ਅਜੀਬ ਮਾਮਲਾ; ਵਾਲ ਕਟਵਾਉਣ ਗਿਆ ਲਾੜਾ ਨਹੀਂ ਪਰਤਿਆ ਘਰ, ਲਾੜੀ ਨੂੰ ਛੋਟੇ ਭਰਾ ਨਾਲ ਲੈਣੇ ਪਏ ਫੇਰੇ

02/04/2023 5:47:50 PM

ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਇਕ ਅਜੀਬੋ-ਗਰੀਬ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਲਾੜਾ ਆਪਣੇ ਵਿਆਹ ਵਾਲੇ ਦਿਨ ਵਾਲ ਕਟਵਾਉਣ ਅਤੇ ਕਲਰ ਕਰਵਾਉਣ ਲਈ ਗਿਆ ਸੀ। ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੇ ਛੋਟੇ ਭਰਾ ਨੂੰ ਹੀ ਵੱਡੇ ਭਰਾ ਦੀ ਥਾਂ ਵਿਆਹ ਕਰਾਉਣ ਪਿਆ। ਦੱਸਿਆ ਜਾ ਰਿਹਾ ਹੈ ਕਿ ਲਾੜਾ ਕਿਸੇ ਹੋਰ ਕੁੜੀ ਨਾਲ ਪਿਆਰ ਕਰਦਾ ਹੈ, ਇਸ ਲਈ ਉਹ ਆਪਣੀ ਬਰਾਤ ਵਿਚ ਹੀ ਨਹੀਂ ਗਿਆ।

ਇਹ ਵੀ ਪੜ੍ਹੋ- ਵਿਆਹ ਦੇ 4 ਦਿਨ ਬਾਅਦ ਲਾੜੀ ਨੇ ਚਾੜ੍ਹਿਆ ਚੰਨ, ਖੁਸ਼ੀਆਂ ਮਨਾਉਂਦੇ ਪਰਿਵਾਰ ਦੇ ਉੱਡੇ ਹੋਸ਼ ਜਦੋਂ...

ਕੀ ਹੈ ਪੂਰਾ ਮਾਮਲਾ

ਮੀਡੀਆ ਰਿਪੋਰਟਾਂ ਮੁਤਾਬਕ ਪੀਲੀਭੀਤ ਸ਼ਹਿਰ ਦੇ ਬਿਲਸੰਡਾ ਥਾਣਾ ਖੇਤਰ ਦੇ ਪਿੰਡ ਤੋਂ ਬਰਾਤ ਬਰੇਲੀ ਸ਼ਹਿਰ ਦੇ ਫਤਿਹਗੰਜ ਜਾਣੀ ਤੈਅ ਸੀ। ਘਰ ਵਿਚ ਵਿਆਹ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ। ਪਿੰਡ ਦੇ ਲੋਕ, ਰਿਸ਼ਤੇਦਾਰ ਬਰਾਤ 'ਚ ਜਾਣ ਲਈ ਲਾੜੇ ਦੇ ਘਰ ਪਹੁੰਚ ਗਏ ਸਨ। ਲਾੜਾ ਵਾਲ ਕਟਵਾਉਣ, ਸ਼ੇਵਿੰਗ ਅਤੇ ਫੇਸ਼ੀਅਲ ਕਰਾਉਣ ਦੀ ਗੱਲ ਕਹਿ ਕੇ ਸਵੇਰੇ ਘਰੋਂ ਨਿਕਲਿਆ। ਸਾਰੇ ਲੋਕ ਲਾੜੇ ਦੇ ਪਰਤਣ ਦੀ ਉਡੀਕ ਕਰਨ ਲੱਗੇ। ਜਦੋਂ ਸਵੇਰ ਤੋਂ ਦੁਪਹਿਰ ਹੋ ਗਈ ਅਤੇ ਲਾੜਾ ਨਹੀਂ ਪਰਤਿਆ ਤਾਂ ਲੋਕ ਪਰੇਸ਼ਾਨ ਹੋ ਗਏ।

ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ

ਛੋਟੇ ਭਰਾ ਨੂੰ ਲਾੜਾ ਬਣਾਉਣ ਦਾ ਲਿਆ ਗਿਆ ਫ਼ੈਸਲਾ

ਜਦੋਂ ਲਾੜਾ ਨਹੀਂ ਪਰਤਿਆ ਤਾਂ ਘਰ ਵਾਲੇ ਅਤੇ ਸਾਰੇ ਲੋਕ ਉਸ ਦੀ ਭਾਲ ਕਰਨ ਲੱਗੇ। ਉਸ ਦੇ ਨੰਬਰ 'ਤੇ ਫੋਨ ਲਾਇਆ ਤਾਂ ਫੋਨ ਸਵਿਚ ਆਫ਼ ਆਇਆ। ਅਖ਼ੀਰ ਵੱਡੇ ਬਜ਼ੁਰਗਾਂ ਵਿਚ ਸਲਾਹ-ਮਸ਼ਵਰਾ ਕੀਤਾ ਗਿਆ ਤਾਂ ਛੋਟਾ ਭਰਾ ਹੀ ਲਾੜਾ ਬਣਾ ਕੇ ਲਿਜਾਇਆ ਜਾਵੇ। ਖ਼ੈਰ ਇਹ ਗੱਲ ਜਦੋਂ ਲਾੜੀ ਪੱਖ ਨੂੰ ਦੱਸੀ ਗਈ ਤਾਂ ਲਾੜੀ ਵੀ ਇਸ ਲਈ ਰਾਜ਼ੀ ਹੋ ਗਈ। 

ਇਹ ਵੀ ਪੜ੍ਹੋ- ਪਤੀ ਦਾ ਖ਼ੌਫ਼ਨਾਕ ਕਾਰਾ, ਪਹਿਲਾਂ ਵੱਖ ਰਹਿ ਰਹੀ ਪਤਨੀ ਨੂੰ ਮਾਰੀ ਗੋਲ਼ੀ ਤੇ ਫਿਰ...

ਮਾਮਲੇ ਦੀ ਪੂਰੇ ਪਿੰਡ 'ਚ ਚਰਚਾ

ਫਿਰ ਛੋਟੇ ਭਰਾ ਨੂੰ ਲਾੜਾ ਬਣਾ ਕੇ ਲਿਜਾਇਆ ਗਿਆ ਤਾਂ ਵਿਆਹ ਹੋਇਆ। ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਲਾੜੇ ਦੀ ਮਰਜ਼ੀ ਦੇ ਬਿਨਾਂ ਵਿਆਹ ਤੈਅ ਹੋਇਆ ਸੀ। ਇਸ ਲਈ ਉਹ ਘਰੋਂ ਦੌੜ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਉੱਥੇ ਹੀ ਇਸ ਮਾਮਲੇ ਮਗਰੋਂ ਪਿੰਡ ਵਿਚ ਖੂਬ ਚਰਚਾ ਛਿੜੀ ਹੋਈ ਹੈ। ਫਿਲਹਾਲ ਲਾੜੇ ਦਾ ਨੰਬਰ ਸਰਵਿਲਾਂਸ 'ਤੇ ਲਾ ਕੇ ਉਸ ਨੂੰ ਲੱਭਿਆ ਜਾ ਰਿਹਾ ਹੈ।


Tanu

Content Editor

Related News