ਦਿਵਯਾਂਗ CA ਨਾਲ ਵਿਆਹ ਕਰਾਉਣ ਲਈ ਗੁਜਰਾਤ ਦੇ ਹੀਰਾ ਕਾਰੋਬਾਰੀ ਦੀ ਧੀ ਦੌੜ ਕੇ ਪੁੱਜੀ ਪਟਨਾ

09/01/2020 3:32:09 PM

ਪਟਨਾ— ਬਾਲੀਵੁੱਡ ਦੀਆਂ ਫਿਲਮਾਂ ਦੀ ਤਰਜ਼ 'ਤੇ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੜ੍ਹਨ ਅਤੇ ਸੁਣਨ 'ਚ ਥੋੜ੍ਹਾ ਅਜੀਬ ਲੱਗੇ ਪਰ ਇਹ ਸੱਚ ਹੈ ਕਿ ਫੇਸਬੁੱਕ 'ਤੇ ਵੀ ਸੱਚਾ ਪਿਆਰ ਹੋ ਸਕਦਾ ਹੈ। ਤਾਜ਼ਾ ਮਾਮਲਾ ਗੁਜਰਾਤ ਦੇ ਅੰਕਲੇਸ਼ਵਰ ਦਾ ਹੈ। ਜਿੱਥੇ ਰਹਿਣ ਵਾਲੇ ਹੀਰਾ ਕਾਰੋਬਾਰੀ ਦੀ ਧੀ ਦਿਵਯਾਂਗ ਨਾਲ ਵਿਆਹ ਕਰਾਉਣ ਲਈ ਪਟਨਾ ਦੌੜ ਗਈ। ਦਰਅਸਲ ਪਟਨਾ 'ਚ ਲੋਹਾਨੀਪੁਰ ਦੇ ਰਹਿਣ ਵਾਲੇ ਦੋਵੇਂ ਪੈਰਾਂ ਦੋ ਦਿਵਯਾਂਗ (ਅਪਾਹਜ) ਚਾਰਟਰਡ ਅਕਾਊਂਟੇਂਟ ( Chartered Accountant) ਆਕਾਸ਼ ਦਰਮਿਆਨ ਫੇਸਬੁੱਕ 'ਤੇ ਕੁੜੀ ਦੀ ਦੋਸਤੀ ਹੋਈ। ਇਸ ਤੋਂ ਬਾਅਦ ਪਿਆਰ ਹੋਇਆ ਅਤੇ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਕਾਰੋਬਾਰੀ ਦੀ ਧੀ ਉਸ ਲੜਕੇ ਨੂੰ ਕਦੇ ਮਿਲੀ ਨਹੀਂ ਬਸ ਫੇਸਬੁੱਕ 'ਤੇ ਹੀ ਗੱਲਬਾਤ ਹੋਈ। 

ਵਿਆਹ ਕਰਨ ਲਈ 27 ਅਗਸਤ ਨੂੰ ਉਹ ਘਰ ਤੋਂ ਫਰਾਰ ਹੋ ਗਈ ਅਤੇ ਫਲਾਈਟ ਜ਼ਰੀਏ ਗੁਜਰਾਤ ਤੋਂ ਪਟਨਾ ਪਹੁੰਚਣ ਮਗਰੋਂ ਆਕਾਸ਼ ਦੇ ਘਰ ਪਹੁੰਚ ਗਈ। ਤਿੰਨ ਦਿਨ ਤੱਕ ਦੋਵੇਂ ਇਕੱਠੇ ਰਹੇ। ਐਤਵਾਰ ਨੂੰ ਦੋਵੇਂ ਗਾਂਧੀ ਮੈਦਾਨ ਥਾਣਾ ਇਲਾਕੇ ਦੇ ਰਾਮਗੁਲਾਮ ਚੌਕ ਨੇੜੇ ਸਥਿਤ ਮੰਦਰ 'ਚ ਵਿਆਹ ਕਰਵਾਉਣ ਪੁੱਜੇ। ਇਸ ਦੌਰਾਨ ਗੁਜਰਾਤ ਪੁਲਸ ਅਤੇ ਪਟਨਾ ਦੇ ਕਦਮਕੁਆਂ ਥਾਣਾ ਪੁਲਸ ਉੱਥੇ ਪਹੁੰਚ ਗਈ। ਦੋਹਾਂ ਨੂੰ ਫੜ ਲਿਆ ਗਿਆ। ਗੁਜਰਾਤ ਪੁਲਸ ਨਾਲ ਕੁੜੀ ਦੇ ਮਾਪੇ ਵੀ ਆਏ। ਲਹਿੰਗਾ ਪਹਿਨੇ ਕੇ ਸਜੀ ਧੀ ਨੂੰ ਵੇਖ ਕੇ ਮਾਪੇ ਹੈਰਾਨ ਰਹਿ ਗਏ। ਕੁੜੀ ਦੇ ਪਿਤਾ ਨੇ ਦੱਸਿਆ ਕਿ ਸਾਡੀ ਧੀ ਨਾਬਾਲਗ ਹੈ, ਜਦਕਿ ਕੁੜੀ ਖੁਦ ਨੂੰ ਬਾਲਗ ਦੱਸ ਰਹੀ ਹੈ। ਦੋਹਾਂ ਨੂੰ ਕਦਮਕੁਆਂ ਥਾਣੇ ਲਿਜਾਇਆ ਗਿਆ। 

ਕੁੜੀ ਦੇ ਮਾਪਿਆਂ ਨੇ ਮੁੰਡੇ ਆਕਾਸ਼ 'ਤੇ ਉਨ੍ਹਾਂ ਦੀ ਧੀ ਦੌੜਾਉਣ ਦਾ ਕੇਸ ਦਰਜ ਕਰਵਾਇਆ। ਕੁੜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਖੁਸ਼ ਹਾਂ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ। ਪਰਮਾਤਮਾ ਵੀ ਇਹ ਹੀ ਚਾਹੁੰਦੇ ਹਨ। ਇਸ ਤੋਂ ਬਾਅਦ ਦੋਹਾਂ ਨੂੰ ਲੈ ਕੇ ਰਾਤ ਨੂੰ ਹੀ ਜਹਾਜ਼ ਤੋਂ ਲੈ ਕੇ ਗੁਜਰਾਤ ਪੁਲਸ ਚੱਲੀ ਗਈ। ਕਦਮਕੁਆਂ ਦੇ ਥਾਣੇਦਾਰ ਨਿਸ਼ੀਕਾਂਤ ਨਿਸ਼ੀ ਨੇ ਦੱਸਿਆ ਕਿ ਦੋਹਾਂ ਨੂੰ ਗੁਜਰਾਤ ਪੁਲਸ ਟੀਮ ਦੇ ਹਵਾਲੇ ਕਰ ਦਿੱਤਾ ਗਿਆ ਹੈ। ਥਾਣੇਦਾਰ ਮੁਤਾਬਕ ਅੰਕਲੇਸ਼ਵਰ ਥਾਣੇ ਵਿਚ ਮੁੰਡੇ ਆਕਾਸ਼ 'ਤੇ ਕੁੜੀ ਨੂੰ ਦੌੜਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਆਕਾਸ਼ ਦੇ ਪਿਤਾ ਦੀ ਸ਼ਿੰਗਾਰ ਦੀ ਦੁਕਾਨ ਹੈ।

ਕਾਰੋਬਾਰੀ ਦੀ ਧੀ ਦੇ ਦੌੜਨ ਮਗਰੋਂ ਉਸ ਦਾ ਮੋਬਾਇਲ ਫੋਨ ਇਕ-ਦੋ ਦਿਨ ਬੰਦ ਰਿਹਾ ਸੀ। ਪੁਲਸ ਨੇ ਕੁੜੀ ਦੇ ਮੋਬਾਇਲ ਅਤੇ ਫੇਸਬੁੱਕ ਨੂੰ ਖੰਗਾਲਿਆ ਤਾਂ ਪਤਾ ਲੱਗਾ ਕਿ ਆਕਾਸ਼ ਨਾਲ ਉਸ ਦੀ ਗੱਲ ਹੁੰਦੀ ਸੀ। ਫਿਰ ਗੁਜਰਾਤ ਪੁਲਸ ਨੂੰ ਕੁੜੀ ਦੇ ਮੋਬਾਇਲ ਦੀ ਆਖ਼ਰੀ ਲੋਕੇਸ਼ਨ ਲੋਹਾਨੀਪੁਰ ਮਿਲੀ। ਫਿਰ ਗੁਜਰਾਤ ਪੁਲਸ ਕੁੜੀ ਦੇ ਮਾਪਿਆਂ ਨਾਲ ਜਹਾਜ਼ ਤੋਂ ਪਟਨਾ ਪੁੱਜੀ। ਕਦਮਕੁਆਂ ਪੁਲਸ ਅਤੇ ਗੁਜਰਾਤ ਪੁਲਸ ਲੋਹਾਨੀਪੁਰ ਦੇ ਦਾਸ ਲੇਨ ਗਈ ਤਾਂ ਉੱਥੋਂ ਪਤਾ ਲੱਗਾ ਕਿ ਦੋਵੇਂ ਵਿਆਹ ਕਰਵਾਉਣ ਲਈ ਮੰਦਰ ਗਏ ਹਨ। ਕੁੜੀ ਦੇ ਪਿਤਾ ਨੇ ਐੱਫ. ਆਈ. ਆਰ. 'ਚ ਦਾਅਵਾ ਕੀਤਾ ਹੈ ਕਿ ਉਨ੍ਹ੍ਹਾਂ ਦੀ ਧੀ 17 ਸਾਲ ਦੀ ਹੈ। ਓਧਰ ਜੋੜੇ ਨੇ ਦਾਅਵਾ ਕੀਤਾ ਕਿ ਉਹ ਬਾਲਗ ਹਨ ਅਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਪੁਲਸ ਨੇ ਕਿਹਾ ਕਿ ਇਹ ਅਦਾਲਤ ਫ਼ੈਸਲਾ ਕਰੇਗੀ ਕਿ ਕੁੜੀ ਬਾਲਗ ਹੈ ਜਾਂ ਨਾਬਾਲਗ। ਅਸੀਂ ਆਪਣਾ ਪੂਰਾ ਕੰਮ ਕਰ ਲਿਆ ਹੈ।

 


Tanu

Content Editor

Related News