ਗ੍ਰੇਟਰ ਨੋਇਡਾ : ਮਲਬੇ ''ਚੋਂ ਇਕ ਹੋਰ ਲਾਸ਼ ਬਰਾਮਦ, ਮਰਨ ਵਾਲਿਆਂ ਦੀ ਗਿਣਤੀ 6 ਹੋਈ
Wednesday, Jul 18, 2018 - 10:21 PM (IST)
ਗ੍ਰੇਟਰ ਨੋਇਡਾ— ਗ੍ਰੇਟਰ ਨੋਇਡਾ ਵੈਸਟ ਦੇ ਸ਼ਾਹਬੇਰੀ 'ਚ ਮੰਗਲਵਾਰ ਦੇਰ ਰਾਤ 4 ਮੰਜ਼ਿਲਾ ਤੇ 6 ਮੰਜ਼ਿਲਾ ਇਮਾਰਤਾਂ ਦੇ ਢਹਿ-ਢੇਰੀ ਹੋ ਗਈ। 4 ਮੰਜ਼ਿਲਾ ਇਮਾਰਤ 'ਚ ਕਈ ਲੋਕ ਰਹਿ ਰਹੇ ਸਨ ਜਦਕਿ ਨਿਰਮਾਣ ਅਧੀਨ ਇਮਾਰਤ 'ਚ ਕਈ ਮਜ਼ਦੂਰ ਮੌਜੂਦ ਸਨ।ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 6 ਹੋ ਚੁੱਕੀ ਹੈ। ਇਸ ਹਾਦਸੇ 'ਚ 24 ਲੋਕਾਂ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਜਿਨ੍ਹਾਂ 'ਚੋਂ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਹਾਦਸੇ 'ਚ ਗ੍ਰੇਟਰ ਨੋਇਡਾ ਅਥਾਰਟੀ ਦੇ ਪ੍ਰੋਜੈਕਟ ਮੈਨਜਰ ਸਮੇਤ ਕਈਆਂ ਅਫਸਰਾਂ ਨੂੰ ਮੁਅਤਲ ਕਰ ਦਿੱਤਾ ਹੈ। ਇਮਾਰਤ ਦੇ ਡਿੱਗਣ ਦੇ ਮਾਮਲੇ ਦੀ ਜਾਂਚ ਹੁਣ ਮੇਰਠ ਦੇ ਕਮਿਸ਼ਨਰ ਕਰਨਗੇ। ਯੋਗੀ ਸਰਕਾਰ ਵਲੋਂ ਹਾਦਸੇ 'ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜੇ ਵਜੋਂ ਦਿੱਤਾ ਜਾਵੇਗਾ। ਦੋਵਾਂ ਇਮਾਰਤਾਂ 'ਚ 50 ਤੋਂ ਜ਼ਿਆਦਾ ਦੇ ਦੱਬੇ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਪੁਲਸ ਤੇ ਪ੍ਰਸ਼ਾਸਨ ਦੀ ਟੀਮ ਰਾਹਤ ਤੇ ਬਚਾਅ ਕਾਰਜ ਦੇ ਲਈ ਮੌਕੇ 'ਤੇ ਪਹੁੰਚ ਗਈ ਸੀ।

ਦੱਸਣਯੋਗ ਹੈ ਕਿ ਸ਼ਾਹਬੇਰੀ ਦੀ ਜ਼ਮੀਨ ਨੂੰ ਗ੍ਰੇਟਰ ਨੋਇਡਾ ਅਥਾਰਟੀ ਨੇ ਆਪਣੇ ਅਧੀਨ ਕਰ ਲਿਆ ਸੀ। ਇਸ ਦੇ ਵਿਰੋਧ 'ਚ ਪੇਂਡੂ ਕੋਰਟ ਪਹੁੰਚ ਗਏ ਸਨ। ਸੁਪਰੀਮ ਕੋਰਟ 'ਚ ਸੁਣਵਾਈ ਤੋਂ ਬਾਅਦ ਸ਼ਾਹਬੇਰੀ ਜ਼ਮੀਨ ਦੀ ਐਕਵਾਇਰ ਰੱਦ ਕਰ ਦਿੱਤੀ ਗਈ ਸੀ। ਇਸ ਦੇ ਚੱਲਦੇ ਬਿਲਡਰਾਂ ਨੂੰ ਆਪਣੇ ਪ੍ਰੋਜੈਕਟ ਸਿਫਟ ਕਰਨੇ ਪਏ ਸਨ। ਗ੍ਰੇਟਰ ਨੋਇਡਾ ਐਥਾਰਟੀ ਨੇ ਇਸ ਏਰੀਆ 'ਚ ਨਿਰਮਾਣ ਕਾਰਜ 'ਤੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਇਥੇ ਵੱਡੀ ਗਿਣਤੀ 'ਚ ਗੈਰ-ਕਾਨੂੰਨੀ ਨਿਰਮਾਣ ਹੋ ਰਿਹਾ ਹੈ। ਇਥੇ ਕਿਸਾਨਾਂ ਤੋਂ ਜ਼ਮੀਨ ਲੈ ਕੇ ਕਈ ਮੰਜ਼ਿਲਾਂ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ। ਇਥੇ ਫਲੈਟ ਬਣਾ ਕੇ ਲੋਕਾਂ ਨੂੰ ਵੇਚੇ ਜਾ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਸੇ ਜ਼ਮੀਨ 'ਤੇ ਕਾਲੋਨਾਈਜ਼ਰ ਨੇ ਗੈਰ-ਕਾਨੂੰਨੀ ਬਿਲਡਿੰਗ ਦਾ ਨਿਰਮਾਣ ਕੀਤਾ ਸੀ। ਇਸ 'ਚ ਸੇਫਟੀ ਨਿਯਮਾਂ ਦਾ ਧਿਆਨ ਨਹੀਂ ਰੱਖਿਆ ਗਿਆ। ਇਸੇ ਦੇ ਚੱਲਦੇ ਬਿਲਡਿੰਗ ਮੰਗਲਵਾਰ ਦੇਰ ਰਾਤ ਢਹਿ-ਢੇਰੀ ਹੋ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਭਾਜੜ ਮਚ ਗਈ। ਇਹ ਵੀ ਦੱਸਿਆ ਗਿਆ ਹੈ ਕਿ ਮਲਬੇ ਹੇਠ ਕਈ ਲੋਕ ਦੱਬੇ ਹੋਏ ਹਨ। ਕਈ ਲੋਕਾਂ ਦੀ ਮੌਤ ਦਾ ਵੀ ਖਦਸ਼ਾ ਜ਼ਾਹਿਰ ਕੀਤਾ ਗਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਕਿਸੇ ਦੀ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ 'ਚ ਪਹੁੰਚਾਇਆ ਜਾ ਰਿਹਾ ਹੈ।
