ਗੁਜਰਾਤ : ਭਿਆਨਕ ਹਾਦਸੇ ਮਗਰੋਂ ਪਿੰਡ ਵਾਸੀਆਂ ਨੇ ਕੀਤੀ ਸੜਕ ਜਾਮ, ਪੁਲਸ ਨੇ ਅੱਥਰੂ ਗੈਸ ਦੇ 90 ਗੋਲੇ ਦਾਗੇ

Friday, May 24, 2024 - 09:30 PM (IST)

ਗੁਜਰਾਤ : ਭਿਆਨਕ ਹਾਦਸੇ ਮਗਰੋਂ ਪਿੰਡ ਵਾਸੀਆਂ ਨੇ ਕੀਤੀ ਸੜਕ ਜਾਮ, ਪੁਲਸ ਨੇ ਅੱਥਰੂ ਗੈਸ ਦੇ 90 ਗੋਲੇ ਦਾਗੇ

ਹਿੰਮਤਨਗਰ (ਗੁਜਰਾਤ) (ਭਾਸ਼ਾ) : ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿਚ ਹਿੰਮਤਨਗਰ ਕੋਲ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਨਾਲ ਗੁੱਸੇ ਵਿਚ ਆਏ ਪਿੰਡ ਵਾਸੀਆਂ ਵੱਲੋਂ ਇਕ ਰਾਜਮਾਰਗ ਨੂੰ ਜਾਮ ਕਰ ਦੇਣ ਅਤੇ ਹਿੰਸਾ ਕਰਨ 'ਤੇ ਪੁਲਸ ਨੇ ਅੱਥਰੂ ਗੈਸ ਦੇ ਕਰੀਬ 90 ਗੋਲੇ ਦਾਗੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਰਾਸ਼ਟਰੀ ਰਾਜਮਾਰਗ-48 'ਤੇ ਇਕ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਲੱਗਣ 'ਤੇ ਗਾਮਡੀ ਪਿੰਡ ਦੇ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਮਗਰੋਂ ਪਿੰਡ ਵਾਸੀ ਹਿੰਸਾ 'ਤੇ ਉਤਰ ਆਏ। ਇਹ ਰਾਜਮਾਰਗ ਹਿੰਮਤਨਗਰ ਨੂੰ ਗੁਜਰਾਤ ਦੇ ਸ਼ਾਮਲਾਜੀ ਸ਼ਹਿਰ ਨਾਲ ਅਤੇ ਫਿਰ ਗੁਆਂਢੀ ਸੂਬੇ ਰਾਜਸਥਾਨ ਦੇ ਉਦੈਪੁਰ ਨਾਲ ਜੋੜਦਾ ਹੈ।  

ਇਹ ਵੀ ਪੜ੍ਹੋ- ਅਫੀਮ ਦੀ ਨਾਜਾਇਜ਼ ਖੇਤੀ 'ਤੇ ਪੁਲਸ ਦੀ ਕਾਰਵਾਈ, 2046 ਬੂਟੇ ਕੀਤੇ ਨਸ਼ਟ

ਸਾਬਰਕਾਂਠਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਵਿਜੇ ਪਟੇਲ ਨੇ ਦੱਸਿਆ ਕਿ ਗਾਮਡੀ ਪਿੰਡ ਦੇ ਲੋਕ ਉਨ੍ਹਾਂ ਦੇ ਪਿੰਡ ਕੋਲ ਫਲਈਓਵਰ ਦੇ ਨਿਰਮਾਣ ਵਿਚ ਦੇਰੀ ਦੀ ਵਜ੍ਹਾ ਨਾਲ ਪਹਿਲਾਂ ਹੀ ਨਾਰਾਜ਼ ਸਨ। ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ, ''ਸੜਕ ਹਾਦਸੇ ਵਿਚ ਗਾਮਡੀ ਪਿੰਡ ਦੇ ਨੌਜਵਾਨ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਲੇ ਸੜਕ 'ਤੇ ਆ ਗਏ ਅਤੇ ਉਨ੍ਹਾਂ ਵਿਰੋਧ ਵਜੋਂ ਰਾਜਮਾਰਗ ਜਾਮ ਕਰ ਦਿੱਤਾ। ਜਦੋਂ ਪੁਲਸ ਮੁਲਾਜ਼ਮ ਜਾਮ ਹਟਾਉਣ ਲਈ ਤਿੰਨ ਵਾਹਨਾਂ ਰਾਹੀਂ ਪਹੁੰਚੇ, ਉਦੋਂ ਪਿੰਡ ਵਾਸੀਆਂ ਨੇ ਉਨ੍ਹਾਂ 'ਤੇ ਪਥਰਾਅ ਕੀਤਾ ਅਤੇ ਇਕ ਗੱਡੀ ਵਿਚ ਅੱਗ ਲਗਾ ਦਿੱਤੀ।'' ਉਨ੍ਹਾਂ ਕਿਹਾ ਕਿ ਸਥਿਤੀ ਨੂੰ ਕੰਟਰੋਲ ਕਰਨ ਲਈ ਹੋਰ ਪੁਲਸ ਮੁਲਾਜ਼ਮ ਬੁਲਾਏ ਗਏ ਅਤੇ ਪੁਲਸ ਨੇ ਭੀੜ ਨੂੰ ਖਿੰਡਾਉਣ ਅਤੇ ਜਾਮ ਹਟਾਉਣ ਲਈ ਅੱਥਰੂ ਗੈਸ ਦੇ ਕਰੀਬ 90 ਗੋਲੇ ਦਾਗੇ। ਪੁਲਸ ਸੁਪਰਡੈਂਟ ਨੇ ਕਿਹਾ ਕਿ ਸਥਾਨਕ ਪੁਲਸ ਦੋ ਐੱਫਆਈਆਰਜ਼ ਦਰਜ ਕਰੇਗੀ, ਪਹਿਲੀ ਘਾਤਕ ਹਾਦਸੇ ਦੇ ਸਿਲਸਿਲੇ ਵਿਚ ਅਤੇ ਦੂਜੀ ਹਿੰਸਾ 'ਤੇ ਉਤਰ ਆਏ ਪਿੰਡ ਵਾਸੀਆਂ ਖਿਲਾਫ।

ਪਟੇਲ ਨੇ ਕਿਹਾ, ''ਪਿੰਡ ਵਾਸੀਆਂ ਨੇ ਸਾਨੂੰ ਦੱਸਿਆ ਕਿ ਅਜਿਹੇ ਹਾਦਸੇ ਰਾਜਮਾਰਗ 'ਤੇ ਇਕ ਫਲਾਈਓਵਰ ਦੇ ਨਿਰਮਾਣ ਵਿਚ ਦੇਰੀ ਦੀ ਵਜ੍ਹਾ ਕਾਰਨ ਹੋ ਰਹੇ ਹਨ। ਸਾਨੂੰ ਪਤਾ ਲੱਗਾ ਕਿ ਗਾਮਡੀ ਪਿੰਡ ਕੋਲ ਫਲਾਈਓਵਰ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਉਸ ਲਈ ਠੇਕਾ ਵੀ ਦਿੱਤਾ ਗਿਆ ਸੀ ਪਰ ਸਬੰਧਤ ਠੇਕੇਦਾਰ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਸਮੇਂ ਨਾਲ ਕੰਮ ਨਾ ਸ਼ੁਰੂ ਕਰਨ ਲਈ ਕਾਲੀ ਸੂਚੀ ਵਿਚ ਪਾ ਦਿੱਤਾ।'' ਉਨ੍ਹਾਂ ਕਿਹਾ ਕਿ ਠੇਕੇਦਾਰ ਇਸ ਆਦੇਸ਼ ਖਿਲਾਫ ਹਾਈ ਕੋਰਟ ਚਲਾ ਗਿਆ ਅਤੇ ਉਸ ਨੇ ਸਟੇਅ ਹਾਸਲ ਕਰ ਲਿਆ, ਅਜਿਹੇ ਵਿਚ ਕੰਮ ਰੁਕ ਗਿਆ। ਐੱਨਐੱਚਏਆਈ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਹਾਈ ਕੋਰਟ ਨੇ 14 ਮਈ ਨੂੰ ਸਟੇਅ ਹਟਾ ਲਈ ਅਤੇ ਹੁਣ ਛੇਤੀ ਹੀ ਨਵਾਂ ਠੇਕਾ ਜਾਰੀ ਕੀਤਾ ਜਾਵੇਗਾ। 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Harpreet SIngh

Content Editor

Related News