ਲਾੜਾ ਪਰਿਵਾਰ ਨੇ ਛਪਵਾਇਆ ਵਿਆਹ ਦਾ ਅਨੋਖਾ ਕਾਰਡ, ਪੜ੍ਹ ਕੇ ਲੋਕ ਹੋਏ ਹੈਰਾਨ

Sunday, Feb 09, 2025 - 01:39 PM (IST)

ਲਾੜਾ ਪਰਿਵਾਰ ਨੇ ਛਪਵਾਇਆ ਵਿਆਹ ਦਾ ਅਨੋਖਾ ਕਾਰਡ, ਪੜ੍ਹ ਕੇ ਲੋਕ ਹੋਏ ਹੈਰਾਨ

ਨੈਸ਼ਨਲ ਡੈਸਕ- ਇੰਟਰਨੈੱਟ 'ਤੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਵਿਆਹਾਂ ਦਾ ਸੀਜ਼ਨ ਵਿਚ ਤਾਂ ਵਾਇਰਲ ਕੰਟੈਂਟ ਵਰਗਾ ਹੜ੍ਹ ਆ ਜਾਂਦਾ ਹੈ। ਵਿਆਹ ਦੇ ਮੌਕੇ ਵਿਆਹਾਂ ਦੇ ਕਾਰਡ ਵੀ ਆਪਣੇ ਆਪ 'ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਲੋਕ ਇਨ੍ਹਾਂ ਨੂੰ ਯਾਦਗਾਰ ਬਣਾਉਣ ਲਈ ਕੁਝ ਨਾ ਕੁਝ ਨਵਾ ਕਰਦੇ ਹਨ। ਇਨ੍ਹਾਂ ਵਿਆਹ ਦੇ ਕਾਰਡਾਂ 'ਤੇ ਲੋਕ ਹਜ਼ਾਰਾਂ ਰੁਪਏ ਖਰਚ ਕਰਦੇ ਹਨ। ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਇਕ ਮੁਸਲਿਮ ਪਰਿਵਾਰ ਦੇ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਹੈ। ਮੁੰਡੇ ਦੇ ਪਰਿਵਾਰ ਨੇ ਇਹ ਵਿਆਹ ਦਾ ਕਾਰਡ ਆਪਣੇ ਮਹਿਮਾਨਾਂ ਨੂੰ ਵੰਡ ਦਿੱਤਾ। ਉਨ੍ਹਾਂ ਨੇ ਇਸ ਵਿਚ ਕੁਝ ਅਜਿਹਾ ਲਿਖਵਾਇਆ ਕਿ ਇਸ ਨੂੰ ਪੜ੍ਹਨ ਤੋਂ ਬਾਅਦ ਮਹਿਮਾਨ ਬਾਰਾਤ ਵਿਚ ਸ਼ਾਮਲ ਹੋਣ ਤੋਂ ਡਰ ਗਏ ਹਨ। ਲੋਕਾਂ ਨੇ ਇਸ 'ਤੇ ਆਪਣੇ-ਆਪਣੇ ਹਿਸਾਬ ਨਾਲ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਚੰਦਰੇ ਵਿਦੇਸ਼ ਨੇ ਖਾ ਲਿਆ ਸੋਹਣਾ ਪੁੱਤ, 35 ਲੱਖ ਕਰਜ਼ ਲੈ ਕੈਨੇਡਾ ਤੋਂ ਮੰਗਵਾਈ ਲਾਸ਼

ਕਿਉਂ ਵਾਇਰਲ ਹੋ ਰਿਹਾ ਕਾਰਡ?

ਦਰਅਸਲ ਫੇਸਬੁੱਕ 'ਤੇ Faiq Ateeq Kidwai ਨਾਂ ਵਾਲੇ ਪੇਜ਼ 'ਤੇ ਇਕ ਵਿਆਹ ਦਾ ਕਾਰਡ ਪੋਸਟ ਕੀਤਾ ਗਿਆ ਹੈ। ਇਹ ਵਿਆਹ 9 ਫਰਵਰੀ 2025 ਭਾਵ ਅੱਜ ਹੋਣਾ ਹੈ। ਇਹ ਵਿਆਹ ਜੈਪੁਰ ਵਿਚ ਹੋ ਰਿਹਾ ਹੈ। ਕਾਰਡ ਵਿਚ ਬਾਕੀ ਸਭ ਕੁਝ ਆਮ ਹੈ, ਪਰ ਲੋਕਾਂ ਦਾ ਧਿਆਨ ਆਮਦ ਦੀ ਉਡੀਕ ਸੰਬੰਧੀ ਹਿੱਸੇ ਵੱਲ ਜਾ ਰਿਹਾ ਹੈ। ਕਾਰਡਾਂ 'ਚ ‘ਦਰਸ਼ਨਾਭਿਲਾਸ਼ੀ’ ਦੇ ਹੇਠਾਂ ਉਨ੍ਹਾਂ ਨੇ ਮਰੇ ਹੋਏ ਮੈਂਬਰਾਂ ਦੇ ਨਾਮ ਲਿਖਵਾਏ ਹਨ। ਇਸ ਤੋਂ ਇਲਾਵਾ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਂ ਵੀ ਲਿਖਵਾਏ ਹੋਏ ਹਨ। 

ਇਹ ਵੀ ਪੜ੍ਹੋ- ਘੋੜੀ ਚੜ੍ਹਿਆ ਲਾੜਾ, ਬਾਰਾਤੀਆਂ ਤੋਂ ਵੱਧ ਪਹੁੰਚ ਗਏ ਪੁਲਸ ਵਾਲੇ ਤੇ ਫਿਰ...

ਕਾਰਡਾਂ 'ਤੇ ਲਿਖੇ ਮਰੇ ਹੋਏ ਲੋਕਾਂ ਦੇ ਨਾਂ

ਪਰ ਇਸ ਵਿਆਹ ਦੇ ਕਾਰਡ ਵਿੱਚ ਦਰਸ਼ਨਾਭਿਲਾਸ਼ੀ ਦੀ ਥਾਂ ਮ੍ਰਿਤਕਾਂ ਦੇ ਨਾਮ ਜੋੜੇ ਗਏ ਹਨ। ਕਾਰਡ ਉੱਤੇ ਲਿਖਿਆ ਹੈ- ਸਵਰਗੀ ਨੂਰੁਲ ਹੱਕ, ਸਵਰਗੀ ਲਾਲੂ ਹੱਕ, ਸਵਰਗੀ ਬਾਬੂ ਹੱਕ, ਸਵਰਗੀ ਏਜਾਜ਼ ਹੱਕ। ਇਸ ਤੋਂ ਬਾਅਦ ਜ਼ਿੰਦਾ ਲੋਕਾਂ ਦੇ ਨਾਮ ਲਿਖੇ ਹਨ। ਇਹ ਵਿਆਹ ਜੈਪੁਰ ਦੇ ਕਰਬਲਾ ਮੈਦਾਨ ਵਿਚ ਹੋਣਾ ਹੈ। ਇਸ ਕਾਰਡ ਵਿਚ 8 ਫਰਵਰੀ ਅਤੇ 9 ਫਰਵਰੀ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹੈ। ਕੁਝ ਹਿੱਸਿਆਂ 'ਤੇ ਚਿੱਟਾ ਰੰਗ ਲਗਾਇਆ ਗਿਆ ਹੈ ਜਿਸ ਕਰਕੇ ਉਹ ਪੜ੍ਹਨਯੋਗ ਨਹੀਂ ਹਨ।

ਇਹ ਵੀ ਪੜ੍ਹੋ- ਪੁੱਤ ਦੇ ਡਿਪੋਰਟ ਹੋਣ 'ਤੇ ਰੋਂਦੇ ਪਿਤਾ ਦੇ ਬੋਲ- ਮੇਰੀ ਤਾਂ ਜ਼ਿੰਦਗੀ ਭਰ ਦੀ ਕਮਾਈ ਹੀ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News