''ਪ੍ਰੀਖਿਆ ਪੇ ਚਰਚਾ'' : ਇਕ ਅਪ੍ਰੈਲ ਨੂੰ ਹੋਣ ਵਾਲੇ ਪ੍ਰੋਗਰਾਮ ਨੂੰ ਲੈ ਕੇ PM ਮੋਦੀ ਨੇ ਕੀਤਾ ਇਹ ਟਵੀਟ
Wednesday, Mar 30, 2022 - 11:14 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਅਪ੍ਰੈਲ ਨੂੰ ਹੋਣ ਵਾਲੇ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਨੂੰ ਲੈ ਕੇ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਅਨੁਸਾਰ, ਹੁਣ ਤੱਕ ਲੱਖਾਂ ਲੋਕ ਇਸ ਸਾਲਾਨਾ ਪ੍ਰੋਗਰਾਮ ਲਈ ਆਪਣੇ ਬਹੁਮੁੱਲ ਸੁਝਾਅ ਅਤੇ ਅਨੁਭਵ ਸਾਂਝਾ ਕਰ ਚੁਕੇ ਹਨ। ਇਹ ਆਯੋਜਨ ਇਕ ਅਪ੍ਰੈਲ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਹੋਵੇਗਾ। ਮੋਦੀ ਨੇ ਇਕ ਟਵੀਟ 'ਚ ਕਿਹਾ,''ਇਸ ਸਾਲ ਦੀ ਪ੍ਰੀਖਿਆ ਪੇ ਚਰਚਾ ਨੂੰ ਲੈ ਕੇ ਗਜ਼ਬ ਦਾ ਉਤਸ਼ਾਹ ਹੈ। ਲੱਖਾਂ ਲੋਕ ਆਪਣੇ ਬਹੁਮੁੱਲ ਸੁਝਾਅ ਅਤੇ ਅਨੁਭਵ ਸਾਂਝਾ ਕਰ ਚੁਕੇ ਹਨ। ਇਸ 'ਚ ਯੋਗਦਾਨ ਦੇਣ ਵਾਲੇ ਸਾਰੇ ਵਿਦਿਆਰਥੀਆਂ, ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਮੈਂ ਧੰਨਵਾਦ ਕਰਦਾ ਹਾਂ।''
ਪੀ.ਐੱਮ. ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਅਪ੍ਰੈਲ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 'ਪ੍ਰੀਖਿਆ ਪੇ ਚਰਚਾ' ਦੌਰਾਨ ਪ੍ਰਧਾਨ ਮੰਤਰੀ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹਨ। ਸਿੱਖਿਆ ਮੰਤਰਾਲਾ ਦਾ ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਪਿਛਲੇ 4 ਸਾਲ ਤੋਂ ਇਸ ਦਾ ਆਯੋਜਨ ਕਰ ਰਿਹਾ ਹੈ। ਇਸ ਦੇ ਪਹਿਲੇ ਤਿੰਨ ਵਰਜਨ ਨਵੀਂ ਦਿੱਲੀ 'ਚ ਇਕ ਇੰਟਰਐਕਟਿਵ 'ਟਾਊਨ-ਹਾਲ' ਫਾਰਮੈਟ 'ਚ ਆਯੋਜਿਤ ਕੀਤੇ ਗਏ ਸਨ। ਚੌਥਾ ਵਰਜਨ ਪਿਛਲੇ ਸਾਲ 7 ਅਪ੍ਰੈਲ ਨੂੰ ਆਨਲਾਈਨ ਆਯੋਜਿਤ ਕੀਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ