ਗੁਜਰਾਤ ਸਰਕਾਰ ਦਾ ਫੈਸਲਾ- 65 ਹਜ਼ਾਰ ਅਧਿਆਪਕਾਂ ਨੂੰ ਮਿਲੇਗਾ ਪੁਰਾਣਾ 4200 ਪੇ ਗ੍ਰੇਡ
Wednesday, Dec 09, 2020 - 11:34 PM (IST)
ਅਹਿਮਦਾਬਾਦ - ਗੁਜਰਾਤ ਦੀ ਵਿਜੇ ਰੂਪਾਨੀ ਸਰਕਾਰ ਨੇ ਪ੍ਰਾਇਮਰੀ ਅਧਿਆਪਕਾਂ ਦੇ ਪੇ ਗ੍ਰੇਡ ਨੂੰ 4200 ਰੁਪਏ ਤੋਂ ਘਟਾ ਕੇ 2800 ਰੁਪਏ ਕਰਨ ਵਾਲੇ ਆਪਣੇ ਹੁਕਮ ਨੂੰ ਵਾਪਸ ਲੈ ਲਿਆ ਹੈ। ਜਿਸਦੇ ਚੱਲਦੇ ਸੂਬੇ ਦੇ 65 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਨੂੰ ਫਾਇਦਾ ਹੋਵੇਗਾ।
ਦੱਸ ਦਈਏ ਕਿ 4200 ਪੇ ਗ੍ਰੇਡ ਦੇ ਮੁੱਦੇ ਨੂੰ ਲੈ ਕੇ ਅਧਿਆਪਕ ਕਾਫ਼ੀ ਸਮੇਂ ਤੋਂ ਅੰਦੋਲਨ ਕਰ ਰਹੇ ਸਨ। ਇਸ ਦੇ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਸੀ। ਗੁਜਰਾਤ ਸਰਕਾਰ ਦਾ ਇਹ ਫੈਸਲਾ ਅਧਿਆਪਕ ਸੰਗਠਨਾਂ ਦੇ ਨੁਮਾਇੰਦਿਆਂ ਦੀ ਸੀ.ਐੱਮ. ਵਿਜੇ ਰੂਪਾਨੀ ਨਾਲ ਹੋਈ ਬੈਠਕ ਤੋਂ ਬਾਅਦ ਆਇਆ। ਇਸ ਬੈਠਕ ਵਿੱਚ ਡਿਪਟੀ ਸੀ.ਐੱਮ. ਨਿਤਿਨਭਾਈ ਪਟੇਲ ਅਤੇ ਸਿੱਖਿਆ ਮੰਤਰੀ ਭੂਪੇਂਦਰ ਸਿੰਘ ਚੁਡਾਸਮਾ ਵੀ ਮੌਜੂਦ ਸਨ।
ਇਸ ਸੂਬੇ 'ਚ ਰੇਪ ਕਰਨ 'ਤੇ ਮਿਲੇਗੀ ਮੌਤ ਦੀ ਸਜ਼ਾ, ਸਰਕਾਰ ਨੇ ਦਿੱਤੀ ਮਨਜ਼ੂਰੀ
ਹੁਣ ਗੁਜਰਾਤ ਵਿੱਚ ਪ੍ਰਾਇਮਰੀ ਅਧਿਆਪਕਾਂ ਨੂੰ 4200 ਪੇ ਗ੍ਰੇਡ ਦੇ ਹਿਸਾਬ ਨਾਲ ਹੀ ਤਨਖ਼ਾਹ ਮਿਲਦੀ ਰਹੇਗੀ। ਕਿਉਂਕਿ, ਗੁਜਰਾਤ ਸਰਕਾਰ ਨੇ ਅੱਜ 25 ਜੂਨ 2019 ਨੂੰ ਜਾਰੀ ਹੋਏ ਸਿੱਖਿਆ ਵਿਭਾਗ ਦੇ ਪੱਤਰ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਇਸ ਪੱਤਰ ਨੂੰ 16 ਜੁਲਾਈ 2020 ਨੂੰ ਤੱਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਵਿੱਚ ਅਧਿਆਪਕਾਂ ਦੇ ਪੇ ਗ੍ਰੇਡ ਨੂੰ 4200 ਰੁਪਏ ਤੋਂ ਘਟਾ ਕੇ 2800 ਰੁਪਏ ਕੀਤਾ ਗਿਆ ਸੀ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਹੋਰ ਤੇਜ਼ ਹੋਵੇਗਾ ਅੰਦੋਲਨ, ਜਾਣੋਂ ਕੀ ਹੈ ਕਿਸਾਨ ਆਗੂਆਂ ਦੀ ਯੋਜਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।