ਗੁਜਰਾਤ ਕੈਡਰ ਦੇ IPS ਅਧਿਕਾਰੀ ਅਨੂਪ ਕੁਮਾਰ ਸਿੰਘ ਬਣੇ NSG ਦੇ ਮੁਖੀ

Friday, Oct 18, 2019 - 11:40 PM (IST)

ਗੁਜਰਾਤ ਕੈਡਰ ਦੇ IPS ਅਧਿਕਾਰੀ ਅਨੂਪ ਕੁਮਾਰ ਸਿੰਘ ਬਣੇ NSG ਦੇ ਮੁਖੀ

ਨਵੀਂ ਦਿੱਲੀ — ਗੁਜਰਾਤ ਕੈਡਰ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਅਨੂਪ ਕੁਮਾਰ ਸਿੰਘ ਨੂੰ ਰਾਸ਼ਟਰੀ ਸੁਰੱਖਿਆ ਗਾਰਡ ਦਾ ਜਨਰਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਆਏ ਇਕ ਅਧਿਕਾਰਕ ਆਦੇਸ਼ ਮੁਤਾਬਕ 1985 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਸਿੰਘ ਦੀ 'ਬਲੈਕ ਕੈਟਸ ਕਮਾਂਡੋ' ਬਲ ਦੇ ਡੀ.ਜੀ. ਦੇ ਤੌਰ 'ਤੇ ਨਿਯੁਕਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਵਫਦ ਦੀ ਨਿਯੁਕਤ ਕਮੇਟੀ ਨੇ ਮਨਜ਼ੂਰੀ ਦਿੱਤੀ ਹੈ।

ਅਮਲੇ ਅਤੇ ਸਿਖਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ, 'ਇਹ ਨਿਯੁਕਤੀ ਅਹੁਦਾ ਸੰਭਾਲਣ ਦੀ ਤਰੀਕ ਤੋਂ 30 ਸਤੰਬਰ 2020 ਤਕ ਜਾਂ ਅਗਲੇ ਆਦੇਸ਼ ਤਕ ਹੋਵੇਗੀ।' ਐਨ.ਐੱਸ.ਜੀ. ਦੀ ਸਥਾਪਨਾ 1984 'ਚ ਅੱਤਵਾਦੀ ਅਤੇ ਹਾਈਜੈਕ ਵਰਗੀਆਂ ਘਟਨਾਵਾਂ ਤੋਂ ਨਜਿੱਠਣ 'ਚ ਫੈਡਰਲ ਟੁਕੜੀ ਬਲ ਦੇ ਤੌਰ 'ਤੇ ਹੋਈ ਸੀ। ਇਸ ਬਲ ਦੇ ਕਮਾਂਡੋ ਦੇ ਦੇਸ਼ਭਰ 'ਚ ਪੰਜ ਹਬ ਹਨ। ਇਸ ਤੋਂ ਇਲਾਵਾ ਉਨ੍ਹਾਂ ਦਾ ਮੁੱਖ ਕਾਰਜਕਾਲ ਗੁੜਗਾਓ ਦੇ ਮਾਨੇਸਰ 'ਚ ਹੈ। ਉਹ ਕੁਝ ਹਾਈ ਪ੍ਰੋਫਾਇਲ ਵੀ.ਵੀ.ਆਈ.ਪੀ. ਲੋਕਾਂ ਦੀ ਨਿੱਜੀ ਸੁਰੱਖਿਆ 'ਚ ਵੀ ਤਾਇਨਾਤ ਹਨ।


author

Inder Prajapati

Content Editor

Related News