ਗੁਜਰਾਤ ’ਚ ਕੇਜਰੀਵਾਲ ਬੋਲੇ- ਜਿਨ੍ਹਾਂ ਕੋਲ ਕੰਮ ਨਹੀਂ, ਉਨ੍ਹਾਂ ਨੂੰ ਦੇਵਾਂਗੇ 3000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ

08/01/2022 6:01:28 PM

ਵੇਰਾਵਲ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਯਾਨੀ ਕਿ ਸੋਮਵਾਰ ਨੂੰ ਗੁਜਰਾਤ ਦੌਰੇ ’ਤੇ ਪਹੁੰਚੇ। ਕੇਜਰੀਵਾਲ ਨੇ ਸੂਬੇ ਦੇ ਸੋਮਨਾਥ ਸਥਿਤ ਵੇਰਾਵਲ ’ਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਰੁਜ਼ਗਾਰ ਦੀ ਗਰੰਟੀ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ’ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੇਗੀ ਤਾਂ ਹਰ ਬੇਰੁਜ਼ਗਾਰ ਨੂੰ 3000 ਰੁਪਏ ਮਹੀਨਾ ਬੇਰੁਜ਼ਗਾਰੀ ਭੱਤੇ ਦੇ ਰੂਪ ’ਚ ਦਿੱਤੇ ਜਾਣਗੇ। ਅਸੀਂ 10 ਲੱਖ ਸਰਕਾਰੀ ਨੌਕਰੀਆਂ ਲਿਆਵਾਂਗੇ, ਜਿਸ ਦੀ ਤਿਆਰੀ ਕਰ ਲਈ ਹੈ। ਅਸੀਂ ਪੇਪਰ ਲੀਕ ਖਿਲਾਫ਼ ਕਾਨੂੰਨ ਲਿਆਵਾਂਗੇ।

 

ਕੇਜਰੀਵਾਲ ਨੇ ਰੁਜ਼ਗਾਰ ’ਤੇ ਜੋ 5 ਗਰੰਟੀਆਂ ਦਿੱਤੀਆਂ, ਉਹ ਇਸ ਤਰ੍ਹਾਂ ਹਨ-
ਹਰ ਬੇਰੁਜ਼ਗਾਰ ਨੂੰ ਰੁਜ਼ਗਾਰ
ਨੌਕਰੀ ਨਾ ਮਿਲਣ ਤੱਕ 3000 ਪ੍ਰਤੀ ਮਹੀਨਾ ਭੱਤਾ
10 ਲੱਖ ਸਰਕਾਰੀ ਨੌਕਰੀਆਂ
ਪੇਪਰ ਲੀਕ ਖਿਲਾਫ਼ ਸਖਤ ਕਾਨੂੰਨ
ਸਹਿਕਾਰੀ ਖੇਤਰ 'ਚ ਭਰਤੀ 'ਚ ਹੋਈ ਸਿਫਾਰਿਸ਼/ਭ੍ਰਿਸ਼ਟਾਚਾਰ 'ਤੇ ਰੋਕ, ਆਮ ਨੌਜਵਾਨਾਂ ਨੂੰ ਮਿਲੇਗੀ ਨੌਕਰੀ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਅਸੀਂ ਗੁਜਰਾਤ ’ਚ ਹਰ ਪਰਿਵਾਰ ਨੂੰ 300 ਯੂਨਿਟ ਫਰੀ ਬਿਜਲੀ ਦੇਵਾਂਗੇ। ਮੇਕੇ ਕੋਲ ਕਈ ਲੋਕ ਬਿਜਲੀ ਦਾ ਬਿੱਲ ਲੈ ਕੇ ਆਏ, ਜਿਸ ’ਚ ਕਈ ਖ਼ਾਮੀਆਂ ਹਨ। ਸਾਡੀ ਜੇਕਰ ਸਰਕਾਰ ਆਈ ਤਾਂ 31 ਦਸੰਬਰ 2021 ਤੱਕ ਦੇ ਅਜਿਹੇ ਸਾਰੇ ਬਿਜਲੀ ਬਿੱਲਾਂ ਨੂੰ ਮੁਆਫ਼ ਕਰਾਂਗੇ। 
 


Tanu

Content Editor

Related News