ਗੁਜਰਾਤ ਚੋਣਾਂ : ਭਾਜਪਾ ਨੇ ਜਾਰੀ ਨਹੀਂ ਕੀਤਾ ਮੈਨੀਫੈਸਟੋ, ਰਾਹੁਲ ਬੋਲੇ-ਇਹ ਜਨਤਾ ਦਾ ਅਪਮਾਨ
Friday, Dec 08, 2017 - 11:59 AM (IST)

ਨਵੀਂ ਦਿੱਲੀ— ਗੁਜਰਾਤ ਵਿਧਾਨਸਭਾ ਚੋਣ ਦੇ ਮੱਦੇਨਜ਼ਰ ਚੋਣਾਂ ਘੋਸ਼ਣਾ ਪੱਤਰ ਨਹੀਂ ਜਾਰੀ ਕਰਨ ਲਈ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਭਾਜਪਾ ਦੀ ਸਖ਼ਤ ਅਲੋਚਨਾ ਕੀਤੀ ਹੈ। ਰਾਹੁਲ ਨੇ ਟਵੀਟ ਕਰਕੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਭਾਜਪਾ ਨੇ ਅਜਿਹਾ ਕਰਕੇ ਗੁਜਰਾਤ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਕਾਂਗਰਸ ਉਪ-ਪ੍ਰਧਾਨ ਨੇ ਆਪਣੇ ਟਵੀਟ 'ਚ ਕਿਹਾ, 'ਭਾਜਪਾ ਨੇ ਗੁਜਰਾਤ ਦੇ ਲੋਕਾਂ ਪ੍ਰਤੀ ਅਪਮਾਨ ਦਿਖਾਇਆ ਹੈ।
ਚੋਣ ਪ੍ਰਚਾਰ ਮੁਹਿੰਮ ਸਮਾਪਤ ਹੋ ਚੁੱਕੀ ਹੈ ਅਤੇ ਲੋਕਾਂ ਲਈ ਘੋਸ਼ਣਾ ਪੱਤਰ ਕੋਈ ਜਿਕਰ ਨਹੀਂ ਹੈ। ਗੁਜਰਾਤ ਦੇ ਭਵਿੱਖ ਲਈ ਕੋਈ ਵੀ ਵਿਜਨ ਅਤੇ ਵਿਚਾਰ ਪੇਸ਼ ਨਹੀਂ ਕੀਤਾ ਗਿਆ ਹੈ। ਪਹਿਲੇ ਪੜਾਅ ਦੀ ਵੋਟਿੰਗ ਲਈ ਚੋਣ ਪ੍ਰਚਾਰ ਗੁਰੂਵਾਗ ਸ਼ਾਮਥਮ ਗਿਆ।
ਜ਼ਿਕਰਯੋਗ ਹੈ ਕਿ ਗੁਜਰਾਤ ਵਿਧਾਨਸਭਾ ਸਈ 9 ਅਤੇ 14 ਦਸੰਬਰ ਨੂੰ ਦੋ ਪੜਾਅ 'ਚ ਵੋਟਿੰਗ ਹੋਣੀ ਬਾਕੀ ਹੈ।