2 ਦਸੰਬਰ ਤੱਕ ਲਾਗੂ ਰਹੇਗਾ ਗ੍ਰੇਪ-4 ਤੇ ਹਾਈਬ੍ਰਿਡ ਮੋਡ ''ਚ ਚੱਲਣਗੇ ਸਕੂਲ: ਸੁਪਰੀਮ ਕੋਰਟ

Thursday, Nov 28, 2024 - 07:47 PM (IST)

2 ਦਸੰਬਰ ਤੱਕ ਲਾਗੂ ਰਹੇਗਾ ਗ੍ਰੇਪ-4 ਤੇ ਹਾਈਬ੍ਰਿਡ ਮੋਡ ''ਚ ਚੱਲਣਗੇ ਸਕੂਲ: ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਪੜਾਅਵਾਰ ਪ੍ਰਤੀਕਿਰਿਆ ਕਾਰਜਯੋਜਨਾ (ਜੀ. ਆਰ. ਏ. ਪੀ.)-4 ਤਹਿਤ ਹੰਗਾਮੀ ਉਪਾਵਾਂ ਵਿਚ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ 2 ਦਸੰਬਰ ਤੱਕ ਜਾਰੀ ਰੱਖਣ ਦਾ ਹੁਕਮ ਦਿੱਤਾ।

ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਨੇ ਕਿਹਾ ਕਿ ‘ਕੋਰਟ ਕਮਿਸ਼ਨਰ’ ਵੱਲੋਂ ਪੇਸ਼ ਕੀਤੀ ਗਈ ਦੂਜੀ ਰਿਪੋਰਟ ਦਰਸਾਉਂਦੀ ਹੈ ਕਿ ਅਧਿਕਾਰੀ ‘ਜੀ. ਆਰ. ਏ. ਪੀ.-4’ ਤਹਿਤ ਪਾਬੰਦੀਆਂ ਨੂੰ ਲਾਗੂ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹੇ ਹਨ।

ਬੈਂਚ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਕੂਲਾਂ ਸਬੰਧੀ ਸੋਧੇ ਹੋਏ ਉਪਾਵਾਂ ਨੂੰ ਛੱਡ ਕੇ ‘ਜੀ. ਆਰ. ਏ. ਪੀ.-4’ ਤਹਿਤ ਸਾਰੀਆਂ ਪਾਬੰਦੀਆਂ ਸੋਮਵਾਰ ਤੱਕ ਲਾਗੂ ਰਹਿਣਗੀਆਂ। ਇਸ ਦੌਰਾਨ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਇਕ ਮੀਟਿੰਗ ਕਰੇਗਾ ਅਤੇ ‘ਜੀ. ਆਰ. ਏ. ਪੀ.-4’ ਤੋਂ ‘ਜੀ. ਆਰ. ਏ. ਪੀ.-3’ ਜਾਂ ‘ਜੀ. ਆਰ. ਏ. ਪੀ.-2’ ਵੱਲ ਜਾਣ ਬਾਰੇ ਸੁਝਾਅ ਦੇਵੇਗਾ।


author

Inder Prajapati

Content Editor

Related News