ਗੁਜਰਾਤ ਚੋਣਾਂ: PM ਮੋਦੀ ਅੱਜ ਅਹਿਮਦਾਬਾਦ ’ਚ ਕਰਨਗੇ 30 ਕਿ. ਮੀ. ਲੰਬਾ ਰੋਡ ਸ਼ੋਅ

12/01/2022 10:43:27 AM

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਯਾਨੀ ਕਿ ਅੱਜ ਅਹਿਮਦਾਬਾਦ ਸ਼ਹਿਰ ’ਚ 30 ਕਿਲੋਮੀਟਰ ਤੋਂ ਵੱਧ ਲੰਬਾ ਰੋਡ ਸ਼ੋਅ ਕਰਨਗੇ। ਅਹਿਮਦਾਬਾਦ ’ਚ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਵੋਟਾਂ ਪੈਣਗੀਆਂ। ਪਹਿਲੇ ਗੇੜ ਦੀਆਂ ਚੋਣਾਂ ਤਹਿਤ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਦੀਆਂ 89 ਸੀਟਾਂ ’ਤੇ ਵੀਰਵਾਰ ਨੂੰ ਵੋਟਾਂ ਪੈ ਰਹੀਆਂ ਹਨ, ਜਦਕਿ ਅਹਿਮਦਾਬਾਦ ਸ਼ਹਿਰ ਦੀਆਂ 16 ਸੀਟਾਂ ਸਮੇਤ ਬਾਕੀ 93 ਸੀਟਾਂ ’ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ।

ਇਹ ਵੀ ਪੜ੍ਹੋ- ਗੁਜਰਾਤ ਵਿਧਾਨ ਸਭਾ ਚੋਣਾਂ: 89 ਸੀਟਾਂ ’ਤੇ ਵੋਟਿੰਗ ਜਾਰੀ, ਰਵਿੰਦਰ ਜਡੇਜਾ ਦੀ ਪਤਨੀ ਨੇ ਪਾਈ ਵੋਟ

ਭਾਜਪਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਸ਼ਾਲ ਰੋਡ ਸ਼ੋਅ ਦੁਪਹਿਰ ਨੂੰ ਅਹਿਮਦਾਬਾਦ ਦੇ ਪੂਰਬੀ ਖੇਤਰ ਵਿਚ ਨਰੋਦਾ ਗਾਮ ਇਲਾਕੇ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ ਨੂੰ ਪੱਛਮੀ ਖੇਤਰ ਦੇ ਚਾਂਦਖੇੜਾ ਇਲਾਕੇ ’ਚ ਆਈ. ਓ. ਸੀ. ਹਲਕੇ ’ਤੇ ਖ਼ਤਮ ਹੋਵੇਗਾ। ਰੋਡ ਸ਼ੋਅ ਹੀਰਾਵਾੜੀ, ਹਾਟਕੇਸ਼ਵਰ, ਮਣੀਨਗਰ, ਦਾਨੀਲੀਮਦਾ, ਜੀਵਰਾਜ ਪਾਰਕ, ਘਾਟਲੋਡੀਆ, ਨਰਨਪੁਰਾ, ਸਾਬਰਮਤੀ ਸਮੇਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਲੰਘੇਗਾ। ਇਹ ਰੋਡ ਸ਼ੋਅ ਗਾਂਧੀਨਗਰ-ਦੱਖਣੀ ਸੀਟ ਦੇ ਨਾਲ ਹੀ ਅਹਿਮਦਾਬਾਦ ਸ਼ਹਿਰ ਦੀਆਂ 13 ਸੀਟਾਂ ਤੋਂ ਲੰਘੇਗਾ।

ਇਹ ਵੀ ਪੜ੍ਹੋ- ਆਸਟ੍ਰੇਲੀਆ ’ਚ ਕੁੜੀ ਦਾ ਕਤਲ ਕਰ ਭਾਰਤ ਦੌੜ ਆਇਆ ਮੁਲਜ਼ਮ, ਦਿੱਲੀ ਦੀ ਕੋਰਟ ’ਚ ਕੀਤਾ ਗਿਆ ਪੇਸ਼


Tanu

Content Editor

Related News