਂ ਹੋਈ ਸ਼ਿਕਾਇਤ ਤੋਂ ਬਾਅਦ ਵੀ ਜਦੋਂ ਪੁਲਸ ਦੋਹਾਂ ਦਾ ਪਤਾ ਨਹੀਂ ਲੱਗ ਸਕੀ ਤਾਂ ਦੋਹਾਂ ਪਰਿਵਾਰਾਂ ਨੇ ਵਿਆਹ ਤੋੜ ਦਿੱਤਾ। ਪਰਿਵਾਰ ਦੇ ਲੋਕਾਂ ਅਨੁਸਾਰ, ਫਰਵਰੀ 'ਚ ਹੋਣ ਵਾਲੇ ਵਿਆਹ ਲਈ ਦੋਵੇਂ ਹੀ ਪਰਿਵਾਰ ਤਿਆਰੀਆਂ 'ਚ ਜੁਟੇ ਹੋਏ ਸਨ। ਇਕ ਸਾਲ ਪਹਿਲਾਂ ਹੀ ਰਿਸ਼ਤਾ ਤੈਅ ਕੀਤਾ ਗਿਆ ਸੀ ਅਤੇ ਇਸ ਲਈ ਲੜਕਾ ਅਤੇ ਲੜਕੀ ਦੋਹਾਂ ਦੀ ਸਹਿਮਤੀ ਵੀ ਸੀ। ਹਾਲਾਂਕਿ ਬਾਅਦ 'ਚ ਮਾਤਾ-ਪਿਤਾ ਦੀ ਗੁੰਮਸ਼ੁਦਗੀ ਦਾ ਮਾਮਲਾ ਸਾਹਮਣੇ ਆਉਣ 'ਤੇ ਪਰਿਵਾਰ ਨੇ ਉਨ੍ਹਾਂ ਦੋਹਾਂ ਦਾ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ।


DIsha

Content Editor

Related News