ਮੱਧ ਪ੍ਰਦੇਸ਼ ਦੇ ਨਾਮ ਇਕ ਹੋਰ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ
Friday, Feb 21, 2025 - 11:37 AM (IST)

ਛੱਤਰਪੁਰ- ਮੱਧ ਪ੍ਰਦੇਸ਼ ਵਿਚ 51ਵੇਂ ਖਜੁਰਾਹੋ ਨ੍ਰਿਤ ਮਹਾਉਤਸਵ 'ਚ 139 ਕਲਾਕਾਰਾਂ ਨੇ 24 ਘੰਟਿਆਂ ਤੋਂ ਵੱਧ ਸਮੇਂ ਤੱਕ ਨ੍ਰਿਤ ਕਰ ਕੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਤਰੀ ਨ੍ਰਿਤ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਬਣਾਇਆ। ਇਕ ਅਧਿਕਾਰੀ ਨੇ ਦੱਸਿਆ ਕਿ ਨ੍ਰਿਤ ਦੀ ਸ਼ੁਰੂਆਤ ਬੁੱਧਵਾਰ ਦੁਪਹਿਰ 2 ਵਜ ਕੇ 34 ਮਿੰਟ 'ਤੇ ਹੋਈ, ਜੋ ਵੀਰਵਾਰ ਦੁਪਹਿਰ 2 ਵਜ ਕੇ 43 ਮਿੰਟ 'ਤੇ ਖ਼ਤਮ ਹੋਈ।
ਨ੍ਰਿਤ 24 ਘੰਟੇ, 9 ਮਿੰਟ ਅਤੇ 26 ਸਕਿੰਟ ਤੱਕ ਬਿਨਾਂ ਰੁੱਕੇ ਜਾਰੀ ਰਿਹਾ। ਅਧਿਕਾਰੀ ਨੇ ਦੱਸਿਆ ਕਿ ਪੇਸ਼ਕਾਰੀ ਨੂੰ ਵਿਸ਼ਵ ਰਿਕਾਰਡ ਐਲਾਨ ਕਰਨ ਮਗਰੋਂ ਗਿਨੀਜ਼ ਟੀਮ ਨੇ ਮੁੱਖ ਮੰਤਰੀ ਮੋਹਨ ਯਾਦਵ ਨੂੰ ਇਕ ਸਰਟੀਫ਼ਿਕੇਟ ਪ੍ਰਦਾਨ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਪ੍ਰਦੇਸ਼ ਸੰਸਕ੍ਰਿਤ ਵਿਭਾਗ ਵਲੋਂ ਆਯੋਜਿਤ ਇਸ ਪ੍ਰੋਗਰਾਮ ਵਿਚ ਕਥਕ, ਭਰਤਨਾਟਿਅਮ, ਕੁਚੀਪੁੜੀ, ਮੋਹਿਨੀਅੱਟਮ ਅਤੇ ਓਡੀਸੀ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।