ਸੂਰਤ 'ਚ ਇਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ, ਮਰਨ ਵਾਲਿਆਂ 'ਚ 3 ਬੱਚੇ ਵੀ ਸ਼ਾਮਲ

Saturday, Oct 28, 2023 - 06:09 PM (IST)

ਸੂਰਤ- ਗੁਜਰਾਤ ਦੇ ਸੂਰਤ ਵਿਚ ਸਿੱਧੇਸ਼ਵਰ ਅਪਾਰਟਮੈਂਟ 'ਚ  ਸ਼ਨੀਵਾਰ ਸਵੇਰੇ ਤਿੰਨ ਬੱਚਿਆਂ ਸਮੇਤ ਇਕ ਪਰਿਵਾਰ ਦੇ ਸੱਤ ਮੈਂਬਰ ਆਪਣੇ ਘਰ 'ਚ ਮ੍ਰਿਤਕ ਪਾਏ ਗਏ।  ਪੁਲਸ ਨੇ ਅੱਜ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਮਨੀਸ਼ ਸੋਲੰਕੀ ਨਾਂ ਦੇ ਸ਼ਖ਼ਸ ਦੀ ਫਾਹਾ ਲਾਉਣ ਕਾਰਨ ਮੌਤ ਹੋ ਗਈ। ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ 6 ਵਿਅਕਤੀਆਂ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਕਾਰਨ ਹੋਈ ਹੈ, ਜਦਕਿ ਇਕ ਵਿਅਕਤੀ ਨੇ ਫਾਹਾ ਲੈ ਲਿਆ ਹੈ।

ਇਹ ਵੀ ਪੜ੍ਹੋ-  ਸਰਕਾਰ ਦਾ ਵੱਡਾ ਫ਼ੈਸਲਾ; ਹੁਣ ਮੁਲਾਜ਼ਮਾਂ ਨੂੰ ਵਿਆਹ ਲਈ ਲੈਣੀ ਪਵੇਗੀ ਸਰਕਾਰ ਤੋਂ ਮਨਜ਼ੂਰੀ

ਸੂਰਤ ਦੇ ਡੀ. ਸੀ. ਪੀ. ਰਾਕੇਸ਼ ਬਾਰੋਟ ਨੇ ਦੱਸਿਆ ਕਿ ਇਕ ਹੀ ਪਰਿਵਾਰ ਦੇ 7 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਹੈ। ਪੁਲਸ ਨੂੰ ਘਰ 'ਚੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਨੋਟ ਵਿਚ ਸੋਲੰਕੀ ਨੇ ਕੁਝ ਵਿੱਤੀ ਸੰਕਟ ਦਾ ਜ਼ਿਕਰ ਕੀਤਾ ਹੈ। ਹਾਲਾਂਕਿ ਪੁਲ ਸ ਨੇ ਅਜੇ ਤੱਕ ਸਹੀ ਵੇਰਵੇ ਸਾਂਝੇ ਨਹੀਂ ਕੀਤੇ ਹਨ। ਸੋਲੰਕੀ ਫਰਨੀਚਰ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੇ ਨਾਲ ਲਗਭਗ 35 ਤਰਖਾਣ ਅਤੇ ਮਜ਼ਦੂਰ ਕੰਮ ਕਰਦੇ ਸਨ। ਅੱਗੇ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕਾਂ ਦੀ ਪਛਾਣ ਮਨੀਸ਼ ਸੋਲੰਕੀ, ਉਸ ਦੀ ਪਤਨੀ ਰੀਟਾ, ਪਿਤਾ ਕਾਨੂ, ਮਾਂ ਸ਼ੋਭਾ ਅਤੇ ਤਿੰਨ ਬੱਚਿਆਂ- ਦਿਸ਼ਾ, ਕਾਵਿਆ ਅਤੇ ਕੁਸ਼ਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ- ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ

ਸ਼ਨੀਵਾਰ ਸਵੇਰੇ ਉਸ ਦੇ ਕਰਮਚਾਰੀ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਦੋਂ ਉਸਨੇ ਫੋਨ ਕਾਲ ਦਾ ਜਵਾਬ ਨਹੀਂ ਦਿੱਤਾ ਤੇ ਆਪਣੇ ਘਰ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸਥਾਨਕ ਲੋਕ ਘਰ ਦੇ ਪਿਛਲੇ ਪਾਸੇ ਦੀ ਖਿੜਕੀ ਤੋੜ ਕੇ ਘਰ ਵਿਚ ਦਾਖਲ ਹੋਏ। ਲਾਸ਼ਾਂ ਨੂੰ ਅਗਲੇਰੀ ਜਾਂਚ ਲਈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

 


 


Tanu

Content Editor

Related News