ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਮੰਗ ਲਈ ਗੱਡੀ, ਕੁੜੀ ਵਾਲਿਆਂ ਨੇ ਕੁੱਟ ਦਿੱਤੇ ਬਰਾਤੀ (ਵੀਡੀਓ)

Sunday, Dec 11, 2022 - 04:09 AM (IST)

ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਮੰਗ ਲਈ ਗੱਡੀ, ਕੁੜੀ ਵਾਲਿਆਂ ਨੇ ਕੁੱਟ ਦਿੱਤੇ ਬਰਾਤੀ (ਵੀਡੀਓ)

ਹਿਸਾਰ (ਸੰਦੀਪ ਸੈਣੀ) : ਹਰਿਆਣਾ ਦੇ ਹਿਸਾਰ ਵਿਚ ਇਕ ਵਿਆਹ ਸਮਾਗਮ ਦੌਰਾਨ ਮੁੰਡੇ ਵਾਲਿਆਂ ਨੇ ਫੇਰਿਆਂ ਤੋਂ 5 ਮਿੰਟ ਪਹਿਲਾਂ ਦਾਜ ਵਿਜ ਲੱਖਾਂ ਰੁਪਏ ਅਤੇ ਗੱਡੀ ਦੀ ਸ਼ਰਤ ਰੱਖ ਦਿੱਤੀ। ਕੁੜੀ ਵਾਲਿਆਂ ਵੱਲੋਂ ਇਸ ਤੋਂ ਇਨਕਾਰ ਕੀਤੇ ਜਾਣ 'ਤੇ ਉੱਥੇ ਸਥਿਤੀ ਤਣਾਅਪੂਰਨ ਹੋ ਗਈ ਅਤੇ ਦੋਹਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਬਾਰਾਤ ਵਿਆਹ ਤੋਂ ਬਿਨਾ ਵਾਪਸ ਪਰਤ ਗਈ।

ਇਹ ਖ਼ਬਰ ਵੀ ਪੜ੍ਹੋ - ਬ੍ਰਿਟੇਨ ਦੇ ਜਰਸੀ ਪ੍ਰਾਇਦੀਪ 'ਚ ਧਮਾਕੇ ਕਾਰਨ 3 ਮੰਜ਼ਿਲਾ ਇਮਾਰਤ ਢਹਿ-ਢੇਰੀ, ਤਿੰਨ ਲੋਕਾਂ ਦੀ ਹੋਈ ਮੌਤ

ਜਾਣਕਾਰੀ ਮੁਤਾਬਕ ਹਿਸਾਰ ਦੇ ਰਿਸ਼ੀ ਨਗਰ ਤੋਂ ਹਾਂਸੀ ਮੰਡੀ ਸੈਨੀਆਨ ਵਿਚ ਵਿਆਹ ਸਮਾਗਮ ਦੌਰਾਨ ਕੁੜੀ ਵਾਲਿਆਂ ਤੇ ਮੁੰਡੇ ਵਾਲਿਆਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੱਲ ਹੱਥੋਪਾਈ ਤਕ ਪਹੁੰਚ ਗਈ। ਇਸ ਦੌਰਾਨ ਪੈਲਸ ਵਿਚ ਇਕ ਦੂਜੇ ਦੇ ਕੁਰਸੀਆਂ ਮੇਜ਼ ਵੀ ਮਾਰੇ ਗਏ ਅਤੇ ਭੰਨਤੋੜ ਵੀ ਕੀਤੀ ਗਈ। ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਦੇ ਪਰਿਵਾਰ ਵੱਲੋਂ ਦਾਜ ਮੰਗਿਆ ਗਿਆ ਅਤੇ ਮੰਗ ਪੂਰੀ ਨਾ ਹੋਣ 'ਤੇ ਲੜਾਈ ਝਗੜਾ ਕੀਤਾ। ਉੱਧਰ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਬਾਰਾਤ ਨੂੰ ਪਹੁੰਚਣ ਵਿਚ ਦੇਰੀ ਹੋ ਗਈ ਜਿਸ ਕਾਰਨ ਕੁੜੀ ਵਾਲਿਆਂ ਵੱਲੋਂ ਲੜਾਈ ਝਗੜਾ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਕੁੜੀ ਬਾਰੇ ਅਸ਼ਲੀਲ ਟਿੱਪਣੀ ਕਰਨ 'ਤੇ 'ਕੰਗਾਰੂ ਅਦਾਲਤ' ਨੇ ਕਢਵਾਈਆਂ ਬੈਠਕਾਂ, ਮੁੰਡੇ ਦੀ ਹਾਲਤ ਗੰਭੀਰ

PunjabKesari

ਇਸ ਸਬੰਧੀ ਗੱਲਬਾਤ ਕਰਦਿਆਂ ਲਾੜੀ ਦੀ ਮਾਂ ਊਸ਼ਾ ਨੇ ਦੱਸਿਆ ਕਿ ਮੁੰਡੇ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਛੋਟੀਆਂ-ਮੋਟੀਆਂ ਮੰਗਾਂ ਕੀਤੀਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰਾ ਵੀ ਕਰ ਦਿੱਤਾ। ਪਰ ਫੇਰਿਆਂ ਤੋਂ 5 ਮਿੰਟ ਪਹਿਲਾਂ ਮੁੰਡੇ ਵਾਲਿਆਂ ਨੇ 5 ਲੱਖ ਰੁਪਏ ਅਤੇ ਗੱਡੀ ਦੀ ਮੰਗ ਕਰ ਦਿੱਤੀ ਅਤੇ ਇਹ ਮਿਲਣ ਤੋਂ ਬਾਅਦ ਹੀ ਫੇਰੇ ਕਰਵਾਉਣ ਦੀ ਗੱਲ ਕਹੀ। ਜਦ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਮੁੰਡੇ ਵਾਲਿਆਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੁੰਡੇ ਵਾਲਿਆਂ ਨੇ ਉੱਥੇ ਭੰਨਤੋੜ ਅਤੇ ਮਾਰਕੁੱਟ ਵੀ ਕੀਤੀ।

ਇਹ ਖ਼ਬਰ ਵੀ ਪੜ੍ਹੋ - WhatsApp ਗਰੁੱਪ 'ਚ ਕੁੜੀ ਦਾ ਨੰਬਰ ਸ਼ੇਅਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਪੁਲਸ ਨੇ ਕੀਤਾ ਗ੍ਰਿਫ਼ਤਾਰ

ਦੂਜੇ ਪਾਸੇ ਮੁੰਡੇ ਦੇ ਪਿਤਾ ਮਨੀਰਾਮ ਨੇ ਦੱਸਿਆ ਕਿ ਰਸਤੇ ਵਿਚ ਨੱਚਣ ਕਾਰਨ ਬਾਰਾਤ ਨੂੰ ਗੇਟ 'ਤੇ ਪਹੁੰਚਣ ਵਿਚ ਥੋੜੀ ਦੇਰ ਲੱਗ ਗਈ। ਇਸ ਗੱਲ ਨੂੰ ਕੁੜੀ ਵਾਲਿਆਂ ਨੇ ਬਹਿਸਬਾਜ਼ੀ ਹੋਈ ਸੀ। ਇਸ ਕਾਰਨ ਕੁੜੀ ਵਾਲਿਆਂ ਨੇ ਪਿੰਡ ਪੁੱਠੀ ਮੰਗਲ ਤੋਂ ਕੁੱਝ ਲੋਕਾਂ ਨੂੰ ਬੁਲਾ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਹਮਲੇ 'ਚ ਕਈ ਬਾਰਾਤੀਆਂ ਨੂੰ ਸੱਟਾਂ ਲੱਗੀਆਂ ਹਨ ਜਿਨ੍ਹਾਂ ਦਾ ਇਲਾਜ ਹਿਸਾਰ ਦੇ ਹਸਪਤਾਲ ਵਿਚ ਚੱਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫਲਾਈਟ ਰਾਹੀਂ ਭਾਰਤ ਤੋਂ ਦੁਬਈ ਪਹੁੰਚਿਆ ਸੱਪ, ਜਾਣੋ ਫਿਰ ਕੀ ਹੋਇਆ

ਉਕਤ ਮਾਮਲੇ ਬਾਰੇ ਥਾਣਾ ਮੁਖੀ ਕ੍ਰਿਸ਼ਨ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੁੰਡੇ ਵਾਲਿਆਂ ਨੇ ਦਾਜ ਮੰਗਿਆ ਹੈ ਤੇ ਦਾਜ ਨਾ ਮਿਲਣ ਕਾਰਨ ਮਾਰਕੁੱਟ ਕਰਕੇ ਬਾਰਾਤ ਵਾਪਸ ਲੈ ਗਏ ਹਨ। ਸੂਚਨਾ ਦੇ ਅਧਾਰ 'ਤੇ ਪੁਲਸ ਮੌਕੇ 'ਤੇ ਪਹੁੰਚੀ। ਅਜੇ ਤਕ ਪੁਲਸ ਨੂੰ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ। ਸ਼ਿਕਾਇਤ ਮਿਲਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News