ਗੁਜਰਾਤ : ਭਾਜਪਾ ਸਰਕਾਰ ਨੇ CM ਲਈ ਖਰੀਦਿਆ 191 ਕਰੋੜ ਰੁਪਏ ਦਾ ਜਹਾਜ਼

11/07/2019 11:07:26 AM

ਅਹਿਮਦਾਬਾਦ— ਗੁਜਰਾਤ ਦੀ ਭਾਜਪਾ ਸਰਕਾਰ ਨੇ ਮੁੱਖ ਮੰਤਰੀ, ਰਾਜਪਾਲ ਅਤੇ ਉੱਪ ਮੁੱਖ ਮੰਤਰੀ ਵਰਗੀ ਦਿੱਗਜ਼ ਹਸਤੀਆਂ ਦੀ ਯਾਤਰਾ ਲਈ 191 ਕਰੋੜ ਰੁਪਏ ਦੇ ਜਹਾਜ਼ ਨੂੰ ਆਖਰਕਾਰ ਖਰੀਦ ਲਿਆ ਹੈ। ਇਸ ਜਹਾਜ਼ ਦੀ ਖਰੀਦ ਪ੍ਰਕਿਰਿਆ 5 ਸਾਲ ਪਹਿਲਾਂ ਸ਼ੁਰੂ ਹੋਈ ਸੀ। ਦੱਸਣਯੋਗ ਹੈ ਕਿ ਗੁਜਰਾਤ 'ਚ 15 ਸਾਲ ਤੋਂ ਵਧ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ।

ਇਹ ਹੈ ਹੈਲੀਕਾਪਟਰ ਦੀ ਖਾਸੀਅਤ
ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਆਿ ਕਿ 2 ਇੰਜਣ ਵਾਲਾ ਸ਼ਾਨਦਾਰ 'ਬੰਬਾਰਡੀਅਰ ਚੈਲੇਂਜਰ 650' ਜਹਾਜ਼ ਅਗਲੇ 2 ਹਫਤਿਆਂ 'ਚ ਮਿਲ ਜਾਵੇਗਾ। 12 ਸ਼ੀਟਰ ਇਹ ਨਵਾਂ ਜਹਾਜ਼ ਇਕ ਵਾਰ 'ਚ 7 ਹਜ਼ਾਰ ਕਿਲੋਮੀਟਰ (ਚੀਨ ਤੱਕ) ਤੱਕ ਦਾ ਸਫ਼ਰ ਕਰ ਸਕਦਾ ਹੈ। 5 ਸਾਲ ਪਹਿਲਾਂ ਇਸ ਜਹਾਜ਼ ਨੂੰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਤੀਜੀ ਬੋਲੀ 'ਚ ਇਸ ਨੂੰ ਖਰੀਦਿਆ ਜਾ ਸਕਿਆ। ਹਾਲਾਂਕਿ ਇਸ ਨੂੰ ਵਰਤੋਂ 'ਚ ਲਿਆਉਣ ਲਈ 2 ਮਹੀਨੇ ਦਾ ਸਮਾਂ ਹੋਰ ਲੱਗੇਗਾ, ਕਿਉਂਕਿ ਇਸ ਲਈ ਕਸਟਮ ਤੋਂ ਕੁਝ ਜ਼ਰੂਰੀ ਮਨਜ਼ੂਰੀ ਲੈਣੀ ਹੋਵੇਗੀ।

ਇੰਨੀ ਹੈ ਰਫ਼ਤਾਰ
ਇਹ ਚੈਂਲੇਂਜਰ ਸੀਰੀਜ਼ ਦਾ 5ਵਾਂ ਜਹਾਜ਼ ਹੈ, ਜੋ 870 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰ ਸਕਦਾ ਹੈ। ਮੌਜੂਦਾ ਸਮੇਂ 'ਚ ਪ੍ਰਦੇਸ਼ ਸਰਕਾਰ 'ਬੀਚਕ੍ਰਾਫਟ ਸੁਪਰ ਕਿੰਗ' ਜਹਾਜ਼ ਦੀ ਵਰਤੋਂ ਕਰ ਰਹੀ ਹੈ, ਜਿਸ 'ਚ ਇਕ ਵਾਰ 'ਚ 9 ਲੋਕ ਸਫ਼ਰ ਕਰ ਸਕਦੇ ਹਨ। ਨਵੇਂ ਜਹਾਜ਼ ਦੀ ਜ਼ਰੂਰਤ ਪੈਣ 'ਤੇ ਚੌਹਾਨ ਨੇ ਦੱਸਿਆ ਕਿ 'ਬੀਚਕ੍ਰਾਫਟ ਸੁਪਰ ਕਿੰਗ' ਜਹਾਜ਼ ਬਹੁਤ ਵਧ ਦੂਰੀ ਤੱਕ ਉਡਾਣ ਨਹੀਂ ਭਰ ਸਕਦਾ ਸੀ।

ਕਿਰਾਏ 'ਤੇ ਲੈਣਾ ਪੈਂਦਾ ਸੀ ਜਹਾਜ਼
ਦੱਸਣਯੋਗ ਹੈ ਕਿ ਜੇਕਰ ਮੁੱਖ ਮੰਤਰੀ ਸਮੇਤ ਕਿਸੇ ਵੀ.ਆਈ.ਪੀ. ਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਹੁੰਦੀ ਸੀ ਤਾਂ ਨਿੱਜੀ ਜਹਾਜ਼ ਕਿਰਾਏ 'ਤੇ ਲੈਣਾ ਪੈਂਦਾ ਸੀ। ਇਸ ਲਈ ਇਕ ਲੱਖ ਰੁਪਏ ਪ੍ਰਤੀ ਘੰਟੇ ਜਾਂ ਉਸ ਤੋਂ ਵਧ ਕੰਪਨੀ ਨੂੰ ਚੁਕਾਉਣੇ ਪੈਂਦੇ ਸਨ। 'ਬੀਚਕ੍ਰਾਫਟ ਸੁਪਰ ਕਿੰਗ' ਪੁਰਾਣਾ ਵਰਜਨ ਸੀ, ਜਿਸ ਕਾਰਨ ਅਹਿਮਦਾਬਾਦ ਤੋਂ ਗੁਹਾਟੀ ਜਾਣ 'ਚ ਜਹਾਜ਼ ਨੂੰ 5 ਘੰਟੇ ਦਾ ਸਮਾਂ ਲੱਗਦਾ ਸੀ। ਨਵਾਂ ਜਹਾਜ਼ ਇਹੀ ਦੂਰੀ ਸਿਰਫ਼ ਇਕ ਘੰਟਾ 40 ਮਿੰਟ 'ਚ ਤੈਅ ਕਰ ਲਵੇਗਾ ਅਤੇ ਮੁੜ ਫਿਊਲ ਵੀ ਨਹੀਂ ਭਰਨਾ ਪਵੇਗਾ।


DIsha

Content Editor

Related News