ਗੁਜਰਾਤ 'ਚ ਅਨੋਖਾ ਵਿਆਹ: ਲਾੜੇ ਨੇ ਲਾਈ CAA ਦੀ ਮਹਿੰਦੀ, ਗਾਂ ਨੂੰ ਬਣਾਇਆ ਚੀਫ ਗੈਸਟ

02/04/2020 1:33:28 PM

ਸੂਰਤ—ਅੱਜ ਦੇ ਸਮੇਂ 'ਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵਿਆਹ ਸ਼ਾਨਦਾਰ ਅਤੇ ਯਾਦਗਾਰ ਬਣੇ। ਅਜਿਹਾ ਹੀ ਗੁਜਰਾਤ  'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਲਾੜੇ ਨੇ ਆਪਣਾ ਅਨੋਖਾ ਵਿਆਹ ਰਚਾ ਕੇ ਯਾਦਗਾਰ ਬਣਾਇਆ ਹੈ। ਇੰਨਾ ਹੀ ਨਹੀਂ ਲਾੜੇ ਨੇ ਆਪਣੇ ਵਿਆਹ 'ਚ ਵਿਅਕਤੀ ਦੀ ਥਾਂ ਇਕ ਗਾਂ ਨੂੰ ਚੀਫ ਗੈਸਟ ਬਣਾ ਕੇ ਹੋਰ ਵੀ ਯਾਦਗਾਰੀ ਬਣਾਇਆ ਹੈ।

PunjabKesari

ਦਰਅਸਲ ਸੂਰਤ ਦੇ ਰਹਿਣ ਵਾਲੇ ਲਾੜੀ ਦੇ ਘਰਵਾਲੇ ਬਾਰਾਤ ਆਉਣ ਇੰਤਜ਼ਾਰ ਕਰ ਰਹੇ ਸੀ, ਜਦੋਂ ਲਾੜਾ ਬਾਰਾਤ ਲੈ ਕੇ ਪਹੁੰਚਿਆ ਤਾਂ ਅੱਗੇ ਇੱਕ ਸਜੀ-ਧੱਜੀ ਗਾਂ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਲਾੜੇ ਨੇ ਗਾਂ ਨੂੰ ਆਪਣਾ ਚੀਫ ਗੈਸਟ ਬਣਾਇਆ ਸੀ। ਇਸ ਤੋਂ ਇਲਾਵਾ ਲਾੜੇ ਨੇ ਹੱਥਾਂ 'ਤੇ ਜਿਹੜੀ ਮਹਿੰਦੀ ਲਾਈ ਸੀ, ਉਹ ਵੀ ਖਾਸ ਸੀ। ਧਿਆਨ ਨਾਲ ਦੇਖਦੇ ਹੋਏ ਪਤਾ ਲੱਗ ਰਿਹਾ ਸੀ ਕਿ ਉਹ ਮਹਿੰਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਦਾ ਸਮਰਥਨ ਕਰ ਰਹੀ ਸੀ।

PunjabKesari

ਸੂਰਤ ਦੇ ਰੋਹਿਤ ਅਤੇ ਅਭਿਲਾਸ਼ਾ ਦਾ ਵਿਆਹ ਪੂਰੇ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਦੇ ਵਿਆਹ 'ਚ ਹਿੰਦੂ ਪਰੰਪਰਾ ਅਤੇ ਸੰਸਕ੍ਰਿਤੀ ਨੂੰ ਬਣਾਈ ਰੱਖਣ ਲਈ ਵੈਦਿਕ ਪਰੰਪਰਾਵਾਂ ਦਾ ਪਾਲਣ ਕੀਤਾ ਗਿਆ। 130 ਬ੍ਰਾਹਮਣਾਂ ਨੇ ਇਨ੍ਹਾਂ ਦੇ ਵਿਆਹ 'ਚ ਮੰਤਰ ਉਚਾਰਨ ਕੀਤਾ। ਲਾੜੇ ਰੋਹਿਤ ਨੇ ਦੱਸਿਆ ਕਿ ਸੀ.ਏ.ਏ ਨੂੰ ਲੈ ਕੇ ਭਰਮ ਪੈਦਾ ਕੀਤੇ ਜਾ ਰਹੇ ਹਨ। ਇਸ ਲਈ ਮੈਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਥੇ ਮਹਿੰਦੀ ਲਗਵਾਈ ਹੈ। ਰੋਹਿਤ ਅਤੇ ਅਭਿਲਾਸ਼ਾ ਦੇ ਵਿਆਹ 'ਚ ਵਾਤਾਵਰਣ ਦਾ ਵੀ ਖਿਆਲ ਰੱਖਿਆ ਗਿਆ ਸੀ। ਇੱਥੋਂ ਮਿੱਟੀ ਦੇ ਬਰਤਨਾਂ 'ਚ ਲੋਕਾਂ ਨੂੰ ਪਾਣੀ ਅਤੇ ਖਾਣਾ ਭਰੋਸਿਆ ਗਿਆ। ਰੋਹਿਤ ਅਤੇ ਅਭਿਲਾਸ਼ਾ ਦੇ ਵਿਆਹ 'ਚ ਨਾ ਤਾਂ ਕੋਈ ਪੱਛਮੀ ਸੰਗੀਤ ਵੱਜਿਆ, ਨਾ ਹੀ ਡੀ.ਜੇ। ਵਿਆਹ 'ਚ ਸੰਸਕ੍ਰਿਤੀ ਅਤੇ ਰੂਹਾਨੀ ਗਾਣੇ ਵਜਾਏ ਗਏ। ਇਸ ਦੇ ਨਾਲ ਹੀ ਵਿਆਹ ਦਾ ਕਾਰਡ ਵੀ ਸੰਸਕ੍ਰਿਤੀ ਭਾਸ਼ਾ 'ਚ ਪ੍ਰਕਾਸ਼ਿਤ ਕਰਵਾਇਆ ਗਿਆ ਸੀ।

PunjabKesari


Iqbalkaur

Content Editor

Related News