ਇਸ ਸੂਬੇ ਦੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, ਕੀਤਾ ਇਹ ਐਲਾਨ
Saturday, Dec 12, 2020 - 08:44 PM (IST)
ਗਾਂਧੀਨਗਰ : ਗੁਜਰਾਤ ਵਿੱਚ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਨੂੰ ਵਧਾ ਦਿੱਤੀ ਹੈ। ਫਸਲਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਕਿਸਾਨਾਂ ਦੇ ਨੁਕਸਾਨ ਨੂੰ ਵੇਖਦੇ ਹੋਏ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਹੈ ਕਿ ਸਰਕਾਰ ਪਿਛਲੇ ਕੁੱਝ ਦਿਨਾਂ ਵਿੱਚ ਹੋਈ ਬੇਮੌਸਮੀ ਬਾਰਿਸ਼ ਕਾਰਨ ਸੂਬੇ ਵਿੱਚ ਫਸਲਾਂ ਨੂੰ ਹੋਏ ਨੁਕਸਾਨ ਬਾਰੇ ਛੇਤੀ ਹੀ ਇੱਕ ਸਰਵੇ ਕਰਵਾਏਗੀ।
ਕੀ ਕਿਹਾ ਮੁੱਖ ਮੰਤਰੀ ਨੇ
ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਕਿਹਾ ਹੈ, ਬੇਮੌਸਮੀ ਬਾਰਿਸ਼ ਅਤੇ ਫਸਲ ਦੇ ਨੁਕਸਾਨ ਦੀ ਜਾਣਕਾਰੀ ਮੰਗਵਾਈ ਜਾਵੇਗੀ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਉਸ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਫਿਲਹਾਲ ਸੂਬੇ ਵਿੱਚ ਹਾਲੇ ਵੀ ਬਾਰਿਸ਼ ਦਾ ਦੌਰ ਜਾਰੀ ਹੈ, ਜਿਵੇਂ ਹੀ ਬਾਰਿਸ਼ ਰੁਕੇਗੀ, ਸਰਵੇ ਕਰਵਾਇਆ ਜਾਵੇਗਾ।
ਜੰਮੂ-ਕਸ਼ਮੀਰ: ਬਾਰਾਮੁਲਾ 'ਚ ਪੁਲਸ ਪਾਰਟੀ 'ਤੇ ਗ੍ਰਨੇਡ ਹਮਲਾ, ਦੋ ਨਾਗਰਿਕ ਜ਼ਖ਼ਮੀ
ਇਹ ਫਸਲਾਂ ਹੋਈਆਂ ਬਰਬਾਦ
ਦੱਸ ਦਈਏ ਕਿ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬੇਮੌਸਮੀ ਬਾਰਿਸ਼ ਕਾਰਨ ਖੜ੍ਹੀਆਂ ਫਸਲਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਮੂੰਗਫਲੀ, ਜੀਰਾ ਅਤੇ ਕਪਾਹ ਦੀਆਂ ਫਸਲਾਂ ਕਾਫ਼ੀ ਪ੍ਰਭਾਵਿਤ ਹੋਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਬਦਲਦੇ ਮੌਸਮ ਦੀ ਵਜ੍ਹਾ ਨਾਲ ਨਾ ਸਿਰਫ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆਂ ਹੈ, ਸਗੋਂ ਜਿਨ੍ਹਾਂ ਫਸਲਾਂ ਦੀ ਕਟਾਈ ਹੋ ਚੁੱਕੀ ਹੈ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਸ ਦਾ ਅਸਰ ਖੇਤੀਬਾੜੀ ਉਤਪਾਦਾਂ ਦੀ ਮਾਰਕੀਟਿੰਗ ਸੁਸਾਇਟੀਆਂ 'ਤੇ ਵੀ ਪਿਆ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਮੁਤਾਬਕ ਵੀਰਵਾਰ ਸ਼ਾਮ ਤੋਂ ਸੂਬੇ ਵਿੱਚ 75 ਤੋਂ ਜ਼ਿਆਦਾ ਤਾਲੁਕਾ (ਤਹਿਸੀਲ) ਵਿੱਚ ਬੇਮੌਸਮੀ ਬਾਰਿਸ਼ ਹੋਈ ਹੈ।
ਮੌਸਮ ਵਿਭਾਗ ਦਾ ਅਲਰਟ
ਭਾਰਤ ਮੌਸਮ ਵਿਗਿਆਨ ਵਿਭਾਗ ਨੇ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ ਵਿੱਚ 10 ਤੋਂ 14 ਦਸੰਬਰ ਵਿਚਾਲੇ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅਮਰੇਲੀ, ਵੇਰਾਵਲ, ਜੂਨਾਗੜ, ਭਾਵਨਗਰ, ਅਹਮਦਾਬਾਦ, ਬੜੌਦਾ, ਗਾਂਧੀਨਗਰ, ਵਲਸਾਡ ਅਤੇ ਸੂਰਤ ਵਿੱਚ ਹਲਕੀ ਬਾਰਿਸ਼ ਹੋਈ। ਵਿਰੋਧੀ ਕਾਂਗਰਸ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਬੇਮੌਸਮੀ ਬਾਰਿਸ਼ ਨਾਲ ਹੋਏ ਨੁਕਸਾਨ ਦਾ ਮੁਲਾਂਕਣ ਕਰੇ ਅਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।