ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਏ ਲੁਟੇਰੇ

Saturday, Oct 10, 2026 - 06:23 PM (IST)

ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਏ ਲੁਟੇਰੇ

ਧਾਰੀਵਾਲ (ਖੋਸਲਾ, ਬਲਬੀਰ)- ਸ਼ਹਿਰ ਧਾਰੀਵਾਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਕਾਰਨ ਸਥਾਨਕ ਨਿਵਾਸੀਆਂ ਵਿੱਚ ਅੰਦਰ ਡਰ ਅਤੇ ਰੋਸ ਦਾ ਮਾਹੌਲ ਹੈ। ਤਾਜ਼ਾ ਮਾਮਲੇ ਵਿੱਚ ਬੇਖੌਫ਼ ਅਣਪਛਾਤੇ ਲੁਟੇਰਿਆਂ ਵੱਲੋਂ ਇੱਕ ਔਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ-ਪੰਜਾਬ 'ਚ 13 ਅਕਤੂਬਰ ਤੱਕ ਮੀਂਹ ਦਾ ਅਲਰਟ, ਹਨ੍ਹੇਰੀ-ਤੂਫਾਨ ਦੀ ਵੀ ਸੰਭਾਵਨਾ

ਪੀੜਤ ਰਾਜ ਰਾਣੀ ਪਤਨੀ ਲੇਟ ਰਾਮਦਾਸ ਵਾਸੀ ਕ੍ਰਿਸ਼ਨਾ ਗਲੀ ਨੰਬਰ 1 ਨੇ ਦੱਸਿਆ ਕਿ ਉਹ ਆਪਣੇ ਘਰ ਤੋਂ ਨਜ਼ਦੀਕ ਹੀ ਪੰਡਿਤ ਰਾਮ ਸ਼ਰਨ ਦਾਸ ਪਾਰਕ ਦੇ ਨਜਦੀਕ ਦਵਾਈ ਤੇ ਕੁਝ ਘਰੇਲੂ ਸਾਮਾਨ ਲੈ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਪਹਿਲਾਂ ਹੀ ਪਾਰਕ ਦੇ ਇਰਦ ਗਿਰਦ ਘੁੰਮ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਨੇ ਪਿੱਛੋਂ ਦੀ ਆ ਕੇ ਗਲੀ ’ਚ ਵੜਦੇ ਸਾਰ ਹੀ ਉਸਦੀਆਂ ਵਾਲੀਆਂ ਖੋਹ ਲਈਆਂ ਤੇ ਕੁਝ ਹੀ ਦੂਰੀ ਤੇ ਖੜੇ ਦੂਸਰੇ ਮੋਟਰਸਾਈਕਲ ਸਵਾਰ ਦੇ ਨਾਲ ਬੈਠ ਕੇ ਦੋਨੋਂ ਲੁਟੇਰੇ ਬਿਜਲੀ ਘਰ ਵਾਲੀ ਗਲੀ ਰਾਹੀ ਫਰਾਰ ਹੋ ਗਏ। 

ਇਹ ਵੀ ਪੜ੍ਹੋ-ਤਰਨਤਾਰਨ; ਇਟਲੀ ਭੇਜਣ ਦੇ ਨਾਂ 'ਤੇ ਅਰਮਾਨੀਆ ਭੇਜੀ ਕੁੜੀ ਦੀ ਮੌਤ, ਫਿਰ ਪਿਓ ਨੇ ਵੀ ਕਰ ਲਈ ਖੁਦਕੁਸ਼ੀ

ਪੀੜਤ ਔਰਤ ਨੇ ਇਸ ਘਟਨਾਂ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਧਾਰੀਵਾਲ ਵਿੱਚ ਦਿਨ-ਦਿਹਾੜੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਔਰਤਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਅਸੁਰੱਖਿਅਤ ਹੋ ਗਿਆ ਹੈ। ਇਲਾਕਾ ਨਿਵਾਸੀਆਂ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਗਸ਼ਤ ਵਧਾਈ ਜਾਵੇ।

ਇਹ ਵੀ ਪੜ੍ਹੋ-ਪੰਜਾਬ: ਸਿਹਤ ਵਿਭਾਗ ਦਾ ਵੱਡਾ ਫੈਸਲਾ, ਅੰਮ੍ਰਿਤਸਰ 'ਚ ਇਨ੍ਹਾਂ ਮਰੀਜ਼ਾਂ ਲਈ ਸੋਮਵਾਰ ਤੋਂ ਖੁੱਲ੍ਹਣਗੇ ਸਪੈਸ਼ਲ ਕਲੀਨਿਕ


author

Shivani Bassan

Content Editor

Related News