ਸਨਸਨੀਖੇਜ਼ ; ਦੂਜੇ ਸੂਬਿਆਂ ਤੋਂ ਲਿਆ ਕੇ ਕੁੜੀਆਂ ਤੋਂ ਕਰਵਾਉਂਦੇ ਸੀ ''ਗੰਦਾ'' ਕੰਮ, ਪੈ ਗਈ ਪੁਲਸ ਦੀ ਰੇਡ ਤਾਂ...
Saturday, Sep 20, 2025 - 04:09 PM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਅਯੁੱਧਿਆ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਸ਼ਹਿਰ ਵਿੱਚ ਇੱਕ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇੱਕ ਨਿੱਜੀ ਗੈਸਟ ਹਾਊਸ ਦੇ ਮਾਲਕ ਗਣੇਸ਼ ਅਗਰਵਾਲ ਨੂੰ ਉਸ ਦੇ 2 ਸਾਥੀਆਂ ਸਣੇ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ 11 ਕੁੜੀਆਂ ਨੂੰ ਵੀ ਜ਼ਬਤ ਕੀਤਾ ਗਿਆ ਹੈ। ਅਯੁੱਧਿਆ ਦੇ ਸਰਕਲ ਅਫਸਰ ਸ਼ੈਲੇਂਦਰ ਸਿੰਘ ਨੇ ਕਿਹਾ ਕਿ ਪੁਲਸ ਟੀਮ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਗੈਸਟ ਹਾਊਸ ਪਹੁੰਚੀ, ਜਿਸ ਨਾਲ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ- ਅੱਧੀ ਰਾਤੀਂ ਗੂੜ੍ਹੀ ਨੀਂਦ 'ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ 'ਜੰਗ'
ਉਨ੍ਹਾਂ ਕਿਹਾ ਕਿ ਰੇਡ ਪੈਣ ਮਗਰੋਂ ਕੁੜੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਾਹਰ ਤਾਇਨਾਤ ਮਹਿਲਾ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਸਾਰਿਆਂ ਨੂੰ ਥਾਣੇ ਲੈ ਆਈ। ਅਧਿਕਾਰੀ ਅਨੁਸਾਰ, ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗਣੇਸ਼ ਅਗਰਵਾਲ ਬਿਹਾਰ ਅਤੇ ਗੋਰਖਪੁਰ ਤੋਂ ਕੁੜੀਆਂ ਨੂੰ ਲਿਆਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਰਵਾਲ ਅਤੇ ਉਸ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਏਅਰਪੋਰਟ ਸਿਸਟਮ 'ਤੇ ਹੋ ਗਿਆ ਸਾਈਬਰ ਅਟੈਕ !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e