ਗੁੜੀਆ-ਹੁਸ਼ਿਆਰ ਮਾਮਲੇ ''ਚ ਫਿਰ ਸੜਕਾਂ ''ਤੇ ਉੱਤਰੇ ਲੋਕ, ਸੈਂਕੜਿਆਂ ਲੋਕਾਂ ਨੇ ਘੇਰਿਆ ਡੀ. ਸੀ. ਆਫਿਸ
Wednesday, Aug 09, 2017 - 06:04 PM (IST)
ਸ਼ਿਮਲਾ— ਕੋਟਖਾਈ ਗੈਂਗਰੇਪ ਐਂਡ ਮਰਡਰ ਮਾਮਲਾ ਅਤੇ ਹੁਸ਼ਿਆਰ ਸਿੰਘ ਮਾਮਲੇ ਨੂੰ ਲੈ ਕੇ ਲੋਕਾਂ ਦਾ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਇਹ ਪ੍ਰਦਰਸ਼ਨ ਹੋਣ ਦਾ ਕਾਰਨ ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ 'ਤੇ ਢਿੱਲੇ ਰਵੱਈਏ ਨੂੰ ਲੈ ਕੇ ਕੀਤਾ ਜਾ ਰਿਹਾ ਹੈ।


ਡੀ. ਸੀ. ਆਫਿਸ ਦੇ ਬਾਹਰ ਸੈਂਕੜਿਆਂ ਲੋਕਾਂ ਨੇ ਕੀਤੀ ਨਾਕਾਬੰਦੀ
ਬੁੱਧਵਾਰ ਨੂੰ ਸ਼ਿਮਲਾ ਦੇ ਡੀ. ਸੀ. ਆਫਿਸ ਦੇ ਬਾਹਰ ਸੈਂਕੜਿਆਂ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਹੈ। ਇਹ ਲੋਕ ਗੁੜੀਆ ਨਿਆ ਮੰਚ ਅਤੇ ਸਰਾਜ ਮੰਚ ਦੇ ਬੈਨਰ ਹੇਠਾ ਇਕੱਠੇ ਹੋਏ। ਇਸ ਪ੍ਰਦਰਸ਼ਨ 'ਚ 25 ਲੋਕਾਂ ਦਾ ਸਮਰਥਨ ਹੈ। ਪੁਲਸ ਨੇ ਲੋਕਾਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਅਤੇ ਕੋਈ ਮਾਹੌਲ ਖਰਾਬ ਨਾ ਹੋਵੇ ਇਸ ਕਰਕੇ ਜਗ੍ਹਾ-ਜਗ੍ਹਾ ਸੁਰੱਖਿਆ ਪ੍ਰਬੰਧ ਕੀਤੇ ਹਨ। ਜਿਸ ਕਰਕੇ ਉਨ੍ਹਾਂ ਨੇ ਭਾਰੀ ਪੁਲਸ ਫੋਰਸ ਨੂੰ ਤੈਨਾਤ ਕੀਤਾ ਗਿਆ ਹੈ।

