ਕੋਰੋਨਾ ਦਾ ਖ਼ੌਫ਼ਨਾਕ ਚਿਹਰਾ, ਸ਼ਮਸ਼ਾਨਘਾਟ ''ਚ ਸਸਕਾਰ ਕਰਨ ਲਈ ਘੰਟਿਆਂ ਤਕ ਇੰਤਜ਼ਾਰ ਕਰ ਰਹੇ ਨੇ ਪਰਿਵਾਰ

Wednesday, Apr 14, 2021 - 05:20 PM (IST)

ਅਹਿਮਦਾਬਾਦ- ਗੁਜਰਾਤ 'ਚ ਬੀਤੇ ਇਕ ਹਫ਼ਤੇ ਤੋਂ ਸ਼ਮਸ਼ਾਨਾਂ 'ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਕੋਵਿਡ-19 ਜਾਂ ਹੋਰ ਰੋਗਾਂ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੇ ਸੰਬੰਧੀਆਂ ਨੂੰ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਹਿੰਦੂ ਧਰਮ 'ਚ ਆਮ ਤੌਰ 'ਤੇ ਸੂਰਜ ਡੁੱਬਣ ਤੋਂ ਬਾਅਦ ਅੰਤਿਮ ਸੰਸਕਾਰ ਨਹੀਂ ਕੀਤਾ ਜਾਂਦਾ ਪਰ ਇੰਨੀਂ ਦਿਨੀਂ ਸ਼ਮਸ਼ਾਨਾਂ 'ਚ ਲਾਸ਼ਾਂ ਦੀ ਭਾਰੀ ਗਿਣਤੀ ਕਾਰਨ ਲੋਕਾਂ ਨੂੰ ਰਾਤ ਨੂੰ ਵੀ ਅੰਤਿਮ ਸੰਸਕਾਰ ਕਰਨਾ ਪੈ ਰਿਹਾ ਹੈ। ਸੂਰਤ ਸ਼ਹਿਰ ਦੇ ਉਮਰਾ ਇਲਾਕੇ ਦੇ ਇਕ ਸ਼ਮਸ਼ਾਨ 'ਚ 2 ਦਿਨ ਪਹਿਲਾਂ ਰਾਤ ਦੇ ਸਮੇਂ ਇਕੱਠੇ 25 ਲਾਸ਼ਾਂ ਦਾ ਲੱਕੜਾਂ ਨਾਲ ਬਣੀਆਂ ਚਿਖਾਵਾਂ 'ਚ ਅੰਤਿਮ ਸੰਸਕਾਰ ਕੀਤਾ ਗਿਆ।

PunjabKesari

ਇਹ ਵੀ ਪੜ੍ਹੋ : ਕੋਰੋਨਾ ਕਾਲ ਦੀਆਂ ਭਿਆਨਕ ਤਸਵੀਰਾਂ, ਸਸਕਾਰ ਲਈ ਘੱਟ ਪਏ ਸ਼ਮਸ਼ਾਨਘਾਟ, ਲਾਸ਼ਾਂ ਨਾਲ ਭਰੇ ਮੁਰਦਾਘਰ

PunjabKesariਵਡੋਦਰਾ 'ਚ ਵੀ ਸ਼ਮਸ਼ਾਨਾਂ 'ਚ ਭੀੜ ਵੱਧਣ ਕਾਰਨ ਲੋਕਾਂ ਨੂੰ ਰਾਤ 'ਚ ਹੀ ਅੰਤਿਮ ਸੰਸਕਾਰ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਵਡੋਦਰਾ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਪ੍ਰਧਾਨ ਹਿਤੇਂਦਰ ਪਟੇਲ ਨੇ ਇਹ ਜਾਣਕਾਰੀ ਦਿੱਤੀ। ਹਾਲਾਤ ਨਾਲ ਨਜਿੱਠਣ ਅਤੇ ਇੰਤਜ਼ਾਰ ਦੇ ਘੰਟੇ ਘੱਟ ਕੰਮ ਕਰਨ ਲਈ ਅਧਿਕਾਰੀਆਂ ਨੇ ਕੁਝ ਸ਼ਮਸ਼ਾਨਾਂ 'ਚ ਲੋਹੇ ਦੀਆਂ ਚਿਖਾਵਾਂ ਦਾ ਵੀ ਇੰਤਜ਼ਾਮ ਕੀਤਾ ਹੈ। ਨਾਲ ਹੀ ਜਿਨ੍ਹਾਂ ਸ਼ਮਸ਼ਾਨਾਂ 'ਚ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਰਿਹਾ ਸੀ, ਉਨ੍ਹਾਂ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਅਹਿਮਦਾਬਾਦ ਸ਼ਹਿਰ 'ਚ ਕੁਝ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸ਼ਮਸ਼ਾਨ 'ਚ 8 ਘੰਟਿਆਂ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ। ਇੱਥੇ 2 ਮੁੱਖ ਸ਼ਮਸ਼ਾਨਾਂ ਵਾਡਾਜ ਅਤੇ ਦੁਧੇਸ਼ਵਰ 'ਚ ਬੀਤੇ ਕੁਝ ਦਿਨਾਂ ਤੋਂ ਭਾਰੀ ਭੀੜ ਦੇਖਣ ਨੂੰ ਮਿਲੀ ਹੈ।

PunjabKesariਇਹ ਵੀ ਪੜ੍ਹੋ : ਕੋਰੋਨਾ: ਇਸ ਸ਼ਹਿਰ 'ਚ 24 ਘੰਟੇ ਸੜ ਰਹੀਆਂ ਹਨ ਲਾਸ਼ਾਂ, ਪਿਘਲੀ ਸ਼ਮਸ਼ਾਨ ਦੀ ਭੱਠੀ

PunjabKesari


DIsha

Content Editor

Related News