ਗੁਜਰਾਤ ਦੇ ਰਾਜਪਾਲ ਦੇ ਘਰ ਹੋਈ ਚੋਰੀ ਸਬੰਧੀ 5 ਗ੍ਰਿਫਤਾਰ
Sunday, Apr 08, 2018 - 01:43 AM (IST)

ਨੋਇਡਾ,(ਭਾਸ਼ਾ)— ਗੁਜਰਾਤ ਦੇ ਰਾਜਪਾਲ ਓ. ਪੀ. ਕੋਹਲੀ ਦੇ ਇਥੇ ਸਥਿਤ ਘਰ 'ਚ ਹੋਈ ਚੋਰੀ ਸਬੰਧੀ ਪੁਲਸ ਨੇ ਇਕ ਔਰਤ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੀਨੀਅਰ ਪੁਲਸ ਮੁਖੀ ਡਾ. ਅਜੇ ਪਾਲ ਸ਼ਰਮਾ ਨੇ ਦੱਸਿਆ ਕਿ 31 ਮਾਰਚ ਨੂੰ ਗੁਜਰਾਤ ਦੇ ਰਾਜਪਾਲ ਓ. ਪੀ. ਕੋਹਲੀ ਦੇ ਨੋਇਡਾ ਸਥਿਤ ਨਿਵਾਸ ਤੋਂ ਚੋਰਾਂ ਨੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਸੀ। ਚੋਰਾਂ ਦੀ ਤਸਵੀਰ ਸੀ. ਸੀ. ਟੀ. ਵੀ. ਫੁਟੇਜ 'ਚ ਕੈਦ ਹੋ ਗਈ ਸੀ। ਪੁਲਸ ਨੇ ਸ਼ਨੀਵਾਰ ਸ਼ਰੀਫ, ਫਹੀਮ, ਅਰਸਲਾਮ, ਗੌਤਮ ਸਹਿਗਲ ਅਤੇ ਫਰਜ਼ਾਨਾ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ 50 ਲੱਖ ਦੀ ਕੀਮਤ ਦੇ ਗਹਿਣੇ ਅਤੇ 1 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।