ਸੁਹਾਗਰਾਤ ''ਤੇ ਬਲਬ ਲੈਣ ਗਿਆ ਲਾੜਾ ਹੋਇਆ ''ਲਾਪਤਾ'', 4 ਦਿਨਾਂ ਬਾਅਦ...

Tuesday, Dec 02, 2025 - 04:43 PM (IST)

ਸੁਹਾਗਰਾਤ ''ਤੇ ਬਲਬ ਲੈਣ ਗਿਆ ਲਾੜਾ ਹੋਇਆ ''ਲਾਪਤਾ'', 4 ਦਿਨਾਂ ਬਾਅਦ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਸਰਧਨਾ ਖੇਤਰ 'ਚ ਵਿਆਹ ਦੀ ਪਹਿਲੀ ਰਾਤ ਹੀ ਮਾਨਸਿਕ ਤਣਾਅ ਕਾਰਨ ਘਰੋਂ ਨਿਕਲੇ ਇਕ ਲਾੜੇ ਨੂੰ ਪੁਲਸ ਨੇ 4 ਦਿਨਾਂ ਬਾਅਦ ਹਰਿਦੁਆਰ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਸਰਧਨਾ ਥਾਣਾ ਖੇਤਰ ਦੇ ਊਂਚਾਪੁਰ ਦਾ 26 ਸਾਲਾ ਮੋਹਸਿਨ ਉਰਫ਼ ਮੋਨੂੰ 27 ਨਵੰਬਰ ਦੀ ਰਾਤ ਸੁਹਾਗਰਾਤ ਤੋਂ ਪਹਿਲਾਂ ਬਲਬ ਲੈਣ ਦਾ ਬਹਾਨਾ ਬਣਾ ਕੇ ਘਰੋਂ ਨਿਕਲਿਆ ਸੀ ਪਰ ਨਹੀਂ ਪਰਤਿਆ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਅਨੁਸਾਰ, ਸੀਸੀਟੀਵੀ ਫੁਟੇਜ 'ਚ ਉਹ ਰਾਤ ਨੂੰ ਗੰਗਨਹਿਰ ਕੋਲ ਘੁੰਮਦਾ ਦਿਖਾਈ ਦਿੱਤਾ ਸੀ, ਜਿਸ ਤੋਂ ਬਾਅਦ ਡਰ ਸੀ ਕਿ ਉਸ ਨੇ ਕੋਈ ਆਤਮਘਾਤੀ ਕਦਮ ਨਾ ਚੁੱਕ ਲਿਆ ਹੋਵੇ। ਹਾਲਾਂਕਿ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। 

ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ

ਸੂਤਰਾਂ ਅਨੁਸਾਰ ਸੋਮਵਾਰ ਨੂੰ ਇਕ ਦਸੰਬਰ ਦੀ ਸਵੇਰ ਮੋਹਸਿਨ ਨੇ ਹਰਿਦੁਆਰ 'ਚ ਇਕ ਰਾਹਗੀਰ ਦੇ ਫੋਨ ਤੋਂ ਆਪਣੇ ਪਿਤਾ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਉੱਥੇ ਹੈ ਅਤੇ ਘਰ ਆਉਣਾ ਚਾਹੁੰਦਾ ਹੈ। ਸੂਚਨਾ ਮਿਲਦੇ ਹੀ ਮੇਰਠ ਪੁਲਸ, ਮੋਹਸਿਨ ਦੇ ਪਿਤਾ ਤੇ ਪਰਿਵਾਰ ਨਾਲ ਹਰਿਦੁਆਰ ਪਹੁੰਚੀ ਅਤੇ ਉਸ ਨੂੰ ਆਪਣੇ ਨਾਲ ਲੈ ਆਏ। ਸੂਤਰਾਂ ਅਨੁਸਾਰ ਪੁੱਛ-ਗਿੱਛ 'ਚ ਮੋਹਸਿਨ ਨੇ ਪੁਲਸ ਨੂੰ ਦੱਸਿਆ ਕਿ ਉਹ ਸੁਹਾਗਰਾਤ ਨੂੰ ਲੈ ਕੇ ਘਬਰਾਹਟ ਅਤੇ ਮਾਨਸਿਕ ਦਬਾਅ 'ਚ ਸੀ, ਇਸ ਲਈ ਉਹ ਘਰੋਂ ਨਿਕਲ ਗਿਆ ਅਤੇ ਬੱਸ 'ਤੇ ਹਰਿਦੁਆਰ ਪਹੁੰਚ ਗਿਆ, ਜਿੱਥੇ ਰੇਲਵੇ ਸਟੇਸ਼ਨ ਦੇ ਨੇੜੇ-ਤੇੜੇ ਉਸ ਨੇ ਤਿੰਨ ਰਾਤਾਂ ਬਿਤਾਈਆਂ। ਸਰਧਨਾ ਦੇ ਥਾਣਾ ਇੰਚਾਰਜ ਦਿਨੇਸ਼ ਪ੍ਰਤਾਪ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਦਰਅਸਲ ਘਟਨਾ ਦੇ ਦਿਨ ਮੋਹਸਿਨ ਨੇ ਦੋਸਤਾਂ ਦੇ ਕਹਿਣ 'ਤੇ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸ ਨੂੰ ਬੇਚੈਨੀ ਹੋਣ ਲੱਗੀ। ਪੁਲਸ ਖੇਤਰ ਅਧਿਕਾਰੀ ਆਸ਼ੂਤੋਸ਼ ਨੇ ਦੱਸਿਆ ਕਿ ਮੋਹਸਿਨ ਨੂੰ ਸਹੀ ਸਲਾਮਤ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਹਰ ਕਿਸੇ ਲਈ ਸ਼ੁੱਭ ਨਹੀਂ ਹੁੰਦੀ ਚਾਂਦੀ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਨੂੰ Ignore ਕਰਨੀ ਚਾਹੀਦੀ ਹੈ ਚਾਂਦੀ


author

DIsha

Content Editor

Related News