105 ਸਾਲਾ ਦਾਦੀ ਨੇ 9 ਦਿਨਾਂ 'ਚ ਜਿੱਤੀ 'ਕੋਰੋਨਾ ਜੰਗ', ਡਾਕਟਰਾਂ ਨੂੰ ਬੋਲੀ - 'ਕੋਰੋਨਾ ਮੇਰਾ ਕੁਝ ਨਹੀਂ ਵਿਗਾੜ ਸਕਦਾ'
Monday, Apr 26, 2021 - 02:05 PM (IST)
ਸੂਰਤ- ਗੁਜਰਾਤ ਦੇ ਸੂਰਤ ਦੀ 105 ਸਾਲਾ ਊਜੀਬਾ ਗੋਂਡਲੀਆ ਨੇ ਦ੍ਰਿੜ ਇੱਛਾ ਸ਼ਕਤੀ ਅਤੇ ਸਕਾਰਾਤਮਕ ਸੋਚ ਨਾਲ ਕੋਰੋਨਾ ਤੋਂ ਜੰਗ ਜਿੱਤ ਲਈ ਹੈ। ਊਜੀਬਾ ਖ਼ੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਨਾਲ ਘਬਰਾਈ ਨਹੀਂ ਸਗੋਂ ਪਰਿਵਾਰ ਵਾਲਿਆਂ ਦਾ ਹੌਂਸਲਾ ਵਧਾਇਆ। ਜਦੋਂ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਤਾਂ ਉਨ੍ਹਾਂ ਨੇ ਡਾਕਟਰ ਨੂੰ ਕਿਹਾ,''ਪੁੱਤਰ, ਕੋਰੋਨਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਹੈ। ਮੈਨੂੰ ਕੁਝ ਨਹੀਂ ਹੋਵੇਗਾ, ਦੇਖਣਾ ਜਲਦੀ ਠੀਕ ਹੋ ਕੇ ਘਰ ਜਾਵਾਂਗੀ।'' ਆਪਣੇ ਇਸੇ ਜਜ਼ਬੇ ਨਾਲ ਕੋਰੋਨਾ ਨੂੰ ਹਰਾ ਕੇ ਊਜੀਬਾ ਆਪਣੇ ਘਰ ਆ ਗਈ ਹੈ।
ਸੂਰਤ ਦੀ ਵਾਸੀ ਊਜੀਬਾ 19 ਮੈਂਬਰਾਂ ਦੇ ਸੰਯੁਕਤ ਪਰਿਵਾਰ 'ਚ ਰਹਿੰਦੀ ਹੈ। ਸਿਰਫ਼ 9 ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ। ਊਜੀਬਾ ਦੇ ਪੁੱਤਰ ਗੋਵਿੰਦ ਗੋਂਡਲੀਆ ਨੇ ਦੱਸਿਆ ਕਿ ਮਾਂ ਨੇ ਖੇਤਾਂ 'ਚ ਬਹੁਤ ਮਿਹਨਤ ਕੀਤੀ ਹੈ। ਕੰਬਾਉਂਦੀ ਠੰਡ 'ਚ ਵੀ ਉਹ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੀ ਸੀ। ਅੱਜ ਵੀ ਉਹ ਆਪਣਾ ਜ਼ਿਆਦਾਤਰ ਕੰਮ ਖ਼ੁਦ ਹੀ ਕਰਦੀਆਂ ਹਨ। ਦੇਸੀ ਖੁਰਾਕ ਅਤੇ ਮਿਹਨਤ ਕਾਰਨ ਦਵਾਈ ਖਾਣਾ ਲਿਜਾਉਣਾ ਨਹੀਂ ਪੈਂਦਾ ਹੈ। ਉੱਥੇ ਹੀ ਦਾਦੀ ਦਾ ਇਲਾਜ ਕਰਨ ਵਾਲੇ ਡਾ. ਅਨਿਲ ਕੋਟਡੀਆ ਦੱਸਦੇ ਹਨ ਕਿ ਤਿੰਨ ਦਿਨਾਂ 'ਚ ਹੀ ਉਨ੍ਹਾਂ ਦੀ ਹਾਲਤ 'ਚ ਸੁਧਾਰ ਦਿੱਸਣ ਲੱਗਾ। ਉਨ੍ਹਾਂ ਦੀ ਰਿਕਵਰੀ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ 105 ਸਾਲ ਦੀ ਹੋ ਕੇ ਜੇਕਰ ਉਹ ਕੋਰੋਨਾ ਨੂੰ ਹਰਾ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ।
ਇਹ ਵੀ ਪੜ੍ਹੋ : ਕੇਜਰੀਵਾਲ ਦਾ ਐਲਾਨ, ਦਿੱਲੀ 'ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫ਼ਤ ਲੱਗੇਗਾ ਕੋਰੋਨਾ ਟੀਕਾ