ਚਾਈਂ-ਚਾਈਂ ਵਿਆਹ ਕੇ ਲਿਆਇਆ ਲਾੜੀ, ਉੱਤੋਂ ਆ ਗਈਆਂ ਲਾੜੇ ਦੀਆਂ ''ਸਹੇਲੀਆਂ'', ਫ਼ਿਰ ਜੋ ਹੋਇਆ...

Tuesday, Jun 03, 2025 - 05:54 PM (IST)

ਚਾਈਂ-ਚਾਈਂ ਵਿਆਹ ਕੇ ਲਿਆਇਆ ਲਾੜੀ, ਉੱਤੋਂ ਆ ਗਈਆਂ ਲਾੜੇ ਦੀਆਂ ''ਸਹੇਲੀਆਂ'', ਫ਼ਿਰ ਜੋ ਹੋਇਆ...

ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਵ-ਵਿਆਹੀ ਲਾੜੀ ਦੇ ਸਹੁਰੇ ਪਹੁੰਚਦੇ ਹੀ ਤਮਾਸ਼ਾ ਸ਼ੁਰੂ ਹੋ ਗਿਆ। ਇੱਥੇ ਤਿੰਨ ਕੁੜੀਆਂ ਆਟੋ 'ਚ ਸਵਾਰ ਹੋ ਕੇ ਆਈਆਂ ਅਤੇ ਲਾੜੇ ਨੂੰ ਆਪਣਾ ਪ੍ਰੇਮੀ ਦੱਸਣ ਲੱਗੀਆਂ। ਨਾਲ ਹੀ ਕਾਫ਼ੀ ਹੰਗਾਮਾ ਵੀ ਕੀਤਾ। ਰੌਲਾ ਸੁਣਦੇ ਹੀ ਪਿੰਡ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਪੂਰੇ ਤਮਾਸ਼ੇ ਦਰਮਿਆਨ ਇਸ ਮਾਮਲੇ ਦੀ ਜਾਣਕਾਰੀ ਕਿਸੇ ਨੇ ਪੁਲਸ ਨੂੰ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਤਿੰਨੋਂ ਕੁੜੀਆਂ ਨੂੰ ਥਾਣੇ ਲੈ ਗਈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰ ਨੇ 386 ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਪੂਰਾ ਮਾਮਲਾ ਜ਼ਿਲ੍ਹੇ ਦੇ ਬਿਨਾਵਰ ਖੇਤਰ ਦੇ ਇਕ ਪਿੰਡ ਦਾ ਹੈ। ਕੁੜੀਆਂ ਦਾ ਰੌਲਾ ਸੁਣ ਕੇ ਮੌਕੇ 'ਤੇ ਭੀੜ ਇਕੱਠੀ ਹੋ ਗਈ। ਮਾਮਲਾ ਕੁਝ ਹੀ ਦੇਰ 'ਚ ਪੂਰੇ ਪਿੰਡ 'ਚ ਚਰਚਾ ਦਾ ਵਿਸ਼ਾ ਬਣ ਗਿਆ। ਕੁੜੀਆਂ ਵਲੋਂ ਕੀਤੇ ਗਏ ਹੰਗਾਮੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਤਿੰਨੋਂ ਕੁੜੀਆਂ ਨੂੰ ਥਾਣੇ ਲੈ ਆਈ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਪੁਲਸ ਨੇ ਕੁੜੀਆਂ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਪਿੰਡ ਤੋਂ ਇਕ ਬਾਰਾਤ ਬਰੇਲੀ ਦੇ ਇਕ ਪਿੰਡ 'ਚ ਗਈ ਸੀ। ਸੋਮਵਾਰ ਦੁਪਹਿਰ 12 ਵਜੇ ਲਾੜੀ ਸਹੁਰੇ ਪਹੁੰਚੀ। ਪਰਿਵਾਰ ਅਤੇ ਪਿੰਡ ਦੀਆਂ ਔਰਤਾਂ ਲਾੜੀ ਦਾ ਸਵਾਗਤ ਕਰ ਰਹੀ ਰਹੇ ਸਨ ਕਿ ਉਦੋਂ ਤਿੰਨ ਕੁੜੀਆਂ ਆਟੋ 'ਚ ਬੈਠ ਕੇ ਆਈਆਂ ਅਤੇ ਲਾੜੇ ਨੂੰ ਆਪਣਾ ਪ੍ਰੇਮੀ ਦੱਸਦੇ ਹੋਏ ਹੰਗਾਮਾ ਕਰਨ ਲੱਗੀਆਂ। ਪੁਲਸ ਨੇ ਇਸ ਮਾਮਲੇ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News