ਆਸਾਮ ਦੇ ਮੁੱਖ ਮੰਤਰੀ ਸਰਮਾ ਬੋਲੇ-ਹੁਣ ਸੱਦਾਮ ਹੁਸੈਨ ਵਾਂਗ ਦਿਖਾਈ ਦਿੰਦੇ ਹਨ ਰਾਹੁਲ ਗਾਂਧੀ

Wednesday, Nov 23, 2022 - 02:17 PM (IST)

ਆਸਾਮ ਦੇ ਮੁੱਖ ਮੰਤਰੀ ਸਰਮਾ ਬੋਲੇ-ਹੁਣ ਸੱਦਾਮ ਹੁਸੈਨ ਵਾਂਗ ਦਿਖਾਈ ਦਿੰਦੇ ਹਨ ਰਾਹੁਲ ਗਾਂਧੀ

ਅਹਿਮਦਾਬਾਦ (ਅਨਸ)– ਗੁਜਰਾਤ ’ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਹਿਮਦਾਬਾਦ ’ਚ ਭਾਜਪਾ ਉਮੀਦਵਾਰ ਲਈ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮੰਗਲਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਅੱਜਕੱਲ੍ਹ ਸੱਦਾਮ ਹੁਸੈਨ ਦੀ ਤਰ੍ਹਾਂ ਦਿਖਾਈ ਦਿੰਦੇ ਹਨ।

ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਦੇ ਗੁਜਰਾਤ ਦੇ ਕੁਝ ਦੌਰਿਆਂ ’ਤੇ ਸਵਾਲ ਉਠਾਉਂਦੇ ਹੋਏ ਸਰਮਾ ਨੇ ਕਿਹਾ ਕਿ ਉਹ ਗੁਜਰਾਤ ’ਚ ਅਦਿੱਖ ਹਨ। ਉਹ ਸੂਬੇ ’ਚ ਵਿਜ਼ਿਟਿੰਗ ਫੈਕਲਟੀ ਵਜੋਂ ਆਉਂਦੇ ਹਨ ਜਦਕਿ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ’ਚ ਵੀ ਚੋਣ ਪ੍ਰਚਾਰ ਨਹੀਂ ਕੀਤਾ। ਉਹ ਸਿਰਫ਼ ਉਨ੍ਹਾਂ ਥਾਵਾਂ ਦਾ ਦੌਰਾ ਕਰ ਰਿਹੇ ਹਨ ਜਿੱਥੇ ਚੋਣਾਂ ਨਹੀਂ ਹੁੰਦੀਆਂ ਹਨ ਅਤੇ ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਨੂੰ ਹਾਰ ਦਾ ਡਰ ਹੈ।

ਅਦਾਕਾਰਾ ਪੂਜਾ ਭੱਟ ਅਤੇ ਅਮੋਲ ਪਾਲੇਕਰ ਦੇ ਅਸਿੱਧੇ ਹਵਾਲੇ ’ਚ, ਆਸਾਮ ਦੇ ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਬਾਲੀਵੁੱਡ ਸਿਤਾਰਿਆਂ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣ ਲਈ ਭੁਗਤਾਨ ਕੀਤਾ ਹੋਵੇਗਾ।


author

Rakesh

Content Editor

Related News