ਗੁਜਰਾਤ ਦੀ ਇਕ ਅਦਾਲਤ ਨੇ ਰਾਹੁਲ ਨੂੰ ਭੇਜਿਆ ਸੰਮਨ

Thursday, May 02, 2019 - 11:17 PM (IST)

ਸੂਰਤ, (ਭਾਸ਼ਾ)— ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਮੋਦੀ ਉਪ ਨਾਂ ਨੂੰ ਲੈ ਕੇ ਦਿੱਤੇ ਗਏ ਬਿਆਨ 'ਤੇ ਵੀਰਵਾਰ ਸੂਰਤ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ। ਗੁਜਰਾਤ ਦੇ ਇਕ ਵਿਧਾਇਕ ਨੇ ਅਦਾਲਤ 'ਚ ਕਾਂਗਰਸ ਦੇ ਪ੍ਰਧਾਨ ਵਿਰੁੱਧ ਉਨ੍ਹਾਂ ਦੇ ਉਸ ਬਿਆਨ ਲਈ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ, ਜਿਸ 'ਚ ਉਨ੍ਹਾਂ ਕਿਹਾ ਕਿ ਸਾਰੇ ਚੋਰਾਂ ਦੇ ਉਪ ਨਾਂ ਮੋਦੀ ਕਿਉਂ ਹਨ?
ਸੂਰਤ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਬੀ. ਐੱਸ. ਕਪਾਡੀਆ ਨੇ ਰਾਹੁਲ ਨੂੰ ਸੰਮਨ ਜਾਰੀ ਕਰ ਕੇ 7 ਜੂਨ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਲਈ ਨਿਰਦੇਸ਼ ਦਿੱਤੇ ਹਨ।
ਕੀ ਕਿਹਾ ਸੀ ਰਾਹੁਲ ਨੇ
13 ਅਪ੍ਰੈਲ ਨੂੰ ਕਰਨਾਟਕ ਦੇ ਕੋਲਾਰ ਵਿਖੇ ਰਾਹੁਲ ਨੇ ਇਕ ਚੋਣ ਜਲਸੇ ਵਿਚ ਕਿਹਾ ਸੀ,''ਨੀਰਵ ਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ ਆਖਿਰ ਇਨ੍ਹਾਂ ਸਭ ਦਾ ਉਪ ਨਾਂ ਮੋਦੀ ਕਿਉਂ ਹੈ। ਸਾਰੇ ਚੋਰਾਂ ਦੇ ਉਪ ਨਾਂ ਮੋਦੀ ਕਿਉਂ ਹਨ?''


KamalJeet Singh

Content Editor

Related News