15 ਸਾਲ ਪਹਿਲਾਂ ਜਿਊਂਦੇ ਜੀਅ ਖੋਦੀ ਸੀ ਕਬਰ, ਦਿਹਾਂਤ ਤੋਂ ਬਾਅਦ ਉਸੇ 'ਚ ਦਫ਼ਨਾਇਆ ਗਿਆ ਬਜ਼ੁਰਗ
Friday, Jun 30, 2023 - 02:10 PM (IST)

ਕਾਲਾਬੁਰਾਗੀ- ਕਾਲਾਬੁਰਾਗੀ ਜ਼ਿਲ੍ਹੇ ਦੇ 96 ਸਾਲਾ ਸਿਦੱਪਾ ਮਲਕੱਪਾ ਨੂੰ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਸ ਕਬਰ 'ਚ ਦਫ਼ਨਾਇਆ ਗਿਆ, ਜਿਸ ਨੂੰ ਉਨ੍ਹਾਂ ਨੇ 15 ਸਾਲ ਪਹਿਲਾਂ ਆਪਣੇ ਖੇਤ 'ਚ ਖੋਦਿਆ ਸੀ। ਜੇਵਾਰਗੀ 'ਚ ਐੱਸ.ਐੱਨ. ਹਿੱਪਾਰਾਗਾ ਪਿੰਡ ਵਾਸੀ ਚਾਰ ਬੇਟਿਆਂ ਦੇ ਪਿਤਾ ਸਿਦੱਪਾ ਨੇ ਆਪਣੇ ਜੀਵਨਕਾਲ 'ਚ 2 ਕਬਰਾਂ ਖੋਦੀਆਂ- ਇਕ ਆਪਣੇ ਲਈ ਅਤੇ ਦੂਜੀ ਆਪਣੀ ਪਤਨੀ ਲਈ। ਜਦੋਂ 6 ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਨੀਲੰਮਾ ਦਾ ਦਿਹਾਂਤ ਹੋ ਗਿਆ ਤਾਂ ਉਨ੍ਹਾਂ ਨੂੰ ਉਸੇ ਕਬਰਾਂ 'ਚੋਂ ਇਕ 'ਚ ਦਫ਼ਨਾਇਆ ਗਿਆ ਸੀ। ਬੁੱਧਵਾਰ ਨੂੰ ਜਦੋਂ ਸਿਦੱਪਾ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਦੂਜੀ ਕਬਰ 'ਚ ਦਫਨਾਇਆ ਗਿਆ।
ਇਹ ਵੀ ਪੜ੍ਹੋ : ਦਿੱਲੀ ਮੈਟਰੋ 'ਚ ਹੁਣ ਲਿਜਾ ਸਕੋਗੇ ਸ਼ਰਾਬ, ਜਾਣੋ ਕਿੰਨੀਆਂ ਬੋਤਲਾਂ ਦੀ ਮਿਲੀ ਇਜਾਜ਼ਤ
ਰਿਪੋਰਟਸ ਅਨੁਸਾਰ ਸਿਦੱਪਾ ਪਿੰਡ 'ਚ ਲੋਕਾਂ ਨੂੰ ਨੈਤਿਕਤਾ ਦੀ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਸੁਣਾਉਂਦੇ ਸਨ ਅਤੇ ਹਮੇਸ਼ਾ ਉਨ੍ਹਾਂ ਨੇ ਆਪਣੇ ਸਾਰੇ ਕੰਮਾਂ 'ਚ ਸਦਾਚਾਰ ਦਾ ਮਾਰਗ ਅਪਣਾਉਣ ਲਈ ਉਤਸ਼ਾਹਤ ਕਰਦੇ ਸਨ। ਉਨ੍ਹਾਂ ਨੇ ਅਤੇ ਉਨ੍ਹਾਂ ਦੀ ਪਤਨੀ ਦੋਹਾਂ ਨੇ 35 ਸਾਲ ਪਹਿਲਾਂ ਆਪਣੇ ਪਰਿਵਾਰਕ ਗੁਰੂ ਤੋਂ 'ਦੀਕਸ਼ਾ' ਲਈ ਸੀ। ਜਦੋਂ ਨੀਲੰਮਾ ਦੀ ਮੌਤ ਹੋਈ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਸ਼ੈਵ ਰੀਤੀ-ਰਿਵਾਜ਼ਾਂ ਅਨੁਸਾਰ ਕੀਤਾ ਗਿਆ। ਜਦੋਂ ਸਿਦੱਪਾ ਦੀ ਮੌਤ ਹੋਈ ਤਾਂ ਪਰਿਵਾਰ ਦੇ ਮੈਂਬਰਾਂ ਵਲੋਂ ਉਹੀ ਰੀਤੀ-ਰਿਵਾਜ਼ ਕੀਤੇ ਗਏ, ਉਨ੍ਹਾਂ ਦੇ ਸਰੀਰ ਨੂੰ 'ਰੁਦਰ ਪਚ' ਨਾਮੀ ਇਕ ਬੈਗ 'ਚ ਰੱਖਿਆ ਗਿਆ, ਜਿਸ ਨੂੰ 'ਵਿਭੂਤੀ' (ਪਵਿੱਤਰ ਰਾਖ) ਅਤੇ 'ਕੁਮਕੁਮ' (ਸਿੰਦੂਰ ਪਾਊਡਰ) ਅਤੇ ਸਾਰੀ ਸਮੱਗਰੀ ਨਾਲ ਭਰਿਆ ਗਿਆ ਸੀ। ਫਿਰ ਚਾਰੇ ਪਾਸਿਓਂ ਵੱਡੀਆਂ ਇੱਟਾਂ ਨਾਲ ਇਕ ਪਾਰਸਲ ਪੈਕ ਕੀਤਾ ਗਿਆ। ਅੰਤਿਮ ਸੰਸਕਾਰ ਦੇ ਬਾਅਦ ਤੋਂ ਪਿੰਡ ਦੇ ਕਈ ਲੋਕ ਕਬਰ 'ਤੇ ਗਏ- ਕੁਝ ਉਤਸੁਕਤਾ ਕਾਰਨ ਅਤੇ ਕੁਝ ਸਿਰਫ਼ ਸ਼ਰਧਾਂਜਲੀ ਭੇਟ ਕਰਨ ਲਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ