ਲਾੜੇ ਨੇ ਦਾਜ 'ਚ ਮੰਗੀ ਕਰੇਟਾ ਕਾਰ, ਅਧੂਰੀ ਰਹਿ ਗਈ ਡਿਮਾਂਡ ਤਾਂ ਨਹੀਂ ਲੈ ਕੇ ਆਇਆ ਬਾਰਾਤ, ਰੋਂਦੀ ਰਹੀ ਲਾੜੀ

05/05/2024 5:36:02 PM

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਵਿਆਹ ਦੇ ਜੋੜੇ 'ਚ ਤਿਆਰ ਹੋ ਕੇ ਬੈਠੀ ਲਾੜੀ ਲਾੜੇ ਦੀ ਬੇਸਬਰੀ ਨਾਲ ਉਡੀਕ ਕਰਦੀ ਰਹੀ ਪਰ ਸ਼ਾਮ ਹੋਣ 'ਤੇ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ। ਲਾੜੀ ਪੱਖ ਦੇ ਲੋਕ ਸ਼ਾਮ ਤੱਕ ਬਾਰਾਤ ਦੀ ਉਡੀਕ ਕਰਦੇ ਰਹੇ ਪਰ ਰਾਤ ਤੱਕ ਵੀ ਚੌਖਟ 'ਤੇ ਬਾਰਾਤ ਨਹੀਂ ਆਈ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਖੁਸ਼ੀ ਦਾ ਮਾਹੌਲ ਗਮ ਵਿਚ ਬਦਲ ਗਿਆ। ਦਰਅਸਲ ਲਾੜੇ ਨੇ ਦਾਜ ਵਿਚ ਕਰੇਟਾ ਕਾਰ ਦੀ ਮੰਗ ਕੀਤੀ ਸੀ। ਮੰਗ ਪੂਰੀ ਨਾ ਹੋਣ 'ਤੇ ਵਿਆਹ ਤੋਂ ਇਨਕਾਰ ਕਰ ਦਿੱਤਾ। ਪੀੜਤ ਲਾੜੀ ਪੱੜ ਨੇ ਪੁਲਸ ਵਿਚ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ
 
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਮਲਾ ਮੁਜ਼ੱਫ਼ਰਨਗਰ ਦੇ ਥਾਣਾ ਮੰਸੂਰਪੁਰ ਖੇਤਰ ਦੇ ਰਸੂਲਪੁਰ ਦਾ ਹੈ। ਜਿੱਥੇ ਮੁਹੰਮਦ ਯਾਕੂਬ ਦੀ ਧੀ ਦਾ ਵਿਆਹ ਹੋਣਾ ਸੀ। ਚਿਤੌੜਾ ਵਾਸੀ ਅਮੀਰ ਆਲਮ ਨਾਲ ਵਿਆਹ ਹੋਣਾ ਸੀ ਪਰ ਵਿਆਹ ਦੇ ਆਖ਼ਰੀ ਸਮੇਂ ਲਾੜੇ ਅਤੇ ਉਸ ਦੇ ਪਰਿਵਾਰ ਨੇ ਬਾਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਜਦੋਂ ਕੁੜੀ ਵਾਲਿਆਂ ਨੂੰ ਇਸ ਗੱਲ ਦੀ ਖ਼ਬਰ  ਲੱਗੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਏ। ਲੱਖਾਂ ਦਾ ਖਰਚ, ਖਾਣਾ, ਸਜਾਵਟ, ਟੈਂਟ ਸਭ ਧਰੇ-ਧਰਾਏ ਰਹਿ ਗਏ।

ਇਹ ਵੀ ਪੜ੍ਹੋ- ਰੇਲਵੇ ਨੇ 50 ਟਰੇਨਾਂ ਕੀਤੀਆਂ ਰੱਦ, ਦੇਰੀ ਨਾਲ ਚੱਲ ਰਹੀਆਂ ਪੰਜਾਬ 'ਚ ਚੱਲਣ ਵਾਲੀਆਂ ਕਈ ਟਰੇਨਾਂ

ਦੱਸ ਦੇਈਏ ਕਿ ਲਾੜੀ ਪੱਖ ਦਾ ਦੋਸ਼ ਹੈ ਕਿ ਲਾੜੇ ਨੇ ਦਾਜ ਵਿਚ ਕਰੇਟਾ ਕਾਰ ਮੰਗੀ ਸੀ ਪਰ ਉਹ ਵੈਗਨ ਆਰ ਖਰੀਦ ਲਿਆਏ ਸਨ। ਇਸ ਗੱਲ ਤੋਂ ਨਾਰਾਜ਼ ਹੋ ਕੇ ਲਾੜੇ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਵਿਆਹ ਦਾ ਬਾਕੀ ਸਭ ਸਾਮਾਨ ਲਾੜੇ ਦੇ ਘਰ ਭਿਜਵਾ ਦਿੱਤਾ ਗਿਆ ਸੀ ਅਤੇ ਹੁਣ ਬਾਰਾਤ ਆਉਣ ਹੀ ਬਾਕੀ ਸੀ ਪਰ ਆਖ਼ਰੀ ਸਮੇਂ 'ਚ ਲਾੜੇ ਪੱਖ ਨੇ ਬਾਰਾਤ ਲੈ ਕੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ- 12ਵੀਂ ਪਾਸ ਦੀ ਖੁਸ਼ੀ ਨੇ ਪਾ ਦਿੱਤੇ ਸਦਾ ਲਈ ਵਿਛੋੜੇ, ਨਹਿਰ 'ਚ ਡੁੱਬਣ ਨਾਲ ਦੋ ਵਿਦਿਆਰਥੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News