ਗੁਜਰਾਤ ਉਪ-ਚੋਣ ; ਵਿਸਾਵਦਰ 'ਚ AAP ਨੇ ਗੱਡਿਆ ਝੰਡਾ, ਕਾਦੀ ਸੀਟ 'ਤੇ BJP ਦਾ ਕਬਜ਼ਾ

Monday, Jun 23, 2025 - 02:11 PM (IST)

ਗੁਜਰਾਤ ਉਪ-ਚੋਣ ; ਵਿਸਾਵਦਰ 'ਚ AAP ਨੇ ਗੱਡਿਆ ਝੰਡਾ, ਕਾਦੀ ਸੀਟ 'ਤੇ BJP ਦਾ ਕਬਜ਼ਾ

ਨੈਸ਼ਨਲ ਡੈਸਕ- ਅੱਜ ਪੰਜਾਬ ਦੇ ਲੁਧਿਆਣਾ ਵੈਸਟ ਸਣੇ ਗੁਜਰਾਤ ਦੀਆਂ 2, ਪੱਛਮੀ ਬੰਗਾਲ ਤੇ ਕੇਰਲ ਦੀ 1-1 ਵਿਧਾਨ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਦੀ ਗਿਣਤੀ ਹੋ ਰਹੀ ਹੈ, ਜਿਨ੍ਹਾਂ 'ਚੋਂ ਗੁਜਰਾਤ ਦੀ ਕਾਦੀ ਤੇ ਵਿਸਾਵਦਾਰ ਸੀਟਾਂ ਦੇ ਨਤੀਜੇ ਸਾਹਮਣੇ ਆ ਗਏ ਹਨ। 

ਗੁਜਰਾਤ ਦੇ ਵਿਸਾਵਦਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਟਾਲੀਆ ਗੋਪਾਲ ਨੇ ਵੱਡੀ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਦੇ ਕੀਰਿਤ ਪਟੇਲ ਨੂੰ 17 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਵਿਧਾਇਕ ਦੀ ਕੁਰਸੀ ਹਾਸਲ ਕੀਤੀ ਹੈ। ਇਸ ਸੀਟ ਤੋਂ ਗੋਪਾਲ ਨੂੰ 75,942 ਵੋਟਾਂ ਪਈਆਂ ਹਨ, ਜਦਕਿ ਭਾਜਪਾ ਦੇ ਕੀਰਿਤ ਪਟੇਲ ਨੂੰ 58,388 ਵੋਟਾਂ ਮਿਲੀਆਂ ਹਨ। ਉੱਥੇ ਹੀ ਕਾਂਗਰਸ ਦੇ ਨਿਤਿਨ ਰਾਨਪਰੀਆ ਸਿਰਫ਼ 5501 ਵੋਟਾਂ ਹੀ ਹਾਸਲ ਕਰ ਸਕੇ ਹਨ, ਜਦਕਿ 1,716 ਲੋਕਾਂ ਨੇ ਨੋਟਾ ਦਾ ਬਟਨ ਦਬਾਇਆ ਹੈ।

PunjabKesari

ਉੱਥੇ ਹੀ ਗੁਜਰਾਤ ਦੀ ਦੂਜੀ ਸੀਟ ਕਾਦੀ ਤੋਂ ਭਾਜਪਾ ਉਮੀਦਵਾਰ ਰਾਜੇਂਦਰਕੁਮਾਰ ਦਾਨੇਸ਼ਵਰ ਚਵੜਾ ਨੇ 39,452 ਵੋਟਾਂ ਨਾਲ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੇ ਰਮੇਸ਼ਭਾਈ ਚਵੜਾ ਨੂੰ ਹਰਾਇਆ ਹੈ। ਰਾਜੇਂਦਰਕੁਮਾਰ ਨੂੰ 99,742, ਜਦਕਿ ਰਮੇਸ਼ਭਾਈ ਨੂੰ 60,290 ਵੋਟਾਂ ਪਈਆਂ ਹਨ। ਇੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਸ਼ਭਾਈ ਚਵੜਾ ਨੂੰ ਸਿਰਫ਼ 3,090 ਵੋਟਾਂ ਹਾਸਲ ਹੋਈਆਂ ਹਨ, ਜਦਕਿ 1701 ਲੋਕਾਂ ਨੇ ਨੋਟਾ ਨੂੰ ਚੁਣਿਆ। 

PunjabKesari

ਜ਼ਿਕਰਯੋਗ ਹੈ ਕਿ ਇਨ੍ਹਾਂ ਸੀਟਾਂ 'ਤੇ 19 ਜੂਨ ਉਪ-ਚੋਣਾਂ ਨੂੰ ਹੋਈਆਂ ਸਨ। ਵਿਸਾਵਦਰ ਸੀਟ ਦਸੰਬਰ 2023 ਵਿੱਚ ਤਤਕਾਲੀ 'ਆਪ' ਵਿਧਾਇਕ ਭੂਪੇਂਦਰ ਭਯਾਨੀ ਦੇ ਅਸਤੀਫ਼ਾ ਦੇ ਕੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਲੀ ਹੋ ਗਈ ਸੀ, ਜਦਕਿ ਅਨੁਸੂਚਿਤ ਜਾਤੀ (ਐੱਸ.ਸੀ.) ਉਮੀਦਵਾਰ ਲਈ ਰਾਖਵਾਂ ਕਾਦੀ ਹਲਕਾ, ਫਰਵਰੀ ਵਿੱਚ ਭਾਜਪਾ ਵਿਧਾਇਕ ਕਰਸਨ ਸੋਲੰਕੀ ਦੀ ਮੌਤ ਕਾਰਨ ਖਾਲੀ ਹੋ ਗਿਆ ਹੈ। 

ਇਹ ਵੀ ਪੜ੍ਹੋ- ਇਹ ਹੈ ਅਸਲੀ 'ਏਕ ਕਾ ਡਬਲ' ! ਜਦੋਂ ATM ਮਸ਼ੀਨ ਨੇ ਲੋਕਾਂ ਨੂੰ ਕਰ'ਤਾ ਮਾਲਾਮਾਲ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News