ਹਾਈ ਕੋਰਟ ਦੀ ਦੋ ਟੁੱਕ; ਜਬਰ-ਜ਼ਨਾਹ ਆਖ਼ਰਕਾਰ ਜਬਰ-ਜ਼ਨਾਹ ਹੈ, ਭਾਵੇਂ ਪਤੀ ਨੇ ਹੀ ਕਿਉਂ ਨਾ ਕੀਤਾ ਹੋਵੇ

Tuesday, Dec 19, 2023 - 01:09 PM (IST)

ਹਾਈ ਕੋਰਟ ਦੀ ਦੋ ਟੁੱਕ; ਜਬਰ-ਜ਼ਨਾਹ ਆਖ਼ਰਕਾਰ ਜਬਰ-ਜ਼ਨਾਹ ਹੈ, ਭਾਵੇਂ ਪਤੀ ਨੇ ਹੀ ਕਿਉਂ ਨਾ ਕੀਤਾ ਹੋਵੇ

ਅਹਿਮਦਾਬਾਦ- ਗੁਜਰਾਤ ਹਾਈ ਕੋਰਟ ਨੇ ਕਿਹਾ ਹੈ ਕਿ ਜਬਰ-ਜ਼ਨਾਹ ਆਖ਼ਰਕਾਰ ਜਬਰ-ਜ਼ਨਾਹ ਹੀ ਹੁੰਦਾ ਹੈ, ਭਾਵੇਂ ਇਹ ਕਿਸੇ ਵਿਅਕਤੀ ਵੱਲੋਂ ਆਪਣੀ ਪਤਨੀ ਖ਼ਿਲਾਫ਼ ਕੀਤਾ ਗਿਆ ਹੋਵੇ। ਅਦਾਲਤ ਨੇ ਕਿਹਾ ਕਿ ਭਾਰਤ ਵਿਚ ਔਰਤਾਂ ਵਿਰੁੱਧ ਜਿਨਸੀ ਹਿੰਸਾ ’ਤੇ ਚੁੱਪ ਤੋੜਨ ਦੀ ਲੋੜ ਹੈ। ਜਸਟਿਸ ਦਿਵਯੇਸ਼ ਜੋਸ਼ੀ ਨੇ ਕਿਹਾ ਕਿ ਭਾਰਤ ਵਿਚ ਔਰਤਾਂ ਵਿਰੁੱਧ ਹਿੰਸਾ ਦੀਆਂ ਅਸਲ ਘਟਨਾਵਾਂ ਰਿਪੋਰਟ ਕੀਤੇ ਗਏ ਅੰਕੜਿਆਂ ਤੋਂ ਕਿਤੇ ਵੱਧ ਹਨ। ਅਦਾਲਤ ਨੇ ਆਪਣੀ ਨੂੰਹ ਨਾਲ ਜ਼ੁਲਮ ਕਰਨ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤੀ ਗਈ ਇਕ ਔਰਤ ਦੀ ਨਿਯਮਤ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਇਹ ਟਿੱਪਣੀਆਂ ਕੀਤੀਆਂ।

ਇਹ ਵੀ ਪੜ੍ਹੋ- ਤਾਮਿਲਨਾਡੂ 'ਚ ਮੋਹਲੇਧਾਰ ਮੀਂਹ ਦਾ ਕਹਿਰ, ਸਕੂਲ-ਕਾਲਜ ਬੰਦ, ਤਸਵੀਰਾਂ 'ਚ ਵੇਖੋ ਹਾਲਾਤ

ਆਦੇਸ਼ ਵਿਚ ਕਿਹਾ ਗਿਆ ਹੈ ਕਿ ਪਿੱਛਾ ਕਰਨਾ, ਛੇੜਛਾੜ, ਜ਼ੁਬਾਨੀ ਅਤੇ ਸਰੀਰਕ ਹਮਲੇ ਵਰਗੀਆਂ ਕੁਝ ਚੀਜ਼ਾਂ ਨੂੰ ਆਮ ਤੌਰ ’ਤੇ ਸਮਾਜ ਵਿਚ ਮਾਮੂਲੀ ਅਪਰਾਧਾਂ ਵਜੋਂ ਦਰਸਾਇਆ ਜਾਂਦਾ ਹੈ ਅਤੇ ਸਿਨੇਮਾ ਵਰਗੇ ਪ੍ਰਸਿੱਧ ਮਾਧਿਅਮਾਂ ਵਿਚ ਵੀ ਪ੍ਰਚਾਰਿਆ ਜਾਂਦਾ ਹੈ। ਜਿਥੇ ਜਿਨਸੀ ਅਪਰਾਧਾਂ ਨੂੰ ‘ਲੜਕੇ ਤਾਂ ਲੜਕੇ ਹੀ ਰਹਿਣਗੇ’ ਦੇ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਅਤੇ ਅਪਰਾਧ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਉਸਦਾ ਪੀੜਤ ਲੋਕਾਂ ’ਤੇ ਇਕ ਸਥਾਈ ਅਤੇ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ। ਅਦਾਲਤ ਨੇ ਕਿਹਾ ਕਿ 50 ਸੂਬਿਆਂ, 3 ਆਸਟ੍ਰੇਲੀਆਈ ਸੂਬਿਆਂ, ਨਿਊਜ਼ੀਲੈਂਡ, ਕੈਨੇਡਾ, ਇਜ਼ਰਾਈਲ, ਫਰਾਂਸ, ਸਵੀਡਨ, ਡੈਨਮਾਰਕ, ਨਾਰਵੇ, ਸੋਵੀਅਤ ਸੰਘ, ਪੋਲੈਂਡ ਅਤੇ ਚੈਕੋਸਲੋਵਾਕੀਆ ਅਤੇ ਕਈ ਹੋਰ ਦੇਸ਼ਾਂ ਵਿਚ ਵਿਆਹੁਤਾ ਜਬਰ-ਜ਼ਨਾਹ ਗੈਰ-ਕਾਨੂੰਨੀ ਹੈ।

ਇਹ ਵੀ ਪੜ੍ਹੋ-  ਲੋਕ ਸਭਾ 'ਚ ਹੰਗਾਮੇ ਕਾਰਨ ਪੰਜਾਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ 33 ਮੈਂਬਰ ਮੁਅੱਤਲ

ਕੀ ਹੈ ਮਾਮਲਾ?

ਇਸਤਗਾਸਾ ਪੱਖ ਮੁਤਾਬਕ ਔਰਤ ਦੇ ਪਤੀ ਨੇ ਆਪਣੇ ਮੋਬਾਈਲ ਫੋਨ ’ਤੇ ਪਤਨੀ ਅਤੇ ਆਪਣੇ ਨਿੱਜੀ ਪਲਾਂ ਦੀਆਂ ਨਗਨ ਵੀਡੀਓ ਬਣਾਈਆਂ ਅਤੇ ਆਪਣੇ ਪਿਤਾ ਨੂੰ ਭੇਜ ਦਿੱਤੀਆਂ। ਇਸ ਬਾਰੇ ਲੜਕੇ ਦੀ ਮਾਂ ਨੂੰ ਪੂਰੀ ਜਾਣਕਾਰੀ ਸੀ ਕਿਉਂਕਿ ਉਸ ਦੀ ਮੌਜੂਦਗੀ ਵਿਚ ਇਹ ਕਾਰਾ ਕੀਤਾ ਗਿਆ ਸੀ। ਪਰਿਵਾਰ ਨੂੰ ਆਪਣੇ ਕਾਰੋਬਾਰੀ ਭਾਈਵਾਲਾਂ ਵਲੋਂ ਆਪਣੇ ਹੋਟਲ ਦੀ ਵਿਕਰੀ ਨੂੰ ਰੋਕਣ ਲਈ ਪੈਸੇ ਦੀ ਲੋੜ ਸੀ। ਜਦੋਂ ਪੀੜਤਾ ਇਕੱਲੀ ਸੀ ਤਾਂ ਉਸ ਦੇ ਸਹੁਰੇ ਨੇ ਵੀ ਉਸ ਨਾਲ ਛੇੜਖਾਨੀ ਕੀਤੀ। ਅਦਾਲਤ ਨੇ ਕਿਹਾ ਕਿ ਸੱਸ ਨੂੰ ਇਸ ਗੈਰ-ਕਾਨੂੰਨੀ ਅਤੇ ਸ਼ਰਮਨਾਕ ਹਰਕਤ ਬਾਰੇ ਪਤਾ ਸੀ ਅਤੇ ਉਸ ਨੇ ਆਪਣੇ ਪਤੀ ਅਤੇ ਪੁੱਤਰ ਨੂੰ ਅਜਿਹੀ ਹਰਕਤ ਕਰਨ ਤੋਂ ਨਾ ਰੋਕ ਕੇ ਇਸ ਅਪਰਾਧ ’ਚ ਬਰਾਬਰ ਦੀ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ- ਟੂਰਨਾਮੈਂਟ ਜਿੱਤਣ 'ਤੇ ਮਿਲੇ 7 ਹਜ਼ਾਰ ਰੁਪਏ, ਬੱਚੇ ਨੇ ਹਾਊਸ ਕੁੱਕ ਲਈ ਖਰੀਦਿਆ ਫੋਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News