ਕਾਲਾਕੋਟ ’ਚ ਸਾਂਝੇ ਆਪ੍ਰੇਸ਼ਨ ਦੌਰਾਨ ਗ੍ਰਨੇਡ ਬਰਾਮਦ
Thursday, Oct 16, 2025 - 12:37 AM (IST)

ਰਾਜੌਰੀ- ਰਾਜੌਰੀ ਜ਼ਿਲੇ ਦੇ ਕਾਲਾਕੋਟ ਖੇਤਰ ’ਚ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਸੁਰੱਖਿਆ ਫੋਰਸਾਂ ਨੇ ਜੰਗਲ ’ਚੋਂ ਇਕ ਪੁਰਾਣਾ ਗ੍ਰਨੇਡ ਬਰਾਮਦ ਕੀਤਾ। ਰਿਪੋਰਟਾਂ ਅਨੁਸਾਰ ਫੌਜ ਤੇ ਪੁਲਸ ਦੀ ਇਕ ਸਾਂਝੀ ਟੀਮ ਨੇ ਇਲਾਕੇ ’ਚ ਤਲਾਸ਼ੀਆਂ ਦੀ ਮੁਹਿੰਮ ਚਲਾਈ।
ਇਸ ਆਪ੍ਰੇਸ਼ਨ ਦੌਰਾਨ ਜਵਾਨਾਂ ਨੇ ਜੰਗਲ ’ਚ ਇਕ ਸ਼ੱਕੀ ਵਸਤੂ ਵੇਖੀ ਜੋ ਬਾਅਦ ’ਚ ਇਕ ਗ੍ਰਨੇਡ ਨਿਕਲੀ। ਸੁਰੱਖਿਆ ਫੋਰਸਾਂ ਨੇ ਚੌਕਸੀ ਨਾਲ ਕੰਮ ਕਰਦੇ ਹੋਏ ਗ੍ਰਨੇਡ ਨੂੰ ਸੁਰੱਖਿਅਤ ਢੰਗ ਨਾਲ ਕਬਜ਼ੇ ’ਚ ਲੈ ਲਿਆ।
ਧਰਮਸ਼ਾਲ ਪੁਲਸ ਚੌਕੀ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।