ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ, ਰੇਲਵੇ ਨੇ ਦਿੱਤਾ ਸਪੈਸ਼ਲ ਤੋਹਫ਼ਾ
Tuesday, Dec 19, 2023 - 08:18 PM (IST)
ਜੈਤੋ, (ਪਰਾਸ਼ਰ)- ਯਾਤਰੀਆਂ ਦੀ ਸਹੂਲਤ ਅਤੇ ਵਾਧੂ ਭੀੜ ਨੂੰ ਘੱਟ ਕਰਨ ਲਈ ਰੇਲਵੇ ਵਿਭਾਗ ਨੇ ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਹੇਠ ਲਿਖੇ ਅਨੁਸਾਰ ਸਪੈਸ਼ਲ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਰੇਲਗੱਡੀ ਨੰਬਰ 04085/04086 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ ਟਰੇਨ (04 ਫੇਰੇ)। 04085 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਟਰੇਨ ਨਵੀਂ ਦਿੱਲੀ ਤੋਂ 22.12.2023 ਅਤੇ 29.12.2023 ਨੂੰ ਰਾਤ 11.30 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ।
ਇਹ ਵੀ ਪੜ੍ਹੋ- ਮਾਤਾ ਵੈਸ਼ਣੋ ਦੇਵੀ ਭਵਨ 'ਚ ਹੋਈ ਸੀਜ਼ਨ ਦੀ ਪਹਿਲੀ ਬਰਫਬਾਰੀ, ਝੂਮ ਉੱਠੇ ਸ਼ਰਧਾਲੂ (ਵੀਡੀਓ)
ਵਾਪਸੀ ਦਿਸ਼ਾ ’ਚ, 04086 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ ਰੇਲਗੱਡੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ 24.12.2023 ਅਤੇ 31.12.2023 ਨੂੰ ਸ਼ਾਮ 06.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 06.25 ਵਜੇ ਨਵੀਂ ਦਿੱਲੀ ਪਹੁੰਚੇਗੀ।
ਏਅਰ ਕੰਡੀਸ਼ਨਡ, ਸਲੀਪਰ ਅਤੇ ਜਨਰਲ ਕਲਾਸ ਕੋਚਾਂ ਵਾਲੀ ਇਹ ਸਪੈਸ਼ਲ ਰੇਲਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨਾਂ (ਊਧਮਪੁਰ) ’ਤੇ ਦੋਵਾਂ ਦਿਸ਼ਾਵਾਂ 'ਚ ਰੁਕੇਗੀ।
ਇਹ ਵੀ ਪੜ੍ਹੋ- ਘਰ 'ਚ ਲੱਗੇ ਵਾਈ-ਫਾਈ ਦੇ ਸਿਗਨਲ ਨਹੀਂ ਕਰੇਗਾ ਪਰੇਸ਼ਾਨ, ਬਸ ਕਰਨਾ ਹੋਵੇਗਾ ਇਹ ਕੰਮ
04071/04072 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵਿਸ਼ੇਸ਼ ਰੇਲਗੱਡੀ (04 ਫੇਰੇ)। 04071 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਪੈਸ਼ਲ ਟਰੇਨ ਨਵੀਂ ਦਿੱਲੀ ਤੋਂ 23.12.2023 ਅਤੇ 30.12.2023 ਨੂੰ ਰਾਤ 11.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11.25 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਪਹੁੰਚੇਗੀ। ਵਾਪਸੀ ਦਿਸ਼ਾ ’ਚ 04072 ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਵਿਸ਼ੇਸ਼ ਰੇਲਗੱਡੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ 25.12.2023 ਅਤੇ 01.01.2024 ਨੂੰ ਸ਼ਾਮ 06.30 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 06.25 ਵਜੇ ਨਵੀਂ ਦਿੱਲੀ ਪਹੁੰਚੇਗੀ।
ਏਅਰ ਕੰਡੀਸ਼ਨਡ ਕਲਾਸ ਕੋਚਾਂ ਵਾਲੀ ਇਹ ਵਿਸ਼ੇਸ਼ ਰੇਲ ਗੱਡੀ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਜੰਕਸ਼ਨ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਸਟੇਸ਼ਨਾਂ (ਊਧਮਪੁਰ) ’ਤੇ ਦੋਵੇਂ ਦਿਸ਼ਾਵਾਂ ’ਚ ਰੁਕੇਗੀ।
ਇਹ ਵੀ ਪੜ੍ਹੋ- ਆਨਲਾਈਨ ਖ਼ਰੀਦੇ 20 ਹਜ਼ਾਰ ਰੁਪਏ ਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼